ਵਿਸ਼ਾ-ਵਿਸ਼ੇਸ਼

ਵਿਸ਼ਾ-ਵਿਸ਼ੇਸ਼ :   " ਅੰਧ-ਵਿਸ਼ਵਾਸ਼ ਅਤੇ ਪੜ੍ਹੇ ਲਿਖੇ ਅਨਪੜ੍ਹ ਲੋਕ"

ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ . ਪਰ ਲੋਕ ਭਾਵੇਂ ਕਿੰਨਾਂ ਵੀ ਪੜ੍ਹ ਕਿਉਂ ਨਾ ਜਾਣ ਅੰਧਵਿਸਵਾਸ਼ , ਵਹਿਮ ਵੀ ਨਾਲ ਦੀ ਨਾਲ ਹੀ ਵਧਦੇ ਜਾ ਰਹੇ ਹਨ .ਮੀਡੀਏ ਦਾ ਪਸਾਰ ਏਨਾ ਵਧ ਚੁੱਕਾ ਹੈ ਕਿ ਆਮ ਆਦਮੀ ਨੇ ਤਾਂ ਇਸ ਦੇ ਗ੍ਰਿਫਤ ਵਿੱਚ ਆਉਣਾ ਹੀ ਹੈ .ਪੜ੍ਹੇ ਲਿਖੇ ਲੋਕ ਅੱਜ ਕਲ੍ਹ ਇਸ ਅਗਿਆਨਤਾ ਦੀ ਧੁੰਦ ਵਿੱਚ ਗਵਾਚਦੇ ਜਾ ਰਹੇ ਹਨ .ਅੱਜ ਕਲ੍ਹ ਮੀਡੀਏ ਵਿੱਚ ਧਾਰਮਿਕ ਆਸਥਾ ਨੂੰ ਮੱਦੇ ਨਜਰ ਰੱਖ ਕੇ ਬਹੁਤ ਕੁਝ ਪਰੋਸਿਆ ਜਾ ਰਿਹਾ ਹੈ . ਧਰਮ ਦੀ ਆੜ ਵਿੱਚ ਬਹੁਤ ਲੋਕਾਂ ਦੀਆਂ ਮੁਸੀਬਤਾਂ , ਦੁੱਖਾ ਤੋਂ ਛੁਟਕਾਰੇ ਲਈ , ਇਛਾਵਾਂ ਦੀ ਬੇਲੋੜੀ ਪੂਰਤੀ ਦਾ ਢਕਵੰਜ ਰਚਿਆ ਜਾਂਦਾ ਹੈ . ਅਜਿਹੀਆਂ ਅਵਿਗਿਆਨਿਕ ਗੱਲਾਂ ਪੜ੍ਹੇ ਲਿਖੇ ਲੋਕਾਂ ਨੂੰ ਸੋਭਾ ਨਹੀਂ ਦਿੰਦਿਆਂ . ਪਰ ਸਾਡਾ ਵਿਗਿਆਨ ਖੋਖਲਾ ਤੇ ਅਵਿਵਹਾਰਿਕ ਬਣ ਜਾਂਦਾ ਹੈ ਜਦੋਂ ਅਸੀਂ ਕੁੰਡਲੀਆਂ , ਟੂਣੇ - ਟਮਕਰਨ, ਜੋਤਿਸ਼ਵਾਦੀਆਂ ਵਿੱਚ ਵਿਸ਼ਵਾਸ਼ ਕਰਨ ਲਗਦੇ ਹਾਂ .
ਜੇਕਰ ਇਹਨਾਂ ਅੰਧਵਿਸਵਾਸ਼ਾਂ ਨੂੰ ਤਰਕਪੂਰਨ ਨਜਰੀਏ ਨਾਲ ਵੇਖਿਆ ਜਾਵੇ ਤਾਂ ਪਤਾ ਚਲ ਜਾਂਦਾਂ ਹੈ ਕਿ ਸਾਡੀਆਂ ਇਸ਼ਾਵਾਂ ਹੀ ਇਹਨਾਂ ਵਹਿਮਾ ਦਾ ਕਰਨ ਬਣਦੀਆਂ ਹਨ . ਅੱਜ ਦੇ ਤੇਜ਼ ਰਫਤਾਰ ਯੁੱਗ ਵਿੱਚ ਹਰ ਇਨਸਾਨ ਕੋਲ ਕਾਹਲ ਤੋਂ ਬਿਨ੍ਹਾਂ ਕੁਝ ਵੀ ਨਹੀਂ ਰਿਹਾ . ਇਥੋਂ ਤੱਕ ਕਿ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਸਾਰਿਆਂ ਨੂੰ ਉਸਨੂੰ ਸਿਵਿਆਂ 'ਚ ਪਹੁੰਚਾਉਣ ਦੀ ਕਾਹਲ ਹੁੰਦੀ ਹੈ ਕਿਉਂਕਿ ਕਿਸੇ ਲਈ ਵਕ਼ਤ ਹੀ ਨਹੀਂ . ਠੀਕ ਇਸੇ ਤਰ੍ਹਾਂ ਮਨ ਵਿੱਚ ਪਲਦੀਆਂ ਇਛਾਵਾਂ ਦੀ ਪੂਰਤੀ ਲਈ ਇਨਸਾਨ ਨੂੰ ਏਨੀ ਕਾਹਲ ਹੈ ਕਿ ਉਹ ਇੰਤਜਾਰ ਨਹੀਂ ਕਰਦੇ ਤੇ ਜੋਤਿਸ਼ , ਅੰਧਵਿਸਵਾਸ਼ ਦਾ ਸਹਾਰਾ ਲੈਂਦੇ ਹਨ . ਇਹ ਇੱਕ ਮਨੋਰੋਗ ਬਣ ਜਾਂਦਾਂ ਹੈ ਅਤੇ ਇਹ ਮਨੋਰੋਗੀਆਂ ਲਈ ਜੋਤਿਸ਼ੀ ਜਾਂ ਧਰਮ ਦੇ ਠੇਕੇਦਾਰਾਂ ਵੱਲੋਂ ਫਾਇਦਾ ਉਠਾਇਆ ਜਾਂਦਾ ਹੈ . ਜੋ ਸਿਰਫ ਭਟਕਣ ਹੀ ਦਿੰਦੇ ਹਨ ਤੇ ਇਹ  ਉਦੋਂ ਤੱਕ ਜਾਰੀ ਰਹਿੰਦਾ ਹੈ ਜਦ ਤੱਕ ਇੱਛਾ ਦੀ ਪੂਰਤੀ ਨਹੀਂ ਹੋ ਜਾਂਦੀ . ਮਾਨਸਿਕ ਅਸ਼ਾਂਤੀ ਹੀ ਵਹਿਮ ਨੂੰ ਜਨਮ ਦਿੰਦੀ ਹੈ .
          ਲੋੜ ਹੈ ਵਿਗਿਆਨ,ਤਰਕ ਨੂੰ ਆਪਣੇ ਅਮਲੀ ਜੀਵਨ ਵਿਚ ਲਿਆਉਣ ਦੀ ਤਾਂ ਪੜ੍ਹੇ ਲਿਖੇ ਲੋਕ ਅੱਗੇ ਆਕੇ ਬਾਕੀ ਲੋਕਾਂ ਨੂੰ ਇਸ ਪ੍ਰਤੀ ਜਾਗ੍ਰਿਤ ਕਰਵਾਉਣ . ਸਰਕਾਰਾਂ ਨੂੰ ਵੀ ਇਸ ਸੰਬੰਧੀ ਸਖਤ ਕਦਮ ਚੁੱਕਣੇ ਚਾਹੀਦੇ ਹਨ .
ਅੰਜਨਾ ਮੈਨਨ , ਬਰਨਾਲਾ
+++++++++++++++++++++

ਵਿਸ਼ਾ-ਵਿਸ਼ੇਸ਼(ਕਹਾਣੀ)

ਰਵੀ ਸਚਦੇਵਾ
ਅਰਚਨਾ ਨੂੰ ਬਿੱਛੂ ਨੇ ਡੰਗ ਮਾਰਿਆ ਸੀ,ਜਾ ਸੱਪ ਨੇ ਕੱਟਿਆ ਸੀਕਿਸੇ ਨੂੰ ਨਹੀ ਸੀ ਪਤਾਆਢ-ਗੁਆਢ ਵਾਲੀਆਂ ਨੇ ਬੇਹੋਸ਼ ਪਈ ਅਰਚਨਾ ਵੱਲ ਵੇਖ,ਸੱਪ ਦੇ ਕੱਟਣ ਦਾ ਰੌਲਾ ਪਾ ਦਿੱਤਾਬੇਹੋਸ਼ੀ ਦੀ ਵਜਾ ਕੀ ਸੀ ਇਸਤੇ ਗੋਰ ਨਾ ਕਰ,ਸਲਾਹ ਦੇਣ ਵਾਲੇ ਇੱਕਠੇ ਹੋ ਗਏਇੱਕਠੀ ਹੋਈ ਭੀੜ 'ਚੋਂ ਇੱਕ ਔਰਤ ਨੇ ਕਿਹਾ, "ਬੇਬੇ……, "ਛੇਤੀ ਕਰ, ਸਮਾ ਹੱਥੋ ਨਾ ਨਿਕਲ ਜੇਅਰਚਨਾ ਨੂੰ ਆਪਾ ਸੱਪਾਂ ਵਾਲੇ ਬਾਬੇ ਦੇ ਡੇਰੇ ਲੈ ਜਾਦੇ ਆਂਬੜਾ ਪਹੁੰਚਿਆ ਹੋਇਆ ਬਾਬਾ ਏ,"ਗੁੜਦਿੱਤਾ ਸਿੰਹੂ,ਕਠਿਨ ਤੋਂ ਕਠਿਨ ਇਲਮ ਦੀ ਕਾਟ ਏ ਉਸ ਕੋਲਰੂਹਾਨੀ ਸਿਪਲੀ ਤਿਲਸਮੀ ਕਾਲੇ ਇਲਮਾਂ ਦੇ ਮਾਹਿਰ ਨੇ ਬਾਬਾ ਜੀਜ਼ਹਿਰ ਤਾ ਮਿੰਟਾ-ਸਕਿੰਟਾਂ 'ਚ ਕੱਢ ਦੂ ਸੱਚੀ ਬੇਬੇਜਿਸ ਔਰਤ ਦੀ ਕੁੱਖ ਨੀ ਭਰਦੀ ਉਹ ਅਜਿਹਾ ਫਲ ਝੋਲੀ ਪਾਉਂਦਾ ਏ ਕਿ ਉਹ ਔਰਤ ਕੁਝ ਦਿਨਾ 'ਚ ਹੀ ਗਰਭਵਤੀ ਹੋ ਜਾਦੀ ਏਮਾਤਾ ਕਾਲੀ ਦੀ ਕਿਰਪਾ ਨਾਲ ਸੱਤਾ ਇਲਮਾ ਦੀਆ ਤਿਲਸਮੀ ਰੂਹਾਨੀ ਗੈਬੀ ਸ਼ਕਤੀਆ ਬਾਬੇ ਦਾ ਪਾਣੀ ਭਰਦਿਆ ਨੇਇੱਕਠ 'ਚ ਖੜ੍ਹੀ ਦੂਸਰੀ ਔਰਤ ਨੇ ਗੱਲ ਹੋਰ ਸਪੱਸ਼ਟ ਕੀਤੀਲੋਕਾ ਦੇ ਅਟੁੱਟ ਵਿਸ਼ਵਾਸ ਨੇ ਬੇਬੇ ਦੇ ਮਨ 'ਚ ਬਾਬੇ ਪ੍ਰਤੀ ਸ਼ਰਧਾ ਪੈਦਾ ਕਰ ਦਿੱਤੀ ਤੇ ਉਹ ਆਪਣੀ ਧੀ ਨੂੰ ਬਾਬੇ ਗੁੜਦਿੱਤਾ ਸਿੰਹੂ ਦੇ ਦਰਬਾਰ 'ਚ ਲੈ ਗਈ

-"ਹੀਹੇਤ੍ਰਿਗਗੇਫਯ..ਤਿਨ..ਡਿਗਫਾਹਅ……,ਬਾਬੇ ਨੇ ਮੰਤਰ ਪੜ੍ਹਿਆ ਤੇ ਬੇਹੋਸ਼ ਪਈ ਅਰਚਨਾ ਦੀ ਪਿੱਠ ਤੇ ਇੱਕ ਥਾਲੀ ਚਪਕੇ ਦਿੱਤੀ ਤੇ ਬੁੱਕਲ ਭਰ- ਭਰ ਮਿੱਟੀ ਉਹ ਜ਼ੋਰ-ਜ਼ੋਰ ਦੀ ਉਸ ਥਾਲੀ ਤੇ ਸੁੱਟਣ ਲੱਗਾਬਾਬੇ ਦੇ ਇੱਕ ਸੇਵਕ ਨੇ ਝੋਲੇ 'ਚੌ ਪਟਾਰੀ ਕੱਢੀ ਤੇ ਉਸਦਾ ਢੱਕਣ ਉਤਾਰ ਕੇ ਭੁਜੇ ਰੱਖ ਦਿੱਤੀਨਾਲ ਖੜੇ ਦੋ ਹੋਰ ਸੇਵਕਾਂ ਨੇ ਬੀਨ ਕੱਢੀ ਤੇ ਉਸਨੂੰ ਵਜਾਉਣਾ ਸ਼ੁਰੂ ਕਰ ਦਿੱਤਾਜ਼ਹਿਰ ਚੂਸਨ ਲਈ ਸੱਪ ਪਟਾਰੀ 'ਚੋਂ ਗਰਦਨ ਉਠਾ ਫਨ ਫੈਲਾਉਣ ਲੱਗਾ ਘੇਰੇ ਦੇ ਆਲੇ-ਦੁਆਲੇ ਬੈਠੇ ਲੋਕ ਬਾਬੇ ਦੇ ਬੁਨੇ ਮੱਕੜਜਾਲ ਵੱਲ ਵੇਖ,ਉਤੇਜਿਤ ਹੋ ਉਠੇਸਭ ਦੀਆ ਨਜ਼ਰਾਂ ਪਟਾਰੀ 'ਚੋਂ ਨਿਕਲੇ ਸੱਪ ਵੱਲ ਸਨਅਚਾਨਕ ਡਗਰਾਂ ਵਾਲੀ ਖੁਰਲੀ ਕੋਲੋਂ ਦੀ ਇੱਕ ਸੱਪ ਬੜੀ ਤੇਜ਼ੀ ਨਾਲ ਵੱਲ ਖਾਦਾਂ, ਬਾਬੇ ਦੇ ਲਾਗੇ ਆ ਕੇ ਫਨ ਫੈਲਾਉਣ ਲੱਗਾਅਨਜਾਣੇ ਸੱਪ ਨੂੰ ਆਪਣੇ ਲਾਗੇ ਵੇਖ ਬਾਬੇ ਦਾ ਰੰਗ ਪੀਲਾ ਪੈ ਗਿਆਘਬਰਾਹਟ 'ਚ ਆਏ ਸੇਵਕਾਂ ਨੇ ਬੀਨ ਵਜਾਉਣੀ ਬੰਦ ਕਰ ਦਿੱਤੀਸੱਪ ਨੇ ਫਨ ਫੈਲਾਇਆਜ਼ੋਰ ਦਾ ਝਟਕਾ ਭੁਜੇ ਬੈਠੇ ਬਾਬੇ ਦੀ ਗਰਦਨ ਤੇ ਲਗਾਇਆਬਾਬਾ ਉਥੇ ਹੀ ਢੇਰੀ ਹੋ ਗਿਆਮੂੰਹ 'ਚੋਂ ਨਿਕਲਦੀ ਝੱਗ ਵੱਲ ਵੇਖ ਸੇਵਕਾਂ ਨੇ ਚਲ ਰਿਹਾ ਤੰਤਰ-ਮੰਤਰ ਬੰਦ ਕਰ, ਬਾਬੇ ਨੂੰ ਡੇਰੇ ਦੀ ਪੀਟਰ ਰੇਹੜੇ ਦੀ ਮੰਗਰਲੀ ਸੀਟ ਤੇ ਲਟਾ ਦਿੱਤਾਡੇਰੇ ਦਾ ਘੜੁੱਕਾ ਧੂੜ੍ਹਾ ਪੁੱਟਦਾ ਹਸਪਤਾਲ ਵੱਲ ਜਾ ਰਿਹਾ ਸੀ

ਲੇਖਕ - ਰਵੀ ਸਚਦੇਵਾ, ਮੈਲਬੋਰਨ ਆਸਟੇ੍ਲੀਆ
Melbourne, Victoria, Australia
+++++++++++++++++++++
ਵਿਸ਼ਾ-ਵਿਸ਼ੇਸ਼ (ਕਵਿਤਾ)

ਅੰਧ ਵਿਸ਼ਵਾਸੀ ਤੇ ਅਨਪੜ੍ਹ
ਹੁੰਦੇ ਇਕੋ ਜਿਹੇ
ਪਰ ਸੁਣਿਆ

ਪੜ੍ਹੇ ਲਿਖੇ ਦੀ ਰੀਸ ਕੋਈ ਨਾ
ਕਹਿੰਦੇ ਸਾਡੀ ਟੌਰ ਵੱਖਰੀ
ਵਹਿਮ -ਭਰਮ ਤੋਂ ਦੂਰ ਅਸੀਂ
ਜਾਂਦੇ ਮੰਦਿਰ-ਗੁਰਦਵਾਰੇ ਅਸੀਂ
ਅੱਖੀਆਂ ਦੇਖਣ ਇਹਨਾਂ ਪੜੇ-ਲਿਖੀਆਂ ਨੂੰ
ਪਖੰਡੀ ਬਾਬਿਆਂ ਦੇ ਦਰ ਤੇ
ਪੈਸੇ ਦਿੰਦੇ
ਟੂਣੇ ਕਰਾਉਂਦੇ
ਮੁਕਤੀ ਪਵਾਉਂਦੇ
ਨਾ ਜਾਨਣ ਇਹ
ਰੱਬ ਦਾ ਦਰ ਹੀ ਹੈ ਮੁਕਤੀ ਦਾ ਦਵਾਰ
ਨਹੀਂ ਲੋੜ ਬਾਬਿਆਂ ਦੀ
ਜੋ ਗਲਤ ਰਾਹੇ ਪਾਉਂਦੇ ...
ਪ੍ਰਭਜੋਤ ਕੌਰ , ਲੁਧਿਆਣਾ
********0********




ਫਰਵਰੀ ਅੰਕ ਲਈ ਵਿਸ਼ਾ ਹੋਵੇਗਾ " ਤਾਨਾਸ਼ਾਹ ਬਨਾਮ ਲੋਕ-ਏਕਤਾ "