Friday 16 December 2011

ਬੂਟਾ ਖ਼ਾਨ ਸੁੱਖੀ

ਜਿੰਦਗੀ ਚ ਦਿਨ

ਭਗਵਾਨ ਵਾਂਗ ਰਾ ਪੂਜੇ ਉਹ ਮੈਨੂੰ
ਪਰ ਅਜੇ ਵਿਸਵਾਸ਼ ਬਾਕੀ ਏ ॥

ਰਿਸਤੇ ਨਾਤੇ ਭੁੱਲਗੀ ਸਾਰੇ ਉਹ
ਪਰ ਇੱਕਠੇ ਜੀਨ ਦੀ ਆਸ਼ ਬਾਕੀ ਏ ॥

ਦੌ ਸ਼ਰੀਰ ਰੂਹ ਇੱਕ ਏ ਸਾਡੀ
ਪਰ ਜਾਤ ਪਾਤ ਦਾ ਕਰਨਾ ਨਾਸ਼ ਬਾਕੀ ਏ ॥

ਉਹਦੀ ਯਾਦ ਚ ਅੱਖਾਂ ਚੋ ਹੰਝੂ ਮੁੱਕ ਚੱਲੇ
ਪਰ ਪਿਆਰ ਨਾਲ ਬੁੱਝਣੀ ਪਿਆਸ ਬਾਕੀ ਏ ॥

ਬੂਟੇ ਦੀ ਜਿੰਦਗੀ ਚ ਜਦ ਹੋਣਾ ਚਾਨਣ
ਪਰ ਆਉਣਾ ਉਹ ਦਿਨ ਖਾਸ਼ ਬਾਕੀ ਏ॥

****0**** 

ਸ਼ਰਮ
(ਕਹਾਣੀ) 
  
ਬੱਸ ਤੇ ਚੱੜ੍ਹਣ ਲਈ ਬੱਸ ਦੀ ਉਡੀਕ ਵਿੱਚ ਕਾਫੀ ਸਵਾਰੀਆ ਖੜ੍ਹੀਆ ਸਨ । ਹਰ ਸਵਾਰੀ ਆਪਣੀਆ ਆਪਣੀਆ ਗੱਲਾ ਵਿੱਚ ਮਗਨ ਸੀ ਇਨੇ ਨੂੰ ਉੱਥੇ ਦੋ ਕਾਗਜ ਚੁਗਣ ਵਾਲੀਆਂ ਲੜਕੀਆਂ ਕਾਗਜ਼ ਚੁਗਦੀਆ ਲੰਘੀਆ ਤਾ ਉਥੇ ਖੜੇ੍ ਜੌੜੇ ਨੇ ਉਹਨਾ ਦੀ ਹਾਲਤ ਤੇ ਵਿਅੰਗ ਕਸਦਿਆ ਆਪਣੀ ਘਰਵਾਲੀ ਨੂੰ ਕਹਿ ਰਿਹਾ ਸੀ ਕਿ ਇਹਨਾ ਨੂੰ ਸ਼ਰਮ ਸ਼ੁਰਮ ਤਾ ਹੈ ਹੀ ਨਹੀ ਕਿਵੇ ਇਹਨਾ ਦੇ ਕੱਪੜਿਆ ਚ ਮੌਰੀਆ ਨਿਕਲੀਆਂ ਹੋਈਆ ਨੇ ਜਿਥੋ ਦੀ ਇਹਨਾ ਦਾ ਸਰੀਰ ਸਾਫ਼ ਦਿਖਦਾ ਹੈ ਮੈ ਇਹ ਸੁਣਕੇ ਹੈਰਾਨ ਹੋ ਗਿਆ ਤੇ ਦੂਸਰੇ ਹੀ ਪੱਲ ਜਦੋ ਉਸਦੀ ਘਰਵਾਲੀ ਵੱਲ ਵੇਖਿਆ ਤਾ ਉਸਦੇ ਸਰੀਰ ਉੱਪਰ ਮਸਾ ਹੀ ਤਨ ਢੱਕਣ ਜਿੰਨੇ ਕੱਪੜੇ ਪਹਿਨੇ ਹੋਏ ਸਨ ਪਤਾ ਨਹੀ ਇਹ ਫ਼ੈਸ਼ਨ ਸੀ।

 ਬੂਟਾ ਖ਼ਾਨ ਸੁੱਖੀ
 ਪਿੰਡ ਘੁੜੈਲੀ ਜਿਲ੍ਹਾ ਬਠਿੰਡਾ
 ਫ਼ੋਨ ਨੰਬਰ 9878997607,9041043511

No comments:

Post a Comment