Friday, 16 December 2011

ਰਿੰਕੂ ਸੈਣੀ

ਹਿਜਰ

ਹਿਜਰ ਤੇਰੇ ਦਾ ਤੀਰ ਵੇ ਸੱਜਣਾ,
ਜੋ ਖੁਬਿਆ ਦਿਲ ਦੇ ਅੰਦਰ,
ਇਸ ਜਖਮੀ ਦਿਲ ਦਾ ਇਲਾਜ ਨਾ ਕੋਈ,
ਨਾਂ ਵਿੱਚ ਮਸੀਤਾਂ ਮੰਦਰ,
ਬੁੱਕਲ ਵਿੱਚ ਦਰਦ ਲਕੋਈ,
... ਮੈਂ ਜਿੱਧਰ ਨੂੰ ਜਾਵਾਂ,
ਲੋਕੀ ਤਾਂ ਮੈਂਨੂੰ ਮਾਰਣ ਤਾਹਣੇ,
ਜਿਉਂ ਠੂੰਗੇ ਮਾਰਣ ਕਾਵਾਂ,
ਨਾ ਮੇਰਾ ਦੋਸ਼ ਹੈ ਕੋਈ,
ਨਾ ਮੈਂ ਕੋਹੜ ਕਿਸੇ ਦੀ ਭਾਗਣ,
ਤੇਰੇ ਨਾਮ ਦੀ ਮਾਲਾ ਜੱਪਦੀ,
ਲੋਕੀ ਕਾਹਤੋਂ ਮਾੜੀ ਆਖਣ,
ਆ ਵੇ ਮੇਰਾ ਦੁੱਖੜਾਂ ਵੰਡਾਂ ਲੇ,
ਤੂੰ ਬਣ ਜਨਮਾਂ ਦਾ ਸਾਥੀ,
ਤੇਰੇ ਚਰਨ ਧੋ ਧੋ ਕੇ ਪੀਵਾਂ,
ਇਹਨਾਂ ਸੁੱਖ ਮੈਨੂੰ ਹੈ ਕਾਫੀ.......

****0****

ਪਿਆਰ ਤੇਰੇ ਦਾ ਬੱਦਲ


 
ਜੇ ਪਿਆਰ ਤੇਰੇ ਦਾ ਬੱਦਲ ਨਾ,
ਮੇਰੇ ਜਜਬਾਤਾਂ ਤੇ ਛਾਇਆ ਹੁੰਦਾ,
ਨਾ ਬੇਵਫਾਈ ਦੀ ਘਟਾ ਚੱਲਦੀ,
ਨਾ ਅੱਖਾਂ ਨੇ ਮੀ੍ਹ ਵਰਾਇਆ ਹੂੰਦਾ,
ਨਾ ਕੰਡਿਆਂ ਵਾਲੇ ਫੁੱਲ ਖਿੜਦੇ,
... ਨਾ ਦਿਲ 'ਚ ਛੇਕ ਕਰਾਇਆ ਹੂੰਦਾ,
ਨਾ ਪਿਆਰ ਦਾ ਕੋਈ ਵਜੂਦ ਬਣਦਾ,
ਨਾ ਮੈਂ ਉਹਦਾ ਫਿਰ ਸਾਇਆ ਹੁੰਦਾ,
ਨਾ ਪਿਆਰ ਦੀ ਨੀਂਹ ਕੱਚੀ ਹੁੰਦੀ,
ਨਾ ਯਾਦਾਂ ਦਾ ਘੋਲ ਬਣਾਇਆ ਹੁੰਦਾ,
ਜੇ ਤੂੰ ਵੀ ਯਾਰਾ ਸੱਚਾ ਪਿਆਰ ਕਰਦੀ,
ਤਾਂ ਰਿੰਕੂ ਨੇ ਘਰ ਤੇਰੇ ਨਾਲ ਅੱਜ ਵਸਾਇਆ ਹੁੰਦਾ
ਰਿੰਕੂ ਸੈਣੀ

ਬਿਕਰਮਜੀਤ ਸਿੰਘ "ਜੀਤ"

ਜਨਮ ਦਿਨ - ਇਕ ਪੜਾਵ

ਹਰ ਜਨਮ ਦਿਨ ਇਕ ਪੜਾਵ ਵਾਕਣ,
ਕੁਝ ਅਮਨ ਤੇ ਖੁਸ਼ੀ ਦਾ ਸਾਹ ਹੁੰਦੈ
ਆਤਮ ਚਿੰਤਨ ਦੀ ਪੈਂਦੀ ਏ ਲੋੜ ਇੱਥੇ,
ਗੁਜ਼ਰੇ ਸਾਲ ਦੇ ਲੇਖੇ ਦਾ ਜੋੜ ਹੁੰਦੈ
ਮੱਤੇ ਸੱਜਰੇ ਬਹਿ ਅੱਜ ਬਣਾਏ ਬੰਦਾ,
ਸੁਫ਼ਨੇ ਨਵੇਂ ਵੀ ਰੰਗਣੇ ਉਡੀਕਦਾ ਏ
ਕੀ ਛੱਡਣੈ ਤੇ ਕੀ ਕੁਝ ਨਵਾਂ ਕਰਨੈ,
ਵਿਓਂਤਾਂ ਅਗੋਂ ਦੇ ਲਈ ਉਲੀਕਦਾ ਏ
ਸਜਣ ਮਿੱਤਰ ਗੁਆਂਢੀ ਤੇ ਸਨਬੰਧੀ,
ਦੇਣ ਵਧਾਈਆਂ ਤੇ ਸ਼ੁਭ ਸੰਦੇਸ਼ ਸਾਰੇ
ਚੜ੍ਹਿਆ ਸੂਰਜ ਵੀ ਅੱਜ ਦਾ ਨਵਾਂ ਲਗੇ,
ਛਾਈ ਰੁੱਤ ਸੁਹਾਵਣੀ ਪਾਸੇ ਚਾਰੇ
ਐਪਰ ਸੱਚ ਹੈ ਇਹ ਵੀ ਸੋਲਾਂ ਆਨੇਂ,
ਵੱਧੇ ਉਮਰ ਪਰ ਸਾਲ ਤਾਂ ਜਾਂਣ ਘੱਟਦੇ
ਜੀਵਨ ਪੂੰਜੀ ਚੋਂ ਹਰ ਜਨਮ ਦਿਨ ਤੇ,
ਇਕ ਇਕ ਕਰਕੇ ਜਾਂਦੇ ਨੇਂ ਇਹ ਛੱਟਦੇ
ਛਾਲਾਂ ਮਾਰ ਕੇ ਬਚਪਨ ਲੰਘ ਜਾਂਦੈ,
ਵਿਚ ਉਡਾਰੀਆਂ ਜਵਾਨੀ ਅਲੋਪ ਹੁੰਦੀ
ਬਿਨ ਬੁਲਾਏ ਬੁਢਾਪਾ ਵੀ ਆਣ ਵੜਦੈ,
ਆਖਰੀ ਸਫ਼ਰ ਦੀ ਫ਼ੇਰ ਉਡੀਕ ਹੁੰਦੀ
ਭਾਵੇਂ ਕਿਸੇ ਪੜਾਵ ਤੇ ਹੋਈਏ ਅੱਸੀਂ,
ਪੱਕੀ ਬੰਨ੍ਹੀਏ ਪੱਲੇ ਇਹ ਹੁਣ ਗੱਲ ਸਾਰੇ
ਬੀਤੇ ਸਮੇਂ ਨੂੰ ਭੁਲ ਕੇ ਅਗੇ ਵਧੀਏ,
ਫੜੀਏ ਉਜਲੀ ਤੇ ਸੱਚ ਦੀ ਡਗਰ ਸਾਰੇ
ਹੋਵੇ ਓਸਦਾ ਹਰ ਪਲ ਸਫ਼ਲ ਇਥੇ,
ਹਰ ਪੜਾਵ ਉਸਦਾ ਅੱਤ ਖੁਸ਼ਹਾਲ ਹੋਵੇ
ਵਿਸਰੇ ਕਦੇ ਨ੍ਹਾਂ ਜਿਸਨੂ ਸਾਈਂ ਸੱਚਾ,
ਅੰਦਰ ਨਾਮ ਦੀ ਜਗਮਗ ਮਸ਼ਾਲ ਹੋਵੇ
ਹੁੰਦੈ ਸਾਲ ਇਕ ਇਕ ਬੜਾ ਕੀਮਤੀ ਜੀ,
ਡੂੰਘੀ ਸੋਚ ਨਾਲ ਮੱਤੇ ਪਕਾ ਲਈਏ
ਐਸਾ ਕੁਝ ਕਰੀਏ ਖ਼ੁਦ ਤੇ ਫ਼ਖ਼ਰ ਹੋਵੇ,
"ਜੀਤ" ਸਭ ਨੂੰ ਆਪਣਾ ਬਣਾ ਲਈਏ
ਬਿਕਰਮਜੀਤ ਸਿੰਘ "ਜੀਤ"

ਅੰਜਨਾ ਮੈਨਨ

ਹਰੀ ਝੰਡੀ


ਸਕੂਲ ਵਿੱਚ ਸਵੇਰ ਦੀ ਪ੍ਰਾਰਥਨਾ ਸਭਾ ਖਤਮ ਹੋਈ ਤਾਂ ਮੁੱਖ ਅਧਿਆਪਿਕਾ ਨੇ ਸਾਰੇ ਵਿਦਿਆਰਥੀਆਂ ਨੂੰ ਸਾਉਣ ਦੇ ਮਹੀਨੇ ਅਤੇ ਤੀਆਂ ਦੇ ਤਿਉਹਾਰ ਦੀ ਜਾਣਕਾਰੀ ਦਿੱਤੀ ,ਨਾਲ ਹੀ ਉਸਨੇ ਲੜਕੀਆਂ ਨੂੰ ਸਖਤੀ ਨਾਲ ਵਰਜਿਆ ਕਿ ਕਿਸੇ ਵੀ ਲੜਕੀ ਨੇ ਸਕੂਲ ਵਿੱਚ ਮਹਿੰਦੀ ਲਾ ਕੇ ਨਹੀਂ ਆਉਣਾ .ਆਪਣਾ ਸਾਰਾ ਧਿਆਨ ਪੜ੍ਹਾਈ ਵਿੱਚ ਹੀ ਲਗਾਉਣਾ ਹੈ .ਜਦ ਉਹਨਾਂ ਨੇ ਥਾਣੇਦਾਰ ਵਾਂਗ ਉਂਗਲੀ ਹਿਲਾਉਂਦਿਆਂ ਰੋਹਬ ਨਾਲ ਕਿਹਾ ਕਿ ਨਿਯਮ ਨਾ ਮਨੰਨ ਵਾਲੇ ਨੂੰ ਸਜਾ ਦਿੱਤੀ ਜਾਵੇਗੀ ਤਾਂ ਅਚਾਨਕ ਸਾਰੇ ਵਿਦਿਆਰਥੀ ਘੁਸਰ-ਮੁਸਰ ਕਰਨ ਲੱਗੇ ਕਿਉਂ ਕਿ ਉਹਨਾਂ ਨੂੰ ਮੈਡਮ ਦੇ ਹੱਥਾਂ ਉੱਤੇ ਰੰਗਲੀ ਚਮਕੀਲੀ ਕੂਹਣੀਆਂ ਤੱਕ ਲੱਗੀ ਮਹਿੰਦੀ ਦਿਸ ਗਈ ਸੀ .
          ਵਿਦਿਆਰਥੀਆਂ  ਨੂੰ ਇਹ ਸਮਝ ਨਹੀਂ ਆਇਆ ਕਿ ਮੈਡਮ ਮਹਿੰਦੀ ਲਗਾਉਣ ਤੋਂ ਰੋਕ ਰਹੀ ਸੀ ਜਾਂ 'ਹਰੀ ਝੰਡੀ' ਦੇ ਰਹੀ ਸੀ .

ਅੰਜਨਾ ਮੈਨਨ ਬਰਨਾਲਾ 

ਵਿਸ਼ਵ ਸਿੰਘ

ਅਜੇ ਦੇਹ ਮੱਚੀ ਨਹੀਂ ਮੇਰੀ

ਹੁਣ ਹੋਣ ਦੇ ਸੁਆਹ ਇਸਨੂੰ,
ਐਵੇ ਹੁਣ ਬਾਰਿਸ਼ ਬਣ ਕੇ ਨਾ ਆਂ,
ਪਹਿਲਾਂ ਤਾਂ ਤੜਫਦਾ ਛੱਡ ਗਈ ਇਸ ਨੂੰ,
ਹੁਣ ਕੋਮਲ ਹੱਥਾਂ ਨਾਲ ਮਲਮ ਨਾ ਲਾ,
ਅਜੇ ਦੇਹ ਮੱਚੀ ਨਹੀ ਮੇਰੀ,
ਐਵੇ ਹੁਣ ਬਾਰਿਸ਼ ਬਣ ਕੇ ਨਾ ਆ.


ਹੁਣ ਹੋਣ ਦੇ ਖਾਕ ਇਨ੍ਹਾ ਕੁ ਇਸਨੂੰ,
ਛਾਨ੍ਹਿਆ ਵੀ ਨਾ ਮਿਲੇ,
ਤੇਰੀ ਯਾਦ ਦਾ ਇੱਕ-ਇੱਕ ਟੁੱਕੜਾ,
ਲਾਇਓ ਬਦਨਸੀਬੀ ਦੀਆਂ ਐਨੀਆ ਕੁ ਲੱਕੜਾ,
ਕੀ ਮੇਰੇ ਹੱਡ ਵੀ ਮੱਚ ਕੇ ਹੋ ਜਾਵਣ ਸੁਆਹ,
ਅਜੇ ਦੇਹ ਮੱਚੀ ਨਹੀ ਮੇਰੀ,
ਐਵੇ ਹੁਣ ਬਾਰਿਸ਼ ਬਣ ਕੇ ਨਾ ਆ.


ਜਦ ਮੈਂ ਹੋ ਜਾਵਾਂ ਖਾਕ,
ਕੀਤੇ ਲੋਕੀ ਨਾ ਕਹਿਣ ਬੇਵਫਾ ਤੈਨੂੰ,
ਭੁਲਕੇ ਵੀ ਨਾ ਸੁਣਾਈ,
ਇਹ ਯਾਦਾਂ ਵਾਲਾ ਦੁਖੜਾ,
ਅਜੇ ਦੇਹ ਮੱਚੀ ਨਹੀ ਮੇਰੀ,
ਐਵੇ ਹੁਣ ਬਾਰਿਸ਼ ਬਣ ਕੇ ਨਾ ਆ

ਵਿਸ਼ਵ ਸਿੰਘ

ਬਲਜਿੰਦਰ ਕੌਰ ਬੱਬੂ

ਇੰਨਾ ਵੀ ਨਾ ਡਰ ਕਿ ਡਰ ਅੰਦਰ ਬੈਠ ਜਾਵੇ
ਉੱਠ ਡਰ ਪਰਾਂ ਰੱਖ , ਕੁਝ ਕਰ ਕੇ ਵਿਖਾ .
ਮੁਸੀਬਤ ਦੂਰੋਂ ਵੱਡੀ ਤੇ ਡਰਾਉਣੀ ਲਗਦੀ
ਉੱਠ ਅੱਗੇ ਉਸ ਨਾਲ ਲੜ ਕੇ ਵਿਖਾ .
ਜਿੰਦਗੀ ਦੀ ਕਿਤਾਬ ਬੜੀ ਔਖੀ ਤੈਨੂੰ ਲਗਦੀ
ਹਰ ਪੰਨਾ ਖੁਸ਼ੀ-ਖੁਸ਼ੀ ਪੜ੍ਹ ਕੇ ਵਿਖਾ .
ਗੱਲਾਂ ਵੱਡੀਆਂ-ਵੱਡੀਆਂ ਕਰਨੀਆਂ ਸੌਖੀਆਂ
ਉੱਠ ਕਹਿਣੀ ਅਤੇ ਕਰਨੀ ਇੱਕ ਕਰਕੇ ਵਿਖਾ .
ਸੋਚਾਂ ਨਿੱਤ ਸੋਚਦੈਂ ਤੂੰ ਜਿੰਦਗੀ ਦੇ ਵਾਸਤੇ
ਜੋ ਕੁਝ ਸੋਚਦੈਂ ਉਹ ਬਣ ਕੇ ਵਿਖਾ .
ਦੁਨੀਆਂ ਯਾਦ ਕਰੇ ਸਾਨੂੰ ਸਾਡੇ ਜਾਣ ਪਿਛੋਂ
ਕੰਮ ਕੋਈ ਐਸਾ 'ਬੱਬੂ' ਕਰਕੇ ਵਿਖਾ ..

ਬਲਜਿੰਦਰ ਕੌਰ ਬੱਬੂ
ਭਾਈ ਰੂਪਾ 

ਸ਼ਿਵਚਰਨ ਜੱਗੀ ਕੁੱਸਾ


ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

29 ਨਵੰਬਰ ਦਿਨ ਮੰਗਲਵਾਰ ਨੂੰ 'ਫ਼ੇਸਬੁੱਕ' 'ਤੇ ਇੱਕ 'ਦੰਦ-ਕਥਾ' ਛਿੜੀ ਸੀ ਕਿ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇਭਮੱਤਰੇ ਅਤੇ ਪ੍ਰੇਸ਼ਾਨ ਜਿਹੇ ਹੋਏ ਨੂੰ ਹੋਰ ਤਾਂ ਮੈਨੂੰ ਕੁਝ ਸੁੱਝਿਆ ਨਾ, ਮੈਂ ਤੁਰੰਤ ਬਾਈ ਦੇਵ ਥਰੀਕੇ ਨੂੰ ਫ਼ੋਨ ਮਿਲ਼ਾ ਲਿਆਉਸ ਅੱਕੇ ਹੋਏ ਨੇ 'ਫ਼ੇਸਬੁੱਕੀਆਂ' ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਲੋਕ ਕਿਸੇ ਦੀ ਸੁੱਖ ਨਹੀਂ ਮੰਗਦੇ, ਫ਼ੇਸਬੁੱਕ 'ਤੇ ਅਫ਼ਵਾਹਾਂ ਉਡਾ ਰਹੇ ਨੇ! 29 ਨਵੰਬਰ ਨੂੰ ਮਾਣਕ ਠੀਕ-ਠਾਕ ਸੀਨਮੂਨੀਆਂ ਹੋਣ ਕਾਰਨ ਉਹ ਹਸਪਤਾਲ਼ ਜ਼ਰੂਰ ਦਾਖ਼ਲ ਸੀਪਰ ਬਾਈ ਦੇਵ ਥਰੀਕੇ ਦੇ ਦੱਸਣ ਅਨੁਸਾਰ ਠੀਕ ਸੀਤੇ ਫ਼ਿਰ 30 ਨਵੰਬਰ ਨੂੰ ਫ਼ਿਰ ਉਹੀ ਚਰਚਾ ਛਿੜੀ ਹੋਈ ਸੀ, "ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ!" ਅੱਜ ਕੋਈ ਬਹੁਤਾ ਮਹਿਸੂਸ ਜਿਹਾ ਨਾ ਹੋਇਆ ਕਿ ਇਹ ਵੀ ਕੱਲ੍ਹ ਵਾਂਗ ਕਿਸੇ 'ਵਿਹਲੇ' ਨੇ 'ਟਸ਼ਣ' ਕਰਦੇ ਨੇ 'ਸ਼ੋਸ਼ਾ' ਛੱਡ ਦਿੱਤਾ ਅਤੇ ਟਾਈਮ ਪਾਸ ਕਰ ਲਿਆਪਰ ਜਦੋਂ ਮੈਂ ਆਸਟਰੇਲੀਆ ਵਸਦੇ ਮੇਰੇ ਨਿੱਕੇ ਵੀਰ ਮਿੰਟੂ ਬਰਾੜ ਅਤੇ ਹਰਮਿੰਦਰ ਕੰਗ ਹੋਰਾਂ ਵੱਲੋਂ ਲਿਖਿਆ ਪੜ੍ਹਿਆ ਤਾਂ ਮੇਰੇ ਲੂੰ-ਕੰਡੇ ਖੜ੍ਹੇ ਹੋ ਗਏਹਰਮਿੰਦਰ ਕੰਗ ਨੂੰ ਪੁੱਛਿਆ ਕਿ ਕੀ ਇਹ ਗੱਲ ਸਹੀ ਹੈ? ਤਾਂ ਉਸ ਨੇ ਸਹੀ ਦੀ ਪੁਸ਼ਟੀ ਕਰ ਦਿੱਤੀ'ਮਰਨਾਂ ਸੱਚ ਅਤੇ ਜਿਉਣਾਂ ਝੂਠ' ਵਾਲ਼ੀ ਕਹਾਵਤ ਸੱਚ ਮੰਨਣੀ ਪਈਪਰ ਫ਼ਿਰ ਵੀ ਦਿਲ ਨਾ ਟਿਕਿਆ ਅਤੇ ਦੇਵ ਥਰੀਕੇ ਨੂੰ ਪੰਜਾਬ ਫ਼ੋਨ ਮਿਲ਼ਾ ਲਿਆ ਅਤੇ ਸੱਚੀ ਗੱਲ ਦੀ ਪੁਸ਼ਟੀ ਕਰ ਕੇ ਬੇਵੱਸ ਹੋ ਕੇ ਬੈਠ ਗਿਆਕਿਉਂਕਿ ਮੌਤ ਨੂੰ ਕੋਈ ਜਿੱਤ ਨਹੀਂ ਸਕਿਆ

ਬਾਈ ਕੁਲਦੀਪ ਮਾਣਕ ਨਾਲ਼ ਮੇਰੀ ਪੁਰਾਣੀ ਯਾਰੀ ਸੀਉਸ ਨਾਲ਼ ਕੀਤੀਆਂ ਟਿੱਚਰਾਂ ਅਤੇ ਦਿਲ-ਲੱਗੀਆਂ ਅੱਜ ਮੇਰੇ ਜ਼ਿਹਨ ਵਿਚ ਕਿਸੇ ਵਦਾਣ ਵਾਂਗ ਵੱਜ ਰਹੀਆਂ ਹਨਕਿਉਂਕਿ ਹੋਂਦ ਅਤੇ ਅਣਹੋਂਦ ਦਾ ਇੱਕ ਆਪਣਾ ਹੀ ਅਹਿਸਾਸ ਹੈ! ਇੱਕ ਯਾਦ ਮੇਰੇ ਜ਼ਿਹਨ ਵਿਚ ਅੱਜ ਵੀ ਤਾਜ਼ੀ ਹੈਜਦੋਂ ਲੁਧਿਆਣੇ ਬਾਈ ਦੇਵ ਥਰੀਕੇ ਅਤੇ ਕੁਲਦੀਪ ਮਾਣਕ ਨੂੰ ਪ੍ਰੋਫ਼ੈਸਰ ਮੋਹਣ ਸਿੰਘ ਦੇ ਮੇਲੇ 'ਤੇ ਸਨਮਾਨਤ ਕਰਨ ਲੱਗੇ ਤਾਂ ਇਹਨਾਂ ਦੋਨਾਂ ਨੂੰ ਹਾਥੀ 'ਤੇ ਚੜ੍ਹਾ ਲਿਆ ਅਤੇ ਮੇਲੇ ਵੱਲ ਲਿਜਾਣ ਲੱਗੇਅੱਗੇ ਮਾਣਕ ਅਤੇ ਪਿੱਛੇ ਥਰੀਕੇ ਵਾਲ਼ਾ ਦੇਵ ਬੈਠਾ ਸੀਹਾਥੀ ਦੇ ਨਾਲ਼-ਨਾਲ਼ ਮਾਣਕ ਦਾ ਭਤੀਜਾ ਕੇਵਲ ਜਲਾਲ ਵੀ ਤੁਰਿਆ ਜਾ ਰਿਹਾ ਸੀਮਾਣਕ ਨੇ ਉਸ ਨੂੰ ਅਵਾਜ਼ ਮਾਰੀ, "ਕੇਵਲਾ…! ਪਾਣੀ ਪਿਆ…!" ਪਾਣੀ ਤਾਂ ਕੇਵਲ ਜਲਾਲ ਨੇ ਕਿਹੜਾ ਪਿਆਉਣਾ ਸੀ? ਉਸ ਦੀ ਡੱਬ ਵਿਚ ਬੋਤਲ ਸੀ ਅਤੇ ਉਸ ਨੇ ਪਰਦੇ ਜਿਹੇ ਨਾਲ਼ 'ਖੱਦਰ' ਦਾ ਗਿਲਾਸ ਦਾਰੂ ਨਾਲ਼ ਭਰ ਕੇ ਮਾਣਕ ਨੂੰ ਫ਼ੜਾ ਦਿੱਤਾ'ਗਰਰ' ਕਰ ਕੇ ਮਾਣਕ ਨੇ ਪੈੱਗ ਅੰਦਰ ਸੁੱਟਿਆ ਅਤੇ ਗਿਲਾਸ ਦੇਵ ਥਰੀਕੇ ਨੂੰ ਫ਼ੜਾ ਦਿੱਤਾਥਰੀਕੇ ਵਾਲ਼ੇ ਨੇ ਵੀ ਪੈੱਗ ਪੁਆ ਕੇ ਪੀ ਲਿਆਅੱਗੇ ਜਾ ਕੇ ਇਹਨਾਂ ਨੇ ਪਾਣੀ ਪੀਣ ਦੇ ਬਹਾਨੇ ਇੱਕ-ਇੱਕ ਪੈੱਗ ਹੋਰ ਲਾ ਲਿਆਆਸੇ ਪਾਸੇ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਦੇਵ ਥਰੀਕੇ ਅਤੇ ਮਾਣਕ ਪਾਣੀ ਪੀ ਰਹੇ ਸਨ ਕਿ ਦਾਰੂ? ਲੋਕ ਤਾਂ ਉਹਨਾਂ ਨੂੰ ਦੇਖ ਕੇ ਤਾੜੀਆਂ ਵਜਾ ਕੇ ਸੁਆਗਤ ਕਰ ਰਹੇ ਸਨ ਅਤੇ ਅਥਾਹ ਮਾਣ ਦੇ ਰਹੇ ਸਨਦੇਵ ਥਰੀਕੇ ਅਤੇ ਬਾਈ ਮਾਣਕ ਦੀ ਪੰਜਾਬੀ ਨੂੰ ਦੇਣ ਹੀ ਐਨੀ ਸੀ ਕਿ ਲੋਕ ਉਹਨਾਂ ਤੋਂ ਕੁਰਬਾਨ ਜਾਂਦੇ ਸਨਦੇਵ ਥਰੀਕੇ ਪੈੱਗ ਦੇ ਸਰੂਰ ਵਿਚ ਮਾਣਕ ਨੂੰ ਕਹਿ ਰਿਹਾ ਸੀ, "ਮਾਣਕਾ, ਹਾਥੀ ਦੇ ਬਰੇਕ ਨੀ ਹੁੰਦੇ, ਇਹਦਾ ਕੰਨ ਫ਼ੜ ਕੇ ਬੈਠ…!" ਤਾਂ ਅੱਗਿਓਂ ਮਾਣਕ ਬੋਲਣ ਲੱਗਿਆ, "ਇਹ ਤਾਂ ਜੇ ਹਿੱਲ ਪਿਆ, ਬਠਿੰਡੇ ਜਾ ਕੇ ਈ ਛੱਡੂ…! ਤਾਂ ਹੀ ਤਾਂ ਦਿਲ ਕਰੜਾ ਕਰਨ ਆਸਤੇ ਪੈੱਗ ਮਾਰੀ ਜਾਨੇ ਐਂ…!" ਅੱਗੇ ਜਾ ਕੇ ਜਦੋਂ ਇਹਨਾਂ ਦਾ ਹਾਥੀ ਸ਼ਰਾਬ ਦੇ ਠੇਕੇ ਕੋਲ਼ ਦੀ ਲੰਘਣ ਲੱਗਿਆ ਤਾਂ ਠੇਕੇ ਵਾਲ਼ੇ ਵੀ ਇਹਨਾਂ ਨੂੰ ਹਾਥੀ 'ਤੇ ਬੈਠਾ ਦੇਖ ਕੇ ਖ਼ੁਸ਼ੀ ਵਿਚ ਤਾੜੀਆਂ ਮਾਰਨ ਲੱਗ ਪਏਮਾਣਕ ਦੇਵ ਥਰੀਕੇ ਨੂੰ ਕਹਿਣ ਲੱਗਿਆ, "ਆਹ ਠੇਕੇ ਆਲ਼ੇ ਆਪਾਂ ਨੂੰ ਦੇਖ ਕੇ ਤਾੜੀਆਂ ਪਤੈ ਕਿਉਂ ਮਾਰਦੇ ਐ…?"

-"ਕਿਉਂ ਮਾਰਦੇ ਐ…?" ਦੇਵ ਥਰੀਕੇ ਪੁੱਛਣ ਲੱਗਿਆ

-"ਇਹ ਠੇਕੇ ਆਲ਼ੇ ਤਾਂ ਤਾੜੀਆਂ ਮਾਰਦੇ ਐ, ਬਈ ਕੰਜਰਾਂ ਨੇ ਸਾਡਾ ਦਾਰੂ ਦਾ ਉਧਾਰ ਤਾਂ ਮੋੜਿਆ ਨੀ, ਚੜ੍ਹੇ ਅੱਜ ਹਾਥੀ 'ਤੇ ਫ਼ਿਰਦੇ ਐ…!"

ਹੱਸਦੇ ਦੋਨੋਂ ਲੋਕਾਂ ਨੂੰ ਦੇਖ ਕੇ ਹਾਥੀ 'ਤੇ ਬੈਠੇ ਫ਼ਿਰ ਹੱਥ ਜਿਹੇ ਜੋੜਨ ਲੱਗ ਪਏ

ਜਦੋਂ ਉਹ ਮੇਰੇ ਪੁੱਤਰ ਕਬੀਰ ਦੇ ਜਨਮ ਦਿਨ 'ਤੇ ਪ੍ਰੋਗਰਾਮ ਕਰਨ ਆਇਆ ਤਾਂ ਪ੍ਰੋਗਰਾਮ ਦੁਪਿਹਰ ਇੱਕ ਵਜੇ ਦਾ ਸੀਪਰ ਮਾਣਕ ਮੇਰਾ ਬੇਲੀ ਹੋਣ ਕਾਰਨ ਸਵੇਰੇ ਨੌਂ ਵਜੇ ਹੀ ਮੇਰੇ ਪਿੰਡ ਕੁੱਸੇ ਆ ਗਿਆਉਸ ਨੇ ਆ ਕੇ ਬਾਪੂ ਜੀ ਦੇ ਪੈਰੀਂ ਹੱਥ ਲਾਏ ਅਤੇ ਖ਼ੁਸ਼-ਮਿਜ਼ਾਜ਼ ਬਾਪੂ ਹੱਸ ਕੇ ਕਹਿੰਦੇ, "ਮਾਣਕਾ, ਜਿਹੋ ਜਿਹਾ ਤੇਰੀ ਪਿੱਠ 'ਤੇ ਹੱਥ ਫ਼ੇਰ ਲਿਆ, ਤੇ ਜਿਹੋ ਜਿਹਾ ਬੱਕਰੀ ਦੇ ਪਠੋਰੇ ਦੀ ਪਿੱਠ 'ਤੇ ਹੱਥ ਫ਼ੇਰ ਲਿਆ, ਕੁਛ ਖਾ-ਪੀ ਲਿਆ ਕਰ ਪੁੱਤ।।?" ਤਾਂ ਮਾਣਕ ਹੱਸ ਕੇ ਆਖਣ ਲੱਗਿਆ, "ਤੂੰ ਤਾਂ ਮੈਨੂੰ ਐਵੇਂ ਮਾਰੂੰ-ਮਾਰੂੰ ਕਰੀ ਜਾਂਦਾ ਰਹਿੰਨੈ ਬਾਪੂ, ਅੱਗੇ ਦੱਸ ਮੈਂ ਕਦੋਂ ਮੱਲ ਢਾਹੁੰਦਾ ਹੁੰਦਾ ਸੀ…?"

-"ਦਾਰੂ-ਦੂਰੂ ਘੱਟ ਕਰਦੇ।।!" ਬਾਪੂ ਨੇ ਫ਼ਿਰ ਮੱਤ ਦਿੱਤੀ

-"ਬਾਪੂ, ਖਾਣ-ਪੀਣ ਆਲ਼ੀ ਚੀਜ਼ ਕਿਵੇਂ ਘੱਟ ਕਰਦੀਏ…?"

ਜਦੋਂ ਦੁਪਿਹਰੇ ਇੱਕ ਵਜੇ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਮਾਣਕ ਸਟੇਜ਼ 'ਤੇ ਬੋਲਣ ਲੱਗਿਆ, "ਅੱਜ ਮੈਂ ਕਿਸੇ ਪ੍ਰੋਗਰਾਮ 'ਤੇ ਨਹੀਂ ਆਇਆ।।! ਅੱਜ ਮੈਂ ਆਪਣੇ ਭਤੀਜ ਦੇ ਨਿੱਜੀ ਪ੍ਰੋਗਰਾਮ 'ਤੇ ਆਇਐਂ, ਜਿਹੜੀ ਫ਼ਰਮਾਇਸ਼ ਕਰੋਂਗੇ, ਪੂਰੀ ਕਰ ਕੇ ਜਾਊਂਗਾ, ਚਾਹੇ ਸਵੇਰ ਦੇ ਤਿੰਨ ਵੱਜ ਜਾਣ…!" ਅਤੇ ਉਸ ਨੇ ਆਪਣੇ ਸਿਧਾਂਤ ਦੇ ਉਲਟ ਦੋ ਗੀਤ ਦੋ ਵਾਰ ਦੁਹਰਾ ਕੇ ਗਾਏ

ਜਦੋਂ ਤੋਂ ਮਾਣਕ ਦਾ ਇਕਲੌਤਾ ਪੁੱਤਰ ਯੁੱਧਵੀਰ ਮਾਣਕ ਬਿਮਾਰ ਹੋਇਆ ਹੈ, ਮਾਣਕ ਸਿਹਤ ਪੱਖੋਂ ਤਾਬ ਨਹੀਂ ਆਇਆਮਾਨਸਿਕ ਪੱਖੋਂ ਉਹ ਐਸਾ ਤਿਲ੍ਹਕਿਆ ਕਿ ਮੁੜ ਜ਼ਿੰਦਗੀ ਦੇ ਪੱਤਣ 'ਤੇ ਨਹੀਂ ਆ ਸਕਿਆਚਾਹੇ ਬਹੁਤੇ ਲੋਕ ਉਸ ਦੀ ਬਿਮਾਰੀ ਦਾ 'ਮੁੱਖ ਕਾਰਨ' ਸ਼ਰਾਬ ਨੂੰ ਹੀ ਮੰਨਦੇ ਨੇ, ਪਰ ਸ਼ਰਾਬ ਤੋਂ ਬਿਨਾਂ ਉਸ ਦੀ ਜ਼ਿੰਦਗੀ ਵਿਚ ਕੁਝ 'ਹੋਰ' ਵੀ ਕਾਰਨ ਸਨ, ਜੋ ਉਸ ਦੀ ਜਾਨ ਦਾ 'ਖੌਅ' ਬਣੇਕੁੱਲੀ ਤੋਂ ਲੈ ਕੇ ਮਹਿਲ ਤੱਕ ਦਾ ਸਫ਼ਰ ਮਾਣਕ ਨੇ ਬੜੀ ਜੱਦੋਜਹਿਦ ਅਤੇ ਹੌਸਲੇ ਨਾਲ਼ ਤਹਿ ਕੀਤਾਬੜੀਆਂ ਤੱਤੀਆਂ-ਠੰਢੀਆਂ ਹਵਾਵਾਂ ਉਸ ਨੇ ਪਿੰਡੇ 'ਤੇ ਜਰੀਆਂਪਰ ਉਹ ਫ਼ੌਲਾਦੀ ਜਿਗਰੇ ਵਾਲ਼ਾ ਬੰਦਾ ਪਰਬਤ ਵਾਂਗ ਅਡੋਲ ਅਤੇ ਅਣਥੱਕ ਰਾਹੀ ਵਾਂਗ ਅੱਗੇ ਵਧਦਾ ਗਿਆ ਅਤੇ ਪਿੱਛੇ ਮੁੜ ਕੇ ਨਹੀਂ ਦੇਖਿਆਨਿੱਕੇ ਜਿਹੇ ਪਿੰਡ ਜਲਾਲ ਅਤੇ ਅੱਤ ਦੀ ਗ਼ਰੀਬੀ ਵਿਚੋਂ ਉਠ ਕੇ ਉਸ ਨੇ ਆਪਣੀ ਕਲਾ ਦੇ ਸਿਰ 'ਤੇ ਸਾਰੀ ਦੁਨੀਆਂ ਗਾਹ ਮਾਰੀ

ਸਮੇਂ-ਸਮੇਂ ਦੀਆਂ ਸਰਕਾਰਾਂ 'ਤੇ ਇੱਕ ਰੰਜ ਜ਼ਰੂਰ ਆਉਂਦਾ ਹੈ19 ਮਿੰਟਾਂ ਲਈ ਸ਼ਾਹਰੁਖ ਖ਼ਾਨ ਨੂੰ ਤਿੰਨ ਕਰੋੜ ਦੇਣ ਵਾਲ਼ੀ ਗੌਰਮਿੰਟ ਨੇ ਸਾਰੀ ਜ਼ਿੰਦਗੀ ਪੰਜਾਬੀ ਮਾਂ-ਬੋਲੀ ਦੇ ਲੇਖੇ ਲਾ ਦੇਣ ਵਾਲ਼ੇ ਕੁਲਦੀਪ ਮਾਣਕ ਦੀ ਕੋਈ ਵਿਤੀ ਮੱਦਦ ਨਹੀਂ ਕੀਤੀ ਅਤੇ ਨਾ ਕੋਈ ਸਾਰ ਲਈਕੋਈ ਮੰਤਰੀ ਉਠ ਕੇ ਉਸ ਦਾ ਪਤਾ ਤੱਕ ਨਹੀਂ ਲੈਣ ਗਿਆ ਅਤੇ ਕਿਸੇ ਮੌਜੂਦਾ ਮੰਤਰੀ ਨੇ ਉਸ ਦੀ ਬਾਤ ਤੱਕ ਨਹੀਂ ਪੁੱਛੀਜੇ ਉਹ ਹੱਸਦਾ-ਖੇਡਦਾ, ਤੁਰਿਆ-ਫ਼ਿਰਦਾ 'ਤੁਰ' ਜਾਂਦਾ ਤਾਂ ਉਸ ਦੇ ਚਹੇਤਿਆਂ ਨੂੰ ਇਤਨਾ ਦੁੱਖ ਨਹੀਂ ਸੀ ਮ,ਹੋਣਾਂ, ਜਿੰਨਾਂ ਹੁਣ ਹੋਇਆ ਹੈਦੁੱਖ ਅਤੇ ਰੰਜ ਤਾਂ ਉਸ ਦੀ ਅਖ਼ੀਰ ਵੇਲ਼ੇ ਭੋਗੀ ਮਾਨਸਿਕ-ਪੀੜਾ ਦਾ ਹੈਅਖ਼ੀਰ ਵੇਲ਼ੇ ਮਾਣਕ ਪੈਸੇ-ਪੈਸੇ ਦਾ ਮੁਥਾਜ ਹੋ ਗਿਆਪਰ 19 ਮਿੰਟਾਂ ਦੇ ਨਾਚ ਲਈ ਤਿੰਨ ਕਰੋੜ ਫ਼ੂਕਣ ਵਾਲ਼ਿਆਂ ਨੂੰ ਬਿਮਾਰ ਪਿਆ ਮਾਣਕ ਨਹੀਂ ਦਿਸਿਆ ਅਤੇ ਨਾ ਹੀ ਕੋਈ ਉਸ ਦਾ ਪਤਾ ਲੈਣ ਗਿਆ

ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਮਾਣਕ ਬਾਬਾ ਬੰਦਾ ਸਿੰਘ ਬਹਾਦਰ ਦੀ 'ਵਾਰ' ਨਾਲ਼ ਕਰਦਾ ਸੀ ਅਤੇ ਸਾਰੀ ਉਮਰ ਉਸ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਉਸਤਿਤ ਵਿਚ ਗਾਇਆਇੱਕ ਮਹਿਜ਼ ਇਤਫ਼ਾਕ ਹੀ ਕਿਹਾ ਜਾ ਸਕਦਾ ਹੈ ਕਿ ਓਧਰ 30 ਨਵੰਬਰ 2011 ਨੂੰ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਿਰਾਸਤ ਦਾ ਉਦਘਾਟਨ ਹੋ ਰਿਹਾ ਸੀ ਅਤੇ ਇੱਧਰ ਮਾਣਕ ਆਪਣੇ 'ਆਖਰੀ' ਸਾਹ ਲੈ ਰਿਹਾ ਸੀਮਾਣਕ ਦੀ ਮੌਤ ਜਾਂ ਉਸ ਦਾ ਵਿਛੋੜਾ ਮੈਨੂੰ ਘੱਟ ਦੁਖੀ ਕਰਦਾ ਹੈ, ਪਰ ਜ਼ਿੰਦਗੀ ਦੇ ਅਖ਼ੀਰ ਵਿਚ ਆ ਕੇ ਉਸ ਵੱਲੋਂ ਤਨ 'ਤੇ ਝੱਲੇ ਦੁੱਖ ਅਤੇ ਸਰੀਰ 'ਤੇ ਹੰਢਾਏ ਮਾਨਸਿਕ ਦਰਦ ਮੈਨੂੰ ਜ਼ਿਆਦਾ ਪ੍ਰੇਸ਼ਾਨ ਕਰਦੇ ਨੇ! 25 ਦਸੰਬਰ 2009 ਨੂੰ ਜਦ ਮਾਣਕ, ਪ੍ਰੋਫ਼ੈਸਰ ਨਿਰਮਲ ਜੌੜਾ ਅਤੇ ਦੇਵ ਥਰੀਕੇ ਨਾਲ਼ ਮੇਰੇ ਬਾਪੂ ਜੀ ਦੀ ਬਰਸੀ 'ਤੇ ਪਿੰਡ ਆਇਆ ਤਾਂ ਆਖੰਡ ਪਾਠ ਦੇ ਭੋਗ ਤੋਂ ਬਾਅਦ ਦੇਵ ਥਰੀਕੇ ਨੇ ਆਪਣਾ ਸੱਤਰਵਾਂ ਜਨਮ ਦਿਨ ਸਾਡੇ ਕੋਲ਼ ਇੰਗਲੈਂਡ ਮਨਾਉਣ ਦੀ ਗੱਲ ਆਖੀ, ਜੋ ਮਾਣਕ ਦੇ ਤੁਰ ਜਾਣ ਨਾਲ਼ ਹੁਣ ਕਦੇ ਵੀ ਪੂਰੀ ਨਹੀਂ ਹੋਵੇਗੀਦਿਲ ਦਰਿਆ ਬਾਈ ਕੁਲਦੀਪ ਮਾਣਕ ਮੇਰੇ ਚੇਤਿਆਂ 'ਚੋਂ ਕਦੇ ਵੀ ਮਨਫ਼ੀ ਨਹੀਂ ਹੋਵੇਗਾਲੋਕ ਆਖ ਰਹੇ ਹਨ ਕਿ ਕੁਲਦੀਪ ਮਾਣਕ ਸਾਨੂੰ ਸਦੀਵੀ ਵਿਛੋੜਾ ਦੇ ਗਿਆਪਰ ਮੈਂ ਆਖ ਰਿਹਾ ਹਾਂ ਕਿ ਬਾਈ ਮਾਣਕਾ, ਤੂੰ ਮਰਿਆ ਨਹੀਂ! ਅਤੇ ਨਾ ਹੀ ਕਦੇ ਮਰੇਂਗਾ!! ਤੂੰ ਸਰੀਰਕ ਪੱਖੋਂ ਹੀ ਸਾਡੇ ਤੋਂ ਓਹਲੇ ਹੋਇਆ ਹੈਂ, ਪਰ ਆਪਣੇ ਗੀਤਾਂ ਨਾਲ਼ ਤੂੰ ਹਮੇਸ਼ਾ ਸਾਡੇ ਦਿਲਾਂ ਵਿਚ ਕਿਸੇ ਜੋਤ ਵਾਂਗ ਜਗੇਂਗਾ!!! 

ਸ਼ਿਵਚਰਨ ਜੱਗੀ ਕੁੱਸਾ

ਗੁਰਜੀਤ ਜਟਾਣਾ

ਝੀਥਾਂ
ਬੜੇ ਚਿਰ ਤੋਂ

ਕੈਦ ਸੀ

ਆਪਣੇ ਆਪ ਵਿੱਚ

ਆਈਆਂ ਨਜ਼ਰ

ਝੀਥਾਂ

ਨਿਕਲ ਤੁਰਿਆ ਝੀਥਾਂ ਥਾਣੀ

ਅੱਖਰ ਬਣ

ਸ਼ਬਦ ਬਣ

ਨਾ ਰੋਕ ਹੋਈ

ਨਾ ਟੋਕ ਹੋਈ

ਏਹ ਜਿੰਦਗੀ ਦੇ

ਰਹਿੰਦੇ ਕਾਗਜ਼ ਤੇ

ਆਪਣੇ ਆਪ ਨੂੰ

ਇਸ ਆਸ ਤੇ

ਪਾਵਾਂਗਾ ਖਿਲਾਰ ਕੇ

ਕਿ ਪਤਾ ?

ਕਦੋਂ

ਕਿਸੇ ਨੂੰ

ਖੌਰੇ ਲੋਅ ਨਜ਼ਰ ਆ ਜਾਵੇ .
ਗੁਰਜੀਤ ਜਟਾਣਾ 9855046647