Friday 16 December 2011

ਅਮਰਦੀਪ ਸਿੰਘ ਗਿੱਲ


ਜੁੰਮੇਵਾਰ
ਨਾ ਅਕਾਲੀ , ਨਾ ਕਾਂਗਰਸੀ
ਨਾ ਮੈਂ ਕਾਮਰੇਡ ,
ਹਾਂ ਜਾਣਦਾ ਬੜੀ ਟੇਡੀ ਹੈ
ਰਾਜਨੀਤੀ ਦੀ ਖੇਡ !
ਨਾ ਬੀ. ਐਸ. ਪੀ. ਦਾ ,
... ਨਾ ਪੀ. ਪੀ. ਪੀ. ਦਾ
ਨਾ ਹੀ ਆਜ਼ਾਦ ਉਮੀਦਵਾਰ !
ਮੈਂ ਤਾਂ ਆਪਣੀ ਮਾਂ ਬੋਲੀ ਦਾ
ਇੱਕ ਲੇਖਕ ਜੁੰਮੇਵਾਰ !
ਮੈਂ ਲਿਖਾਂਗਾ ਖਿਲਾਫ ਉਸਦੇ
ਜੋ ਨਾ ਲੱਗਿਆ ਠੀਕ !
ਨੇਰ੍ਹੇ ਦੇ ਵਿੱਚ ਖਿੱਚਣੀ ਹੈ
ਸਦਾ ਚਾਨਣ ਦੀ ਲੀਕ !

 ਅਮਰਦੀਪ ਸਿੰਘ ਗਿੱਲ

ਅਮਰਜੀਤ ਢਿੱਲੋਂ

ਪਹਾੜੀ ਟੂਰ ਦੇ ਬਹਾਨੇ ਸ਼ਰਾਬ ਦੇ ਦਰਿਆ 'ਚ ਡੁੱਬਕੀ

ਉਹ ਪਿਛਲੇ 12 ਸਾਲ ਤੋਂ ਪਹਾੜੀ ਟੂਰ 'ਤੇ ਜਾ ਰਹੇ ਸਨ। ਵਕੀਲ, ਪੱਤਰਕਾਰ, ਕਹਾਣੀਕਾਰ ਅਤੇ ਸ਼ਾਇਰ। ਡਲਹੌਜੀ ਤੋਂ ਸ਼ੁਰੂ ਹੋਇਆ ਇਹ ਟੂਰ ਇਸ ਵਾਰ ਦਾਰਜੀਲਿੰਗ ਨੇਪਾਲ ਤੱਕ ਜਾ ਪਹੁੰਚਿਆ ਸੀ। ਇਸ ਵਾਰ ਦੋ ਨਵੇਂ ਚਿਹਰੇ ਇੱਕ ਟਰੈਵਲ ਏਜੰਟ ਅਤੇ ਇੱਕ ਸਿਆਸੀ ਨੇਤਾ ਵੀ ਇਸ ਟੂਰ ਵਿੱਚ ਸ਼ਾਮਿਲ ਹੋ ਗਏ ਸਨ। ਟਰੈਵਲ ਏਜੰਟ ਸ਼ਰਾਬ ਨਹੀਂ ਸੀ ਪੀਂਦਾ, ਪਰ ਉਸ ਨੇ ਸਾਰਿਆਂ ਲਈ ਇੱਕ ਪੇਟੀ ਵਿਸਕੀ ਦੀ ਲੈ ਕੇ ਜ਼ਰੂਰ ਦੇ ਦਿੱਤੀ ਸੀ। ਜੈਤੋ ਮੰਡੀ ਤੋਂ ਤੁਰਨ ਸਮੇਂ ਹੀ ਚਾਰਾਂ ਜਾਣਿਆਂ ਨੇ ਵਿਸਕੀ ਦੀ ਇੱਕ ਬੋਤਲ ਖਾਲੀ ਕੀਤੀ ਅਤੇ ਸਿਆਸੀ ਨੇਤਾ ਦੇ ਘਰ ਬਠਿੰਡਾ ਜਾ ਪਹੁੰਚੇ। ਨੇਤਾ ਜੀ ਕੋਲ ਦੋ ਬੋਤਲਾਂ ਹੋਰ ਖਾਲੀ ਕੀਤੀਆਂ ਅਤੇ 23 ਬੋਤਲਾਂ ਬੈੱਗ 'ਚ ਪਾ ਕੇ ਪੰਜਾਬ ਮੇਲ 'ਚ ਜਾ ਸਵਾਰ ਹੋਏ। ਅੱਗੇ 25 ਜੂਨ ਨੂੰ ਰਾਜਧਾਨੀ ਐਕਸਪ੍ਰੈੱਸ ਦੇ ਵਾਤਾਨਕੂਲ ਡੱਬਿਆਂ ਵਿੱਚ ਸੀਟਾਂ ਮੱਲ ਲਈ ਸਾਰੀਆਂ ਸੀਟਾਂ ਦੁਆਲੇ ਪਰਦੇ ਲੱਗੇ ਹੋਏ ਸਨ। ਇਨ•ਾਂ ਉਹਲੇ 23 ਬੋਤਲਾਂ ਲੁਕਾ ਕੇ ਰੱਖ ਦਿੱਤੀਆਂ। ਜਦ ਸ਼ਾਮ ਨੂੰ ਰੇਲਵੇ ਦਾ ਖਾਨਸਾਮਾ ਖਾਣੇ ਦਾ ਆਰਡਰ ਲੈ ਕੇ ਗਿਆ ਤਾਂ ਪੰਜਾਂ ਜਣਿਆਂ ਨੇ ਪੈੱਗ ਲਗਾਉਣੇ ਸ਼ੁਰੂ ਕਰ ਦਿੱਤੇ। ਟਰੈਵਲ ਏਜੰਟ ਪੀਂਦਾ ਨਹੀਂ ਸੀ, ਪਰ ਚੁੱਟਕਲੇ ਅਤੇ ਗੱਲਾਂ ਬਹੁਤ ਸੁਣਾਉਂਦਾ ਸੀ। ਕਦੇ-ਕਦੇ ਉੱਚੀ-ਉੱਚੀ ਗੀਤ ਗਾਉਂਣ ਲੱਗ ਪੈਂਦਾ “ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਤਾਂ ਡਿੱਗ ਜਾਂਦੀਆਂ”। ਜਦ ਰੋਟੀ ਖਾ ਕੇ ਸਾਰੇ ਆਪੋ-ਆਪਣੀਆਂ ਸੀਟਾਂ 'ਤੇ ਪੈ ਗਏ ਤਾਂ ਸ਼ਾਇਰ ਉਰਦੂ ਦੇ ਸ਼ੇਅਰ ਗੁਣਗਨਾਉਣ ਲੱਗਾ। “ ਦਿਲੇ ਨਾਦਾਨ ਤੁਝੇ ਹੂਆ ਕਿਆ ਹੈ”। ਨਜਾਇਜ਼ ਸ਼ਰਾਬ ਹੋਣ ਕਾਰਨ ਵਕੀਲ ਸਾਹਿਬ ਡਰ ਰਹੇ ਸਨ। ਜਦ ਸ਼ਾਇਰ ਚੁੱਪ ਨਾ ਹੋਇਆ ਤਾਂ ਉਨ•ਾਂ ਨੇ ਪੁਲਿਸ ਲਿਆਉਣ ਦਾ ਡਰਾਵਾ ਦਿੱਤਾ ਤਾਂ ਸ਼ਾਇਰ ਸਾਹਿਬ ਚੁੱਪ ਕਰਕੇ ਸੌਂ ਗਏ। ਨੇਤਾ ਜੀ ਕਦੇ-ਕਦੇ ਕੋਈ ਗੰਭੀਰ ਚੁਟਕਲਾ ਸੁਣਾਉਂਦੇ। ਸ਼ਾਇਰ ਵੀ ਚੁਟਕਲੇਬਾਜ਼ੀ 'ਚ ਹਿੱਸਾ ਲੈ ਲੈਂਦਾ, ਪਰ ਪੱਤਰਕਾਰ ਸਾਹਿਬ ਗਹਿਰ ਗੰਭੀਰ ਬਣੇ ਰਹਿੰਦੇ। ਵਕੀਲ ਸਾਹਿਬ ਨਸ਼ੇ ਦੀ ਲੋਰ 'ਚ ਉੱਚੀ-ਉੱਚੀ ਹੱਸਣ ਲੱਗਦੇ। ਕਹਾਣੀਕਾਰ ਮਰੀ ਜਿਹੀ ਆਵਾਜ਼ 'ਚ ਮਸਾ ਹੀ ਕਦੇ-ਕਦੇ ਬੋਲਦਾ। 26 ਜੂਨ 5 ਵਜੇ ਪੱਛਮੀ ਬੰਗਾਲ ਦੇ ਸਟੇਸ਼ਨ ਸਿਲੀਗੂੜੀ ਪਹੁੰਚੇ, ਉੱਥੋਂ ਟੈਕਸੀ ਕਰਵਾਕੇ ਦਾਰਜੀਲਿੰਗ ਚੱਲ ਪਏ। ਕਹਾਣੀਕਾਰ ਨੂੰ ਉਸ ਦੇ ਬੇਟੇ ਦਾ ਫੋਨ ਆ ਗਿਆ, ਜਿਸ ਕਾਰਨ ਉਹ ਕਾਫੀ ਤਨਾਅ ਵਿੱਚ ਸੀ, ਪਰ ਸਾਰਿਆਂ ਨੇ ਉਸ ਨੂੰ ਹੌਂਸਲਾ ਦਿੱਤਾ ਅਤੇ ਪੈੱਗ ਲਾਉਣ ਲਈ ਕਿਹਾ। ਟਿਸਟਾ ਦਰਿਆ ਦੇ ਪੁਲ 'ਤੇ ਪਹੁੰਚ ਕੇ ਫਿਰ ਵਿਸਕੀ ਦੀ ਇੱਕ ਬੋਤਲ ਖਾਲੀ ਕੀਤੀ ਅਤੇ ਫਿਰ ਅੱਗੇ ਚੱਲ ਪਏ। ਸੜਕ ਦੇ ਦੋਵੇਂ ਪਾਸੇ ਚਾਹ ਦੇ ਬਾਗ ਸਨ। ਜਿਨ•ਾਂ ਵਿੱਚ ਸੁਹਾਜਣਾਂ, ਬਰਮਾਂ ਡੇਕ ਆਦਿ ਰੁੱਖ ਲੱਗੇ ਹੋਏ ਸਨ। ਔਰਤਾਂ ਝੋਲੀ ਬੰਨ• ਕੇ ਚਾਹ ਦੇ ਪੱਤੇ ਤੋੜ ਰਹੀਆਂ ਸਨ। ਸਾਰਿਆਂ ਨੇ ਚਾਹ ਦੇ ਬਾਗਾਂ 'ਚ ਖੜ• ਕੇ ਫੋਟੋ ਖਿਚਵਾਈਆਂ ਪੈੱਗ ਲਾਏ ਅਤੇ ਲਾਵਾ ਹਿੱਲ ਸਟੇਸ਼ਨ ਪਹੁੰਚ ਗਏ। ਟਰੈਵਲ ਏਜੰਟ ਤੋਂ ਕਿਸੇ ਨੂੰ ਵੀ ਬੀਤੇ ਕੱਲ• ਬਾਰੇ ਕੁਝ ਵੀ ਯਾਦ ਨਹੀਂ ਸੀ। 27 ਸ਼ਾਮ ਨੂੰ ਦਾਰਜੀਲਿੰਗ ਜਾ ਪਹੁੰਚੇ। ਚਾਰ-ਚੁਫੇਰੇ ਬਹੁਤ ਜ਼ਿਆਦਾ ਹਰਿਆਵਲ ਸੀ। ਐਨੀ ਹਰਿਆਵਲ ਹਿਮਾਚਲ ਵਿੱਚ ਵੀ ਕਿਤੇ ਨਹੀਂ ਸੀ। ਸਿਵਾਏ ਡਲਹੌਜੀ ਦੇ ਖਜਿਆਰ ਦੇ। ਦਾਰਜੀਲਿੰਗ ਵਿਖੇ ਇੱਕ ਰਾਤ ਬਿਤਾ ਕੇ ਵਿਸਕੀ ਦੀਆਂ 3-4 ਬੋਤਲਾਂ ਖਾਲੀ ਕਰਕੇ ਅਗਲੇ ਦਿਨ ਸਿਕਮ ਦੀ ਰਾਜਧਾਨੀ ਗੰਗਟੋਕ ਪਹੁੰਚ ਗਏ। 29 ਜੂਨ ਨੂੰ ਗੰਗਟੋਕ ਤੋਂ ਸਿਲੀਗੂੜੀ ਵਾਪਸੀ ਸਮੇਂ ਸ਼ਾਇਰ ਅਤੇ ਕਹਾਣੀਕਾਰ ਦੀ ਤਬੀਅਤ ਵਿਗੜਨ ਲੱਗੀ, ਸ਼ਾਇਰ ਨੂੰ ਉਲਟੀਆਂ ਲੱਗ ਗਈਆਂ ਅਤੇ ਕਹਾਣੀਕਾਰ ਦੀ ਦਿਲ ਦੀ ਧੜਕਣ ਵੱਧਣ ਲੱਗੀ। ਕਹਾਣੀਕਾਰ ਕਹਿਣ ਲੱਗਾ ਕਿ ਮੈਨੂੰ ਹੁਣੇ ਹੀ ਹਵਾਈ ਟਿਕਟ ਲੈ ਕੇ ਵਾਪਸ ਭੇਜੋ। ਸਿਲੀਗੁੜੀ ਮਿਲਟਰੀ ਕੈਂਪ ਰਿਹਾਇਸ਼ ਸਮੇਂ ਜਦ ਉਸ ਦਾ ਚੈੱਕਅੱਪ ਕਰਵਾਇਆ ਗਿਆ ਤਾਂ ਡਾਕਟਰ ਨੇ ਮੁਕੰਮਲ ਆਰਾਮ ਦੀ ਸਲਾਹ ਦਿੱਤੀ। ਹੁਣ ਵਿਸਕੀ ਪੀਣ ਵਾਲੇ ਤਿੰਨ ਹੀ ਰਹਿ ਗਏ ਸਨ। ਜਦ ਕਿ ਲਾਗਤ ਹਾਲੇ ਵੀ ਉਨੀ ਹੀ ਸੀ। 1 ਜੁਲਾਈ ਤੱਕ ਪੰਜਾਬ ਤੋਂ ਲਿਆਂਦੀਆਂ 23 ਦੀਆਂ 23 ਬੋਤਲਾਂ ਖਤਮ ਹੋ ਚੁੱਕੀਆਂ ਸਨ। ਹੁਣ ਨੇਤਾ ਜੀ ਅਤੇ ਪੱਤਰਕਾਰ 2-2 ਲੀਟਰ ਵਾਲੀ ਵਿਸਕੀ ਦੀ ਬੋਤਲ ਪੀਣ ਖਰੀਦਣ ਲੱਗੇ। ਸਿਲੀਗੁੜੀ ਵਿੱਚ ਰੋਟੀ ਬਹੁਤ ਘੱਟ ਮਿਲਦੀ ਸੀ। ਇਸ ਲਈ ਕਈ ਵਾਰ ਚਾਵਲ ਅਤੇ ਮੱਛੀ ਨਾਲ ਹੀ ਡੰਗ ਲਾਹੁਣਾ ਪਿਆ। 2 ਜੁਲਾਈ ਨੂੰ ਸਿਲੀਗੁੜੀ ਤੋਂ 35 ਕਿਲੋਮੀਟਰ ਦੂਰ ਨੇਪਾਲ ਚਲੇ ਗਏ। ਨੇਪਾਲ ਵਿਖੇ ਕੱਪੜੇ, ਬੂਟ ਆਦਿ ਖਰੀਦ ਕੇ ਸ਼ਾਮ ਨੂੰ ਵਾਪਸ ਫਿਰ ਸਿਲੀਗੁੜੀ ਆ ਗਏ। 3 ਦੀ ਸ਼ਾਮ ਨੂੰ 5 ਵਜੇ ਵਾਪਸੀ ਸੀ ਇਸ ਲਈ ਸੁਭਾ ਹੀ ਸਿਲੀਗੁੜੀ ਦੀ ਮਾਰਕਿਟ ਵਿੱਚ ਚੱਲੇ ਗਏ ਅਤੇ ਕਾਫੀ ਸਮਾਨ ਦੀ ਖਰੀਦੋ-ਫਰੋਖਤ ਕੀਤੀ। ਗਰਮੀ ਕਾਰਨ ਸਾਰੇ ਹੀ ਪਸੀਨੋ-ਪਸੀਨੀ ਹੋਏ ਪਏ ਸਨ, ਕਿਉਂਕਿ ਇੱਥੇ ਰਾਤ ਨੂੰ ਮੀਂਹ ਪੈਂਦਾ ਰਹਿੰਦਾ ਹੈ ਅਤੇ ਦਿਨੇ ਹੁੰਮਸ ਹੋ ਜਾਂਦਾ ਹੈ। ਜਦ 5 ਵਜੇ ਗੱਡੀ ਆਈ ਤਾਂ ਨੇਤਾ ਜੀ ਨੂੰ ਸਭ ਤੋਂ ਵੱਧ ਫਿਕਰ ਵਿਸਕੀ ਵਾਲੀਆਂ ਬੋਤਲਾਂ ਦੇ ਬੈੱਗ ਦਾ ਸੀ। 24 ਘੰਟਿਆਂ ਵਿੱਚ ਤਿੰਨਾਂ ਜਣਿਆਂ ਵੱਲੋਂ 6 ਕੁ ਬੋਤਲਾਂ ਹੋਰ ਖਾਲੀ ਕਰ ਦਿੱਤੀਆਂ ਗਈਆਂ ਸਨ ਅਤੇ ਨਵੀਂ ਦਿੱਲੀ ਆ ਪਹੁੰਚੇ। ਇੱਥੇ ਪੰਜਾਬ ਮੇਲ 3 ਘੰਟੇ ਲੇਟ ਸੀ। ਜਿਸ ਕਾਰਨ ਸ਼ਰਾਬ ਪੀਣ ਵਾਲਿਆਂ ਨੂੰ ਖੁੱਲ•ਾ ਸਮਾਂ ਮਿਲ ਗਿਆ। ਵਕੀਲ ਸਾਹਿਬ ਲੋਕਾਂ ਦੀ ਭੀੜ ਤੋਂ ਬੇਖਬਰ ਆਪਣੀ ਮਸਤੀ 'ਚ ਕਲੀਆਂ ਲਾ ਰਹੇ ਸਨ ਅਤੇ ਨੇਤਾ ਜੀ ਉਨ•ਾਂ ਦਾ ਸਾਥ ਦੇ ਰਹੇ ਸਨ। ਸ਼ਰਾਬ ਨਾ ਪੀਣ ਵਾਲੇ ਤਿਨੇ ਜਾਣੇ ਉਨ•ਾਂ ਦੀਆਂ ਹਰਕਤਾਂ ਦੇਖ ਕੇ ਆਪਣੇ-ਆਪ ਸ਼ਰਮਸਾਰ ਹੋ ਰਹੇ ਸਨ। ਪੰਜਾਬ ਮੇਲ ਆਈ ਤਾਂ ਟੀ.ਟੀ. ਨੂੰ 6 ਹਜ਼ਾਰ ਰੁਪਏ ਦੇ ਕੇ ਏ.ਸੀ. ਸੀਟਾਂ ਬੁੱਕ ਕਰਵਾਈਆਂ ਗਈਆਂ ਕਿਉਂਕਿ ਪੀਣ ਵਾਲਿਆਂ ਦੀ ਜਿਦ ਸੀ ਕਿ ਉਹ ਏ.ਸੀ. ਸੀਟਾਂ ਬਗੈਰ ਨਹੀਂ ਜਾਣਗੇ। ਇਸ ਤਰ•ਾਂ ਇਸ ਪਹਾੜੀ ਸਫਰ ਦੇ ਬਹਾਨੇ 11 ਦਿਨਾਂ ਵਿੱਚ 36 ਬੋਤਲਾਂ ਵਿਸਕੀ ਦੀਆਂ ਪੀਤੀਆਂ ਗਈਆਂ। ਸਾਰਿਆਂ ਦੇ ਸਰੀਰ ਟੁੱਟ ਰਹੇ ਸਨ, ਜਦ ਜੈਤੋ ਸਟੇਸ਼ਨ 'ਤੇ ਉੱਤਰ ਕੇ ਟਰੈਵਲ ਏਜੰਟ ਸ਼ਾਇਰ ਨੂੰ ਉਸ ਦੇ ਪਿੰਡ ਛੱਡਣ ਗਿਆ ਤਾਂ ਉਸ ਨੇ ਪੁੱਛਿਆ ਕਿ ਅਗਲੇ ਟੂਰ 'ਤੇ ਕਦੋਂ ਜਾਣਾ ਹੈ ਤਾਂ ਸ਼ਾਇਰ ਨੇ ਕੰਨਾਂ ਨੂੰ ਹੱਥ ਲਾ ਕੇ ਕਿਹਾ “ਨੱਕ ਨਾਲ ਸੱਤ ਕੱਢੀਆਂ, ਮੁੜ ਭੂੰਦੜ ਨਹੀਂ ਜਾਣਾ”।
ਬਾਜਾਖਾਨਾ 9-1
ਨੇਪਾਲ ਤੋਂ ਸਿਲੀਗੁੜੀ ਦੇ ਰਸਤੇ ਆਉਂਦੇ ਚਾਹ ਦੇ ਬਾਗਾਂ ਵਿੱਚ ਖੜ•ੇ ਟੂਰਿਸਟ ਸੱਜਣ।

ਅਮਰਜੀਤ ਢਿੱਲੋਂ

ਭੁਪਿੰਦਰ ਪੰਨੀਵਾਲੀਆ

ਮੇਰੀ ਧੀ

ਮੇਰੀ ਧੀ
ਮੈਨੂੰ ਜਹਾਨੋਂ ਪਿਆਰੀ
ਪਾਕ ਮੁਹੱਬਤ
... ਮੇਰੇ ਦੁੱਖ ਸੁੱਖ ਦੀ ਸੀਰੀ

ਸੁਗੜ ਸਿਆਣੀ
ਬੀਬੀ ਰਾਣੀ
ਹਿੰਮਤ ਵਾਲੀ
ਵਿਹੜੇ ਮਹਿਕਾਂ ਨੂੰ ਮਹਿਕਾਵੇ

ਵੀਰੇ ਦੀ ਸੁਖ ਮਨਾਵੇ
ਲਾਡ ਲਡਾਵੇ
ਉਸ ਦੇ ਵਾਰੇ ਵਾਰੇ ਜਾਵੇ
ਭਾਵੇਂ ਵੀਰਾ ਖਿਜ ਖਿਜ ਬੋਲੇ

ਮਾਂ ਦੇ ਕੰਮੀ ਹੱਥ ਵਟਾਵੇ
ਝਿੜਕਾਂ ਖਾਵੇ
ਪਰ ਦਿਲ 'ਤੇ ਨਾ ਲਾਵੇ
ਸਦਾ ਚਹਿਕਦੀ ਚਿੜੀ ਦੇ ਵਾਂਗੂੰ

ਕਵਿਤਾ ਵਰਗੀ
ਜਦੋਂ ਕਵਿਤਾ ਲਿਖਦੀ
ਤਾਰੀਫ਼ਾਂ ਵਟੋਰੇ
ਵਾਹ ਵਾਹ ਕਰਦੇ ਪਾਠਕ

ਮੇਰੀ ਧੀ
ਮੈਨੂੰ ਜਹਾਨੋਂ ਪਿਆਰੀ

ਭੁਪਿੰਦਰ ਪੰਨੀਵਾਲੀਆ


ਰਵੀ ਸਚਦੇਵਾ

ਤਰਸੇਵਾਂ

ਉਹ ਮੇਰਾ ਜਮਾਤੀ ਸੀ ਹਮ ਉਮਰ ਵੀਪੰਦਰਾ ਅਗਸਤ ਦੇ ਪ੍ਰੋਗਰਾਮ ਲਈ ਰਿਹਾਸਲ ਜੋਰਾ ਤੇ ਸੀਉਸਨੂੰ ਭਾਰਤ ਦੀ ਹਿੱਕ ਉਤੇ ਮੁੰਗ ਦਲਨ ਵਾਲੇ ਇਕ ਜ਼ਾਲਿਮ ਅੰਗਰੇਜ ਜ਼ੇਲਰ ਦਾ ਰੋਲ ਮਿਲਿਆ ਸੀਤੇ ਮੈਨੂੰ ਇਕ ਦੇਸ ਭਗਤ ਦੀ ਤੀਵੀ ਦਾ,ਜੋ ਆਪਣੇ ਜੇਲ 'ਚ ਫਸੇ ਪਤੀ ਦੇ ਰੋਸ਼ ਵੱਜੋ ਗੋਰੀਆ ਖਿਲਾਫ ਪ੍ਰਦਰਸ਼ਨ ਕਰਦੀ ਸੀਉਸਨੇ ਮੈਨੂੰ ਚਪੇੜਾ ਮਾਰਦੇ,ਘੜੀਸਦੇ ਹੋਏ ਇਕ ਦਰਖਤ ਨਾਲ ਬੰਨਣਾ ਸੀ ਤੇ ਫਿਰ ਕੋੜੇ ਮਾਰਨੇ ਸਨਅਸੀ ਸਕੂਲ ਦੇ ਖੇਡ ਮੈਦਾਨ 'ਚ ਹਰ ਰੋਜ ਰਿਹਾਸਲ ਕਰਦੇ ਸਾਂਉਹ ਪੋਲੇ-ਪੋਲੇ ਹੱਥਾ ਨਾਲ ਮੇਰੀਆ ਗੱਲਾ ਤੇ ਚਪੇੜਾਂ ਮਾਰਦਾ,ਬਾਹ ਫੜ੍ਹ ਮੈਨੂੰ ਆਪਣੇ ਵੱਲ ਖਿੱਚਦਾ,ਡਿੱਗਣ ਲੱਗਦੀ ਤਾਂ ਉਹ ਆਪਣਾ ਹੱਥ ਮੇਰੀ ਕਮਰ 'ਚ ਪਾਉਦਾਉਸਦੇ ਸਪਰਸ਼ ਨਾਲ ਮੇਰਾ ਤਨ ਮਨ ਲੂਹਰੀਆਂ ਲੈਣ ਲੱਗਦਾਦਿਲ ਕਰਦਾ

ਇਹੀ ਰੋਲ ਵਾਰ-ਵਾਰ ਹੁੰਦਾ ਰਹੇ 'ਤੇ ਮੈਂਇੰਝਹੀ……!! ਉਹ ਮੈਨੂੰ ਜਚ ਗਿਆ ਸੀਮੈਂ ਮੱਕੀ ਦੇ ਦਾਣਿਆਂ ਵਾਗ ਭੱਠੀ 'ਤੇ ਪਈ ਤਪ ਰਹੀ ਸਾਂਤਰਸੇਵਾਂ ਦਾਣਿਆਂ ਦੇ ਭੁੰਨਣ ਦੀ ਅਗਵਾਈ ਦੇ ਰਿਹਾ ਸੀਮੈਂ ਉਸ ਵਿੱਚ ਸਮਾ ਜਾਣਾ ਚਾਹੁੰਦੀ ਸਾਂਦੋ ਵਜੂਦ ਇਕ ਰੂਹਕੁਦਰਤੀ ਇਕ ਦਿਨ
ਬੱਸ 'ਚ ਅਸੀ ਦੋ ਵਾਲੀ ਸੀਟ 'ਤੇ ਇੱਕਠੇ ਬੈਠ ਗਏਮੈਨੂੰ ਚੰਗਾ ਸ਼ਗਨ ਲੱਗਾਮੇਰਾ ਮਨ ਚਾਹੁੰਦਾ ਸੀ ਕਿ ਉਹ ਕੋਈ ਗੱਲ ਸ਼ੇੜੇਪਰ ਉਹ ਮਰਜਾਣਾ ਤਾਂ ਚੁੱਪ ਸੀਜਿਵੇ ਕਦੇ ਮੈਂਨੂੰ ਵੇਖਿਆ ਈ ਨਾ ਹੋਵੇ ਬੱਸ ਨੇ ਰਫਤਾਰ ਫੜ੍ਹੀਮੈਂ ਵਾਰ-ਵਾਰ ਪਾਸਾ ਪੱਲਟਦੀ 'ਤੇ ਉਸ ਵੱਲ ਚੋਰਝਾਕ ਮਾਰਦੀ ਸਾਂਮੈਨੂੰ ਉਮੀਦ ਸੀ ਕਿ ਉਹ ਮੇਰੇ ਵੱਲ ਅੱਕਰਸ਼ਿਤ ਹੋਵੇਗਾ 'ਤੇ ਕੋਈ ਗੱਲ ਕਰੇਗਾਬੱਸ ਥੌੜ੍ਹੀ ਦੂਰ ਹੀ ਗਈ ਹੋਵੇਗੀ ਉਹ ਬੋਲਿਆਂ

-"ਜੀ ਤੁਹਾਡਾ ਨਾ..ਮ…"

-"ਵੀਨਾ" ਮੈਂ ਇੱਕੋ ਸਾਹੀ ਬੋਲ ਪਈ

-"ਵੀਨਾ..ਜੀ……"

-"ਜੀ ਬੋਲੋ……" ਮੈਂ ਉਤੇਜਿਤ ਹੋ ਉੱਠੀ

-"ਮੈਂ ਸੁਣਿਆਂ ਏ ਤੁਹਾਡੇ ਪਾਪਾ ਮੁਨੀਮ ਨੇ"

-"ਜੀਹਾਂ…"

-"ਮੈਂ ਮੁਨੀਮੀ ਸਿੱਖਣ ਦੀ ਸੋਚ ਰਿਹਾ ਸਾਂਜੇ ਤੁਸੀ ਉਹਨਾ ਤੋਂ ਪੁੱਛ ਦਿਉ ਤਾਂ

-"ਜੀ ਜ਼ਰੂਰ, ਮੈਂ ਪਾਪਾ ਨੂੰ ਕਹਿ ਦਿਆਗੀਤੁਸੀ ਘਰ ਆ ਜਾਣਾ

ਮੈਂਨੂੰ ਅਧੂਰੇ ਅਰਮਾਨ ਪੂਰੇ ਹੁੰਦੇ ਜਾਪੇਮੈਂ ਅੰਤਾਂ ਦੀ ਖੁਸ਼, ਮਨ ਹੀ ਮਨ ਸੋਚ ਰਹੀ ਸਾਂ, "ਐ ਵੈਰੀਆਂ" ਇਸ ਦਿਨ ਨੂੰ ਤਾਂ ਮੈਂ ਅਜ਼ਲਾ ਤੋਂ ਤਰਸ ਰਹੀ ਸਾਂ'ਤੇ ਅੱਜ ਉਹ ਦਿਨ………!! ਤਰਸੇਵਾਂ ਦੂਰ ਹੁੰਦਾ ਜਾਪਦੈਂ

ਲੇਖਕ - ਰਵੀ ਸਚਦੇਵਾ, ਮੈਲਬੋਰਨ ਆਸਟੇ੍ਲੀਆ
0061-411365038

ਨਿੰਦਰ ਘੁਗਿਆਣਵੀ

ਇਹ ਵੀ ਰੰਗ ਨੇ ਵਲੈਤ ਦੇ!
(ਲੜੀਵਾਰ)
''ਪੁੱਤਰ, ਦੋ ਗੱਲਾਂ ਜ਼ਿੰਦਗੀ ' ਅਹਿਮ ਹੁੰਦੀਆਂ ਨੇ...ਪਹਿਲੀ ਔਲਾਦ ਤੇ ਦੂਜੀ ਜਾਇਦਾਦ...ਤੇ ਅਸੀਂ ਦੋਵੇਂ ਗੁਆ ਬੈਠੈ ਆਂ...ਅਸੀਂ 'ਕੱਲੇ ਨਹੀਂ ਪੁੱਤਰ...ਸਾਡੇ ਅਰਗੇ ਬਥੇਰੇ ਹੋਰ ਹੈਗੇ...ਕੋਈ ਅਠਾਰਾਂ ਸਾਲਾਂ ਬਾਅਦ ਮੈਂ ਇੰਡੀਆ ਗਿਆ ਸੀ ...ਨਾਲ ਤੇਰੀ ਅੰਟੀ ਵੀ ਗਈ ਸੀ...ਮੇਰਾ ਇੱਕੋ ਭਰਾ ਮਰ ਗਿਆ ਸੀ...ਭੋਗ ਤੋਂ ਕਈ ਦਿਨ ਮਗਰੋਂ ਦੀ ਗੱਲ...ਇੱਕ ਦਿਨ ਦੁਪਹਿਰੇ ਜਿਹੇ ਆਪਣੇ ਭਤੀਜਿਆਂ ਨੂੰ ਆਖਿਆ ਕਿ ਆਪਾਂ ਜਾਇਦਾਦ ਦਾ ਕੁਝ ਕਰ ਲਈਏ ਹਿਸਾਬ-ਕਿਤਾਬ...ਐਨੇ ਸਾਲ ਮੈਂ ਤੁਹਾਥੋਂ ਕੁਝ ਨ੍ਹੀ ਲਿਆ...ਵੱਡਾ ਭਤੀਜਾ ਕਹਿੰਦਾ ਕੋਈ ਨ੍ਹੀ ਤਾਇਆ..ਫ਼ਿਕਰ ਨਾ ਕਰ...ਰਾਤ ਨੂੰ ਕਰਾਂਗੇ...ਕਰਦੇ ਆਂ ਤੇਰਾ ਹਿਸਾਬ-ਕਿਤਾਬ...ਫ਼ਿਕਰ ਨਾ ਕਰ ...ਦੇਖਦਾ ਜਾਈਂ...ਮੈਂ ਭਤੀਜੇ ਦੀ ਬੋਲੀ ਸਮਝ ਗਿਆ ਕਿ ਇਹ ਕਿਹੜੇ ਟੇਸ਼ਨ 'ਤੋਂ ਦੀ ਬੋਲਦਾ ...ਮੈਂ ਤੇਰੀ ਅੰਟੀ ਨੂੰ ਕਿਹਾ ਬੱਸ ਹੁਣ..ਨਿਕਲ ਚੱਲੀਏ ਏਥੋਂ ਹੁਣ...ਪਾਂਧਾ ਨਾ ਪੁੱਛ...ਭਤੀਜਿਆਂ ਦੇ ਤੌਰ ਤਰੀਕੇ ਬਦਲੇ ਹੋਏ ਸੀ ਤੇ ਅਸੀਂ ਆਪਣਾ ਬੈਗ ਚੁੱਕ ਕੇ ਨਿਕਲ ਆਏ...ਓਸ ਦਿਨ ਤੋਂ ਬਾਅਦ ਮੈਂ ਪਿੰਡ ਨ੍ਹੀ ਗਿਆ...ਜ਼ਮੀਨ ਤਾਂ ਲੈਣੀ ਕੀ ਸੀ? ਓਹ ਵੀ ਗਈ ਜੱਦੀ...ਫਿਰ ਸ਼ਹਿਰ ਕੋਠੀ ਬਣਾਈ...ਤੇਰੀ ਅੰਟੀ ਦੀ ਹਿੰਢ ਨੇ...ਏਹਦੀ ਜਿੱਦ ਨੇ ਬਹੁਤ ਪੈਸੇ ਲੁਆਤੇ ਉਥੇ ਮੇਰੇ...ਮੈਂ ਬਥੇਰਾ ਹੱਥ ਘੁੱਟਦਾ ਰਿਹਾ ਵਾਂ ਕਿ ਕੀ ਫੈਦਾ ਐਨਾ ਪੈਸਾ ਰੋੜ੍ਹਨ ਦਾ...ਏਹਦੀ ਜਿੱਦ ਨੇ ਮੇਰੀ ਪੇਸ਼ ਨ੍ਹੀ ਜਾਣ ਦਿੱਤੀ...ਅਖੇ ਤਿੰਨ ਮੰਜ਼ਲੀ ਪਾਉਣੀ ਆਂ...ਜੁਆਕ ਜਾਇਆ ਕਰਨਗੇ ਇੰਡੀਆ...ਪਾ ਦਿੱਤੀ...ਕਿਹੜਾ ਹਰ ਸਾਲ ਜਾਵੇ...ਜਦ ਕੰਮ ਕੋਈ ਨ੍ਹੀ ਓਥੇ...? ਨਾ ਕੋਈ ਮੋਹ-ਪਿਆਰ ਦੇਣ ਵਾਲਾ ਰਿਹਾ...ਜੁਆਕ ਵੀ ਉਦੋਂ ਕੁ ਜਿਹੇ ਕੋਈ ਇੱਕ ਅੱਧ ਵਾਰ ਗਿਆ ਹੋਣਾ ਆਂ...ਹੁਣ ਉਹਦਾ ਕੌਣ ਵਾਲੀ ਵਾਰਿਸ ...? ਕੋਈ ਨ੍ਹੀ...ਅਸੀਂ ਜਾਂਦੇ ਨ੍ਹੀ...ਬੰਦ ਪਈ ...ਆਹ ਘਰ ਕੀ ਕਰਨੇ ਆਂ...ਤਿੰਨਾਂ ਜੁਆਕਾਂ ਵਾਸਤੇ ਬਣਾਏ...ਜਦ ਕੋਈ ਕੋਲ ਨ੍ਹੀ ਸਾਡੇ...ਬਹੁਤੇ ਲੋਕਾਂ ਦੇ ਜੁਆਕ ਕਹਿੰਦੇ ਅਸੀਂ ਇੰਡੀਆ ਜਾਣਾ ਨਈਂ...ਅਸੀਂ ਕੀ ਕਰਨੀਆਂ ਨੇ ਥੋਡੀਆਂ ਕੋਠੀਆਂ ਤੇ ਜ਼ਮੀਨਾਂ...ਸਕੇ ਨੱਪੀ ਬੈਠੈ ...ਕੀ ਇੱਧਰਲੇ ਬੋਈ (ਬੁਆਏ) ਓਧਰਲਿਆਂ ਤੋਂ ਕਬਜ਼ੇ ਛੁਡਾਅ ਲੈਣਗੇ? ਨਾ ਕਦੇ ਵੀ ਨਾ...ਓਥੋਂ ਵਾਲਿਆਂ ਕੋਲ ਅੰਨ੍ਹੀ ਤਾਕਤ ...ਓਹ ਕਿੱਥੇ ਦੁਵਾਲ ਇਹਨਾਂ ਨੂੰ...ਏਥੋਂ ਦੇ ਜੰਮਪਲ ਬਹੁਤੇ ਜੁਆਕਾਂ ਦੀ ਇੰਡੀਆ ਵਿੱਚ ਕੋਈ ਰੁਚੀ ਨਹੀਂ...ਨਾ ਆਪਣੇ ਸਾਕਾਂ ਜਾਂ ਕਬੀਲੇ ਨਾਲ ਕੋਈ ਵਾਸਤਾ ...ਓਧਰਲੇ ਕਿਹੜਾ ਸਮਝਦੇ ਕਿ ਏਹ ਸਾਡੇ ਆਪਣੇ ...ਓਪਰੇ ਸਮਝਦੇ ਆਪਣੇ ਖੂਨ ਦੇ ਰਿਸ਼ਤੇ ਵਾਲੇ ਵੀ...ਕੁੜੀ ਨੇ ਕਾਲੇ ਨਾਲ ਵਿਆਹ ਕਰਾਇਆ...ਅਮਰੀਕਾ ਚਲੀ ਗਈ...ਪਤਾ ਨ੍ਹੀ ਕਿੱਥੇ ...ਮੁੰਡਾ ਹੈਥੇ ...ਗੋਰੀ ਰੱਖੀ ...ਵਿਆਹ ਨ੍ਹੀ ਕਰਾਉਂਦਾ...ਕਹਿੰਦਾ ਮੈਂ ਕੁੱਤੇ ਦੀ ਜੂਨ ' ਨ੍ਹੀ ਪੈਣਾ...ਜਦੋਂ ਏਸ ਗਰਲ-ਫਰੈਂਡ ਤੋਂ ਮਨ ਭਰ ਗਿਆ ਤਾਂ ਛੱਡ ਦੂੰ...ਹੋਰ ਲੱਭਜੂ...ਕਦੇ ਫ਼ੋਨ ਵੀ ਨ੍ਹੀ ਕਰਦਾ...ਮਿਲਣ ਤਾਂ ਕੀ ਆਉਣਾ...ਸੱਤ ਸਾਲ ਹੋਗੇ ...ਸਭ ਤੋਂ ਛੋਟੇ ਸੈਂਡੀ ਨੂੰ ਦਸ ਸਾਲ ਹੋ ਗਏ ਘਰੋਂ ਗਿਆ ਸੀ ਸਾਡੇ ਨਾਲ ਬਹਿਸ ਕੇ...ਪਤਾ ਨਹੀਂ ਕਿੱਥੇ ਗਿਆ...ਨਾ ਅਤਾ...ਨਾ ਪਤਾ...ਔਲਾਦ ਵੀ ਗਈ...ਏਥੇ ਜਿਹੜਿਆਂ ਦੇ ਬੱਚੇ ਕੋਲ ...ਓਹ ਕਿਹੜਾ ਸੌਖੇ ...ਓਦੂੰ ਵੀ ਔਖੇ ..."
ਅੰਕਲ ਦੀਆਂ ਅੱਖਾਂ ਦੇ ਕੋਏ ਗਿੱਲੇ ਹੋ ਗਏ ਉਸਨੇ ਨੈਪਕਿਨ ਨਾਲ ਅੱਖਾਂ ਪੂੰਝੀਆਂ, ''ਪੁੱਤਰ,ਆਇਆ ਮੈ..." ਆਖ ਕੇ ਪੱਬ ਦੀ ਕੱਛ ਵਿੱਚ ਬਣੇ ਬਾਥਰੂਮ ਵਿੱਚ ਚਲਾ ਗਿਆ
ਮੈਂ ਦੋ ਦਿਨਾਂ ਦਾ ਦੱਸ ਕੇ ਨੇੜਲੇ ਇੱਕ ਟਾਊਨ ਵਿੱਚ ਆਪਣੇ ਕਿਸੇ ਪ੍ਰਸ਼ੰਸਕ ਕੋਲ ਚਲਾ ਗਿਆ ਸਾਂ ਪਰ ਉਥੇ ਮੈਨੂੰ ਚਾਰ ਦਿਨ ਹੋ ਚੱਲੇ ਸਨ ਅੰਕਲ ਦਾ ਫ਼ੋਨ ਆਇਆ,''ਪੁੱਤਰ, ਕਦੋਂ ਆਉਣਾ...? ਜਲਦੀ ਆਜਾ...ਦਿਲ ਨ੍ਹੀ ਲਗਦਾ...ਕੱਲ੍ਹ ਤੇਰੀ ਅੰਟੀ ਨੇ ਬਹੁਤ ਅਪਸੈੱਟ ਕੀਤਾ ਮੈਨੂੰ...ਮੇਰੀ ਜਾਨ ਦੀ ਦੁਸ਼ਮਨ ਬਣੀ ਖੜ੍ਹੀ ਏਹੇ...ਸਗੋਂ ਲਾਈਫ਼ ' ਮੇਰੀ ਸਪੋਟ ਤਾਂ ਕੀ ਕਰਨੀ ਆਂ...ਅਪਸੈੱਟ ਕਰਦੀ ...ਪਿਛਲੀਆਂ ਗੱਲਾਂ ਦਾ ਝੇੜਾ ਪਾ ਕੇ ਬਹਿ ਗਈ...ਕਹਿੰਦੀ ਤੂੰ ਬੱਚੇ ਘਰੋਂ ਕੱਢੇ...ਦੱਸ ਮੈਂ ਕੀ ਕਰਾਂ...ਤੂੰ ਫ਼ੋਨ ਕਰ ਉਹਨੂੰ..."
ਅੰਕਲ ਦਾ ਗੱਚ ਭਰ ਗਿਆ ਸੀ ਉਸਨੇ ਫ਼ੋਨ ਕੱਟ ਦਿੱਤਾ ਸੀ ਉਹ ਪੱਬ ਵਿੱਚੋਂ ਬੋਲ ਰਿਹਾ ਸੀ ਮੈਂ ਘਰ ਵਾਲੇ ਫ਼ੋਨ 'ਤੇ ਅੰਟੀ ਨੂੰ ਫ਼ੋਨ ਕੀਤਾ, ਉਹਨੇ ਮੇਰੀ ਕੋਈ ਗੱਲ ਨਾ ਸੁਣੀ...ਆਖਣ ਲੱਗੀ, ''ਮੈਨੂੰ ਡਿਪਰੈੱਸ਼ਨ ਹੋ ਗਈ ...ਏਹੋ ਬੰਦਾ ਜ਼ਿੰਮੇਵਾਰ ਮੇਰੀ ਡਿਪਰੈੱਸ਼ਨ ਲਈ...ਪੱਬਾਂ-ਕਲੱਬਾਂ ਨੂੰ ਤੁਰਿਆ ਰਹਿੰਦਾ...ਗੁਰਦਵਾਰੇ ਜਾਣ ਦਾ ਕਦੇ ਨਾਂ ਨਈਂ ਲੈਂਦਾ...ਕੱਲ੍ਹ ਦਾ ਨਿੱਕਾ ਬਹੁਤ ਯਾਦ ਰਿਹਾ ਸੈਂਡੀ...ਕੱਲ੍ਹ ਦੇ ਦਿਨ ਗਿਆ ਸੀ ਘਰੋਂ...ਬਹੁੜਿਆ ਨਹੀਂ...ਪਤਾ ਨ੍ਹੀ ਕਿੱਥੇ ...ਕਿੱਥੇ ਨ੍ਹੀ...ਕੱਲ੍ਹ ਮੈਂ ਸਾਰਾ ਦਿਨ ਗੁਰਦਵਾਰੇ ਰਹੀ ਆਂ...ਬਸ ਹੁਣ ਮੈਂ ਏਹਦੇ ਨਾਲ ਨਈਂ ਰਹਿਣਾ...ਜੁਦਾ-ਜੁਦਾ ਹੋ ਜਾਣਾ ਅਸੀਂ...ਮੇਰੀ ਕੀ ਲਾਈਫ਼ ...ਲਾਈਫ਼ ਕੋਈ ਮੇਰੀ...?"
ਅੰਟੀ ਦੀਆਂ ਗੱਲਾਂ ਸੁਣ ਕੇ ਮੈਂ ਅੰਕਲ ਨੂੰ ਫ਼ੋਨ ਕੀਤਾ, ''ਅੰਕਲ, ਤੁਸੀਂ ਵੀ ਆਪਣੀ ਕੋਈ ਜ਼ਿੰਮੇਵਾਰੀ ਸਮਝੋ ਥੋੜ੍ਹੀ ਬਹੁਤ...ਅੰਟੀ ਨੂੰ ਹੌਸਲਾ ਦੇਣ ਦੀ ਲੋੜ ...ਇਗਨੋਰ ਕਰਨ ਦੀ ਨਹੀਂ...ਤਾਂ ਥੋਡਾ ਟਾਈਮ ਨਿਕਲੂ ਅੰਕਲ..."
'' ਐਵੇਂ ਫ਼ਾਲਤੂ ਦਾ ਰੌਲ਼ਾ ਪਾਉਂਦੀ ...ਤੂੰ ਜਾਹ...ਮਿਲ ਕੇ ਗੱਲ ਕਰਦੇ ਆਂ"
ਮੇਰਾ ਦੋਸਤ ਠੀਕ ਦਸ ਵਜੇ ਮੈਨੂੰ ਅੰਕਲ ਦੇ ਘਰ ਅੱਗੇ ਲਾਹ ਕੇ ਆਪਣੀ ਸ਼ੌਪ ਨੂੰ ਨਿਕਲ ਗਿਆ ਹੈ ਮੇਰੇ ਕੋਲ ਇੱਕ ਨਿੱਕਾ ਬੈਗ ਹੈ ਰਾਤ ਅੰਕਲ ਨੂੰ ਦੱਸਿਆ ਸੀ ਕਿ ਕੱਲ੍ਹ ਦੁਪਿਹਰ ਤੋਂ ਪਹਿਲਾਂ ਜਾਵਾਂਗਾ ਮੈਂ ਬੈੱਲ ਕੀਤੀ ਹੈ ਸੋਚਦਾ ਹਾਂ, ਅੰਟੀ ਗੁਰਦਵਾਰੇ ਗਈ ਹੋਣੀ...ਅੰਕਲ ਬੂਹਾ ਖੋਲ੍ਹੇਗਾ... ਉਡੀਕ ਕੇ ਦੂਜੀ ਵਾਰੀ ਬੈੱਲ ਕੀਤੀ ਹੈ ਬੂਹਾ ਤਾਂ ਅੰਟੀ ਨੇ ਖੋਲ੍ਹਿਆ ਅੰਟੀ ਤਾਂ ਕੱਛਾਂ ' ਖਰੌੜ੍ਹੀਆਂ ਲਈ 'ਹਾਏ ਹਾਏ' ਕਰਦੀ ਪਈ ਹੈ ਚਿਹਰਾ ਉਤਰਿਆ ਲੱਗਦਾ ਹੈ, ਕੱਲ੍ਹ ਡਿੱਗ ਪਈ ਕਿਤੇ ਐਡੀ ਛੇਤੀ ਫੌਹੜ੍ਹੀਆਂ...ਕਿੱਥੋਂ...?
''ਕੀ ਹੋਇਆ ਅੰਟੀ? ਆਹ ਕੀ...ਹੈਅੰ...?"
''ਕੀ ਦੱਸਾਂ...ਹਾਏ..ਹਾਏ...ਮੈਂ ਤਾਂ ਬਸ ਹੁਣ ਖ਼ਤਮ ਆਂ...ਬਸ ਹੁਣ ਫ਼ਿਨਿਸ਼ ਆਂ... ਜਾ ਜਾ...ਤੂੰ ਅੰਦਰ...ਮੈਨੂੰ ਹੈਲਥ ਇੰਸਪੈਕਟਰ ਨੇ ਚੈੱਕ ਕਰਨਾ ਆਂ...ਹਾਏ ਮੈਂ ਤਾਂ...ਹਾਏ ਮਰਗੀ ਮੈਂ..."
''ਮੈਂ ਬੈਗ ਰੱਖ ਆਵਾਂ...ਆਇਆ ਮੈਂ..."
ਅੱਗੇ ਅੰਕਲ ਖੜ੍ਹਾ ਹੈ ਹੱਥ ' ਕੋਈ ਕਿਤਾਬ ਹੈ ਆਪਣੇ ਮੂੰਹ 'ਤੇ ਉਂਗਲ ਰੱਖ ਕੇ ਉਹਨੇ ਮੈਨੂੰ ਚੁੱਪ ਰਹਿਣ ਲਈ ਇਸ਼ਾਰਾ ਕੀਤਾ ਅੰਟੀ 'ਹਾਏ ਹਾਏ' ਕਰਦੀ, ਫੌਹੜ੍ਹੀਆਂ ਕੱਛਾਂ ' ਦੇਈ ਆਪਣੇ ਰੂਮ ਵਿੱਚ ਚਲੀ ਗਈ ਹੈ ਅੰਕਲ ਧੀਮੀ ਸੁਰ ਵਿੱਚ ਦੱਸਣ ਲੱਗਿਐ, ''ਸੁਣ ਲੈ ਮੇਰੀ ਗੱਲ...ਤੈਨੂੰ ਨਵੀਂ ਗੱਲ ਦੱਸਦਾਂ ਮੈਂ...ਤੂੰ ਬਿਨਾਂ ਫ਼ੋਨ ਕੀਤੇ 'ਤੇ ਗਿਆਂ...ਤੇਰੀ ਅੰਟੀ ਨੇ ਸੋਚਿਆ ਕਿ ਸ਼ਾਇਦ ਹੈੱਲਥ ਇੰਸਪੈਕਟਰ ਹੀ ਗਿਆ ...ਅੱਜ ਏਹਨੂੰ ਚੈੱਕ ਕਰਨ ਲਈ ਹੈਲਥ ਇੰਸਪੈਕਟਰ ਨੇ ਆਉਂਣਾ...ਏਹ ਸਰਕਾਰ ਤੋਂ ਡਿਸਏਬਲ ਦੀ ਪੈਨਸ਼ਿਨ ਲੈਂਦੀ ...ਪਾਖੰਡ ਕਰਦੀ ...ਜਦੋਂ ਇੰਸਪੈਕਟਰ ਦੇਖ ਕੇ ਮੁੜਜੂ...ਫੇਰ ਦੇਖੀਂ ਕਿਵੇਂ ਝਟ ' ਠੀਕ ਹੁੰਦੀ ਫੌਹੜ੍ਹੀਆਂ ਜਿਹੀਆਂ ਮਾਰੂ ਚਲਾ ਕੇ ਸਟੋਰ '...ਕਾਕਾ ਜੀ, ਏਹ ਤਾਂ ਏਥੇ ਅੱਧੇ ਲੋਕਾਂ ਨੇ ਧੰਦਾ ਫੜਿਆ ਵਾ...ਝੂਠ ਬੋਲ-ਬੋਲ ਕੇ ਪੈਨਸ਼ਨਾਂ ਤੇ ਭੱਤੇ ਲਈ ਜਾਂਦੇ ਸਰਕਾਰ ਤੋਂ...ਤੈਨੂੰ ਮੈਂ ਦੱਸੂੰ ਹੋਰ...ਸ਼ਾਮੀ ਪੱਬ ਚੱਲਾਂਗੇ ਜਦੋਂ..."
ਸੱਚੀ ਗੱਲ ਇੰਸਪੈਕਟਰ ਦੇ ਚਲੇ ਜਾਣ ਮਗਰੋਂ, ਘੰਟੇ ਕੁ ਬਾਅਦ ਅੰਟੀ ਠੀਕ ਹੋ ਗਈ ਸੀ ਸ਼ਾਮ ਹੋਈ ਅਸੀਂ ਪੱਬ ਚੱਲੇ ਸਾਂ ਅੰਕਲ ਕਹਿੰਦਾ,''ਏਧਰ ਜ਼ਰਾ...ਅਹੁ ਦੇਖ...ਅਹੁ ਦੇਖ...ਆਪਣੀ 'ਅੰਟੀ ਦੀਆਂ ਫੌਹੜ੍ਹੀਆਂ'..."
ਅੰਟੀ ਨੇ ਸਟੋਰ ਦੀ ਗੁੱਠ ਵਿੱਚ ਆਪਣੀਆਂ 'ਫੌਹੜ੍ਹੀਆਂ' ਸੰਭਾਲ ਦਿੱਤੀਆਂ ਸਨ
ਨਿੰਦਰ ਘੁਗਿਆਣਵੀ