Friday 16 December 2011

ਨਿੰਦਰ ਘੁਗਿਆਣਵੀ

ਇਹ ਵੀ ਰੰਗ ਨੇ ਵਲੈਤ ਦੇ!
(ਲੜੀਵਾਰ)
''ਪੁੱਤਰ, ਦੋ ਗੱਲਾਂ ਜ਼ਿੰਦਗੀ ' ਅਹਿਮ ਹੁੰਦੀਆਂ ਨੇ...ਪਹਿਲੀ ਔਲਾਦ ਤੇ ਦੂਜੀ ਜਾਇਦਾਦ...ਤੇ ਅਸੀਂ ਦੋਵੇਂ ਗੁਆ ਬੈਠੈ ਆਂ...ਅਸੀਂ 'ਕੱਲੇ ਨਹੀਂ ਪੁੱਤਰ...ਸਾਡੇ ਅਰਗੇ ਬਥੇਰੇ ਹੋਰ ਹੈਗੇ...ਕੋਈ ਅਠਾਰਾਂ ਸਾਲਾਂ ਬਾਅਦ ਮੈਂ ਇੰਡੀਆ ਗਿਆ ਸੀ ...ਨਾਲ ਤੇਰੀ ਅੰਟੀ ਵੀ ਗਈ ਸੀ...ਮੇਰਾ ਇੱਕੋ ਭਰਾ ਮਰ ਗਿਆ ਸੀ...ਭੋਗ ਤੋਂ ਕਈ ਦਿਨ ਮਗਰੋਂ ਦੀ ਗੱਲ...ਇੱਕ ਦਿਨ ਦੁਪਹਿਰੇ ਜਿਹੇ ਆਪਣੇ ਭਤੀਜਿਆਂ ਨੂੰ ਆਖਿਆ ਕਿ ਆਪਾਂ ਜਾਇਦਾਦ ਦਾ ਕੁਝ ਕਰ ਲਈਏ ਹਿਸਾਬ-ਕਿਤਾਬ...ਐਨੇ ਸਾਲ ਮੈਂ ਤੁਹਾਥੋਂ ਕੁਝ ਨ੍ਹੀ ਲਿਆ...ਵੱਡਾ ਭਤੀਜਾ ਕਹਿੰਦਾ ਕੋਈ ਨ੍ਹੀ ਤਾਇਆ..ਫ਼ਿਕਰ ਨਾ ਕਰ...ਰਾਤ ਨੂੰ ਕਰਾਂਗੇ...ਕਰਦੇ ਆਂ ਤੇਰਾ ਹਿਸਾਬ-ਕਿਤਾਬ...ਫ਼ਿਕਰ ਨਾ ਕਰ ...ਦੇਖਦਾ ਜਾਈਂ...ਮੈਂ ਭਤੀਜੇ ਦੀ ਬੋਲੀ ਸਮਝ ਗਿਆ ਕਿ ਇਹ ਕਿਹੜੇ ਟੇਸ਼ਨ 'ਤੋਂ ਦੀ ਬੋਲਦਾ ...ਮੈਂ ਤੇਰੀ ਅੰਟੀ ਨੂੰ ਕਿਹਾ ਬੱਸ ਹੁਣ..ਨਿਕਲ ਚੱਲੀਏ ਏਥੋਂ ਹੁਣ...ਪਾਂਧਾ ਨਾ ਪੁੱਛ...ਭਤੀਜਿਆਂ ਦੇ ਤੌਰ ਤਰੀਕੇ ਬਦਲੇ ਹੋਏ ਸੀ ਤੇ ਅਸੀਂ ਆਪਣਾ ਬੈਗ ਚੁੱਕ ਕੇ ਨਿਕਲ ਆਏ...ਓਸ ਦਿਨ ਤੋਂ ਬਾਅਦ ਮੈਂ ਪਿੰਡ ਨ੍ਹੀ ਗਿਆ...ਜ਼ਮੀਨ ਤਾਂ ਲੈਣੀ ਕੀ ਸੀ? ਓਹ ਵੀ ਗਈ ਜੱਦੀ...ਫਿਰ ਸ਼ਹਿਰ ਕੋਠੀ ਬਣਾਈ...ਤੇਰੀ ਅੰਟੀ ਦੀ ਹਿੰਢ ਨੇ...ਏਹਦੀ ਜਿੱਦ ਨੇ ਬਹੁਤ ਪੈਸੇ ਲੁਆਤੇ ਉਥੇ ਮੇਰੇ...ਮੈਂ ਬਥੇਰਾ ਹੱਥ ਘੁੱਟਦਾ ਰਿਹਾ ਵਾਂ ਕਿ ਕੀ ਫੈਦਾ ਐਨਾ ਪੈਸਾ ਰੋੜ੍ਹਨ ਦਾ...ਏਹਦੀ ਜਿੱਦ ਨੇ ਮੇਰੀ ਪੇਸ਼ ਨ੍ਹੀ ਜਾਣ ਦਿੱਤੀ...ਅਖੇ ਤਿੰਨ ਮੰਜ਼ਲੀ ਪਾਉਣੀ ਆਂ...ਜੁਆਕ ਜਾਇਆ ਕਰਨਗੇ ਇੰਡੀਆ...ਪਾ ਦਿੱਤੀ...ਕਿਹੜਾ ਹਰ ਸਾਲ ਜਾਵੇ...ਜਦ ਕੰਮ ਕੋਈ ਨ੍ਹੀ ਓਥੇ...? ਨਾ ਕੋਈ ਮੋਹ-ਪਿਆਰ ਦੇਣ ਵਾਲਾ ਰਿਹਾ...ਜੁਆਕ ਵੀ ਉਦੋਂ ਕੁ ਜਿਹੇ ਕੋਈ ਇੱਕ ਅੱਧ ਵਾਰ ਗਿਆ ਹੋਣਾ ਆਂ...ਹੁਣ ਉਹਦਾ ਕੌਣ ਵਾਲੀ ਵਾਰਿਸ ...? ਕੋਈ ਨ੍ਹੀ...ਅਸੀਂ ਜਾਂਦੇ ਨ੍ਹੀ...ਬੰਦ ਪਈ ...ਆਹ ਘਰ ਕੀ ਕਰਨੇ ਆਂ...ਤਿੰਨਾਂ ਜੁਆਕਾਂ ਵਾਸਤੇ ਬਣਾਏ...ਜਦ ਕੋਈ ਕੋਲ ਨ੍ਹੀ ਸਾਡੇ...ਬਹੁਤੇ ਲੋਕਾਂ ਦੇ ਜੁਆਕ ਕਹਿੰਦੇ ਅਸੀਂ ਇੰਡੀਆ ਜਾਣਾ ਨਈਂ...ਅਸੀਂ ਕੀ ਕਰਨੀਆਂ ਨੇ ਥੋਡੀਆਂ ਕੋਠੀਆਂ ਤੇ ਜ਼ਮੀਨਾਂ...ਸਕੇ ਨੱਪੀ ਬੈਠੈ ...ਕੀ ਇੱਧਰਲੇ ਬੋਈ (ਬੁਆਏ) ਓਧਰਲਿਆਂ ਤੋਂ ਕਬਜ਼ੇ ਛੁਡਾਅ ਲੈਣਗੇ? ਨਾ ਕਦੇ ਵੀ ਨਾ...ਓਥੋਂ ਵਾਲਿਆਂ ਕੋਲ ਅੰਨ੍ਹੀ ਤਾਕਤ ...ਓਹ ਕਿੱਥੇ ਦੁਵਾਲ ਇਹਨਾਂ ਨੂੰ...ਏਥੋਂ ਦੇ ਜੰਮਪਲ ਬਹੁਤੇ ਜੁਆਕਾਂ ਦੀ ਇੰਡੀਆ ਵਿੱਚ ਕੋਈ ਰੁਚੀ ਨਹੀਂ...ਨਾ ਆਪਣੇ ਸਾਕਾਂ ਜਾਂ ਕਬੀਲੇ ਨਾਲ ਕੋਈ ਵਾਸਤਾ ...ਓਧਰਲੇ ਕਿਹੜਾ ਸਮਝਦੇ ਕਿ ਏਹ ਸਾਡੇ ਆਪਣੇ ...ਓਪਰੇ ਸਮਝਦੇ ਆਪਣੇ ਖੂਨ ਦੇ ਰਿਸ਼ਤੇ ਵਾਲੇ ਵੀ...ਕੁੜੀ ਨੇ ਕਾਲੇ ਨਾਲ ਵਿਆਹ ਕਰਾਇਆ...ਅਮਰੀਕਾ ਚਲੀ ਗਈ...ਪਤਾ ਨ੍ਹੀ ਕਿੱਥੇ ...ਮੁੰਡਾ ਹੈਥੇ ...ਗੋਰੀ ਰੱਖੀ ...ਵਿਆਹ ਨ੍ਹੀ ਕਰਾਉਂਦਾ...ਕਹਿੰਦਾ ਮੈਂ ਕੁੱਤੇ ਦੀ ਜੂਨ ' ਨ੍ਹੀ ਪੈਣਾ...ਜਦੋਂ ਏਸ ਗਰਲ-ਫਰੈਂਡ ਤੋਂ ਮਨ ਭਰ ਗਿਆ ਤਾਂ ਛੱਡ ਦੂੰ...ਹੋਰ ਲੱਭਜੂ...ਕਦੇ ਫ਼ੋਨ ਵੀ ਨ੍ਹੀ ਕਰਦਾ...ਮਿਲਣ ਤਾਂ ਕੀ ਆਉਣਾ...ਸੱਤ ਸਾਲ ਹੋਗੇ ...ਸਭ ਤੋਂ ਛੋਟੇ ਸੈਂਡੀ ਨੂੰ ਦਸ ਸਾਲ ਹੋ ਗਏ ਘਰੋਂ ਗਿਆ ਸੀ ਸਾਡੇ ਨਾਲ ਬਹਿਸ ਕੇ...ਪਤਾ ਨਹੀਂ ਕਿੱਥੇ ਗਿਆ...ਨਾ ਅਤਾ...ਨਾ ਪਤਾ...ਔਲਾਦ ਵੀ ਗਈ...ਏਥੇ ਜਿਹੜਿਆਂ ਦੇ ਬੱਚੇ ਕੋਲ ...ਓਹ ਕਿਹੜਾ ਸੌਖੇ ...ਓਦੂੰ ਵੀ ਔਖੇ ..."
ਅੰਕਲ ਦੀਆਂ ਅੱਖਾਂ ਦੇ ਕੋਏ ਗਿੱਲੇ ਹੋ ਗਏ ਉਸਨੇ ਨੈਪਕਿਨ ਨਾਲ ਅੱਖਾਂ ਪੂੰਝੀਆਂ, ''ਪੁੱਤਰ,ਆਇਆ ਮੈ..." ਆਖ ਕੇ ਪੱਬ ਦੀ ਕੱਛ ਵਿੱਚ ਬਣੇ ਬਾਥਰੂਮ ਵਿੱਚ ਚਲਾ ਗਿਆ
ਮੈਂ ਦੋ ਦਿਨਾਂ ਦਾ ਦੱਸ ਕੇ ਨੇੜਲੇ ਇੱਕ ਟਾਊਨ ਵਿੱਚ ਆਪਣੇ ਕਿਸੇ ਪ੍ਰਸ਼ੰਸਕ ਕੋਲ ਚਲਾ ਗਿਆ ਸਾਂ ਪਰ ਉਥੇ ਮੈਨੂੰ ਚਾਰ ਦਿਨ ਹੋ ਚੱਲੇ ਸਨ ਅੰਕਲ ਦਾ ਫ਼ੋਨ ਆਇਆ,''ਪੁੱਤਰ, ਕਦੋਂ ਆਉਣਾ...? ਜਲਦੀ ਆਜਾ...ਦਿਲ ਨ੍ਹੀ ਲਗਦਾ...ਕੱਲ੍ਹ ਤੇਰੀ ਅੰਟੀ ਨੇ ਬਹੁਤ ਅਪਸੈੱਟ ਕੀਤਾ ਮੈਨੂੰ...ਮੇਰੀ ਜਾਨ ਦੀ ਦੁਸ਼ਮਨ ਬਣੀ ਖੜ੍ਹੀ ਏਹੇ...ਸਗੋਂ ਲਾਈਫ਼ ' ਮੇਰੀ ਸਪੋਟ ਤਾਂ ਕੀ ਕਰਨੀ ਆਂ...ਅਪਸੈੱਟ ਕਰਦੀ ...ਪਿਛਲੀਆਂ ਗੱਲਾਂ ਦਾ ਝੇੜਾ ਪਾ ਕੇ ਬਹਿ ਗਈ...ਕਹਿੰਦੀ ਤੂੰ ਬੱਚੇ ਘਰੋਂ ਕੱਢੇ...ਦੱਸ ਮੈਂ ਕੀ ਕਰਾਂ...ਤੂੰ ਫ਼ੋਨ ਕਰ ਉਹਨੂੰ..."
ਅੰਕਲ ਦਾ ਗੱਚ ਭਰ ਗਿਆ ਸੀ ਉਸਨੇ ਫ਼ੋਨ ਕੱਟ ਦਿੱਤਾ ਸੀ ਉਹ ਪੱਬ ਵਿੱਚੋਂ ਬੋਲ ਰਿਹਾ ਸੀ ਮੈਂ ਘਰ ਵਾਲੇ ਫ਼ੋਨ 'ਤੇ ਅੰਟੀ ਨੂੰ ਫ਼ੋਨ ਕੀਤਾ, ਉਹਨੇ ਮੇਰੀ ਕੋਈ ਗੱਲ ਨਾ ਸੁਣੀ...ਆਖਣ ਲੱਗੀ, ''ਮੈਨੂੰ ਡਿਪਰੈੱਸ਼ਨ ਹੋ ਗਈ ...ਏਹੋ ਬੰਦਾ ਜ਼ਿੰਮੇਵਾਰ ਮੇਰੀ ਡਿਪਰੈੱਸ਼ਨ ਲਈ...ਪੱਬਾਂ-ਕਲੱਬਾਂ ਨੂੰ ਤੁਰਿਆ ਰਹਿੰਦਾ...ਗੁਰਦਵਾਰੇ ਜਾਣ ਦਾ ਕਦੇ ਨਾਂ ਨਈਂ ਲੈਂਦਾ...ਕੱਲ੍ਹ ਦਾ ਨਿੱਕਾ ਬਹੁਤ ਯਾਦ ਰਿਹਾ ਸੈਂਡੀ...ਕੱਲ੍ਹ ਦੇ ਦਿਨ ਗਿਆ ਸੀ ਘਰੋਂ...ਬਹੁੜਿਆ ਨਹੀਂ...ਪਤਾ ਨ੍ਹੀ ਕਿੱਥੇ ...ਕਿੱਥੇ ਨ੍ਹੀ...ਕੱਲ੍ਹ ਮੈਂ ਸਾਰਾ ਦਿਨ ਗੁਰਦਵਾਰੇ ਰਹੀ ਆਂ...ਬਸ ਹੁਣ ਮੈਂ ਏਹਦੇ ਨਾਲ ਨਈਂ ਰਹਿਣਾ...ਜੁਦਾ-ਜੁਦਾ ਹੋ ਜਾਣਾ ਅਸੀਂ...ਮੇਰੀ ਕੀ ਲਾਈਫ਼ ...ਲਾਈਫ਼ ਕੋਈ ਮੇਰੀ...?"
ਅੰਟੀ ਦੀਆਂ ਗੱਲਾਂ ਸੁਣ ਕੇ ਮੈਂ ਅੰਕਲ ਨੂੰ ਫ਼ੋਨ ਕੀਤਾ, ''ਅੰਕਲ, ਤੁਸੀਂ ਵੀ ਆਪਣੀ ਕੋਈ ਜ਼ਿੰਮੇਵਾਰੀ ਸਮਝੋ ਥੋੜ੍ਹੀ ਬਹੁਤ...ਅੰਟੀ ਨੂੰ ਹੌਸਲਾ ਦੇਣ ਦੀ ਲੋੜ ...ਇਗਨੋਰ ਕਰਨ ਦੀ ਨਹੀਂ...ਤਾਂ ਥੋਡਾ ਟਾਈਮ ਨਿਕਲੂ ਅੰਕਲ..."
'' ਐਵੇਂ ਫ਼ਾਲਤੂ ਦਾ ਰੌਲ਼ਾ ਪਾਉਂਦੀ ...ਤੂੰ ਜਾਹ...ਮਿਲ ਕੇ ਗੱਲ ਕਰਦੇ ਆਂ"
ਮੇਰਾ ਦੋਸਤ ਠੀਕ ਦਸ ਵਜੇ ਮੈਨੂੰ ਅੰਕਲ ਦੇ ਘਰ ਅੱਗੇ ਲਾਹ ਕੇ ਆਪਣੀ ਸ਼ੌਪ ਨੂੰ ਨਿਕਲ ਗਿਆ ਹੈ ਮੇਰੇ ਕੋਲ ਇੱਕ ਨਿੱਕਾ ਬੈਗ ਹੈ ਰਾਤ ਅੰਕਲ ਨੂੰ ਦੱਸਿਆ ਸੀ ਕਿ ਕੱਲ੍ਹ ਦੁਪਿਹਰ ਤੋਂ ਪਹਿਲਾਂ ਜਾਵਾਂਗਾ ਮੈਂ ਬੈੱਲ ਕੀਤੀ ਹੈ ਸੋਚਦਾ ਹਾਂ, ਅੰਟੀ ਗੁਰਦਵਾਰੇ ਗਈ ਹੋਣੀ...ਅੰਕਲ ਬੂਹਾ ਖੋਲ੍ਹੇਗਾ... ਉਡੀਕ ਕੇ ਦੂਜੀ ਵਾਰੀ ਬੈੱਲ ਕੀਤੀ ਹੈ ਬੂਹਾ ਤਾਂ ਅੰਟੀ ਨੇ ਖੋਲ੍ਹਿਆ ਅੰਟੀ ਤਾਂ ਕੱਛਾਂ ' ਖਰੌੜ੍ਹੀਆਂ ਲਈ 'ਹਾਏ ਹਾਏ' ਕਰਦੀ ਪਈ ਹੈ ਚਿਹਰਾ ਉਤਰਿਆ ਲੱਗਦਾ ਹੈ, ਕੱਲ੍ਹ ਡਿੱਗ ਪਈ ਕਿਤੇ ਐਡੀ ਛੇਤੀ ਫੌਹੜ੍ਹੀਆਂ...ਕਿੱਥੋਂ...?
''ਕੀ ਹੋਇਆ ਅੰਟੀ? ਆਹ ਕੀ...ਹੈਅੰ...?"
''ਕੀ ਦੱਸਾਂ...ਹਾਏ..ਹਾਏ...ਮੈਂ ਤਾਂ ਬਸ ਹੁਣ ਖ਼ਤਮ ਆਂ...ਬਸ ਹੁਣ ਫ਼ਿਨਿਸ਼ ਆਂ... ਜਾ ਜਾ...ਤੂੰ ਅੰਦਰ...ਮੈਨੂੰ ਹੈਲਥ ਇੰਸਪੈਕਟਰ ਨੇ ਚੈੱਕ ਕਰਨਾ ਆਂ...ਹਾਏ ਮੈਂ ਤਾਂ...ਹਾਏ ਮਰਗੀ ਮੈਂ..."
''ਮੈਂ ਬੈਗ ਰੱਖ ਆਵਾਂ...ਆਇਆ ਮੈਂ..."
ਅੱਗੇ ਅੰਕਲ ਖੜ੍ਹਾ ਹੈ ਹੱਥ ' ਕੋਈ ਕਿਤਾਬ ਹੈ ਆਪਣੇ ਮੂੰਹ 'ਤੇ ਉਂਗਲ ਰੱਖ ਕੇ ਉਹਨੇ ਮੈਨੂੰ ਚੁੱਪ ਰਹਿਣ ਲਈ ਇਸ਼ਾਰਾ ਕੀਤਾ ਅੰਟੀ 'ਹਾਏ ਹਾਏ' ਕਰਦੀ, ਫੌਹੜ੍ਹੀਆਂ ਕੱਛਾਂ ' ਦੇਈ ਆਪਣੇ ਰੂਮ ਵਿੱਚ ਚਲੀ ਗਈ ਹੈ ਅੰਕਲ ਧੀਮੀ ਸੁਰ ਵਿੱਚ ਦੱਸਣ ਲੱਗਿਐ, ''ਸੁਣ ਲੈ ਮੇਰੀ ਗੱਲ...ਤੈਨੂੰ ਨਵੀਂ ਗੱਲ ਦੱਸਦਾਂ ਮੈਂ...ਤੂੰ ਬਿਨਾਂ ਫ਼ੋਨ ਕੀਤੇ 'ਤੇ ਗਿਆਂ...ਤੇਰੀ ਅੰਟੀ ਨੇ ਸੋਚਿਆ ਕਿ ਸ਼ਾਇਦ ਹੈੱਲਥ ਇੰਸਪੈਕਟਰ ਹੀ ਗਿਆ ...ਅੱਜ ਏਹਨੂੰ ਚੈੱਕ ਕਰਨ ਲਈ ਹੈਲਥ ਇੰਸਪੈਕਟਰ ਨੇ ਆਉਂਣਾ...ਏਹ ਸਰਕਾਰ ਤੋਂ ਡਿਸਏਬਲ ਦੀ ਪੈਨਸ਼ਿਨ ਲੈਂਦੀ ...ਪਾਖੰਡ ਕਰਦੀ ...ਜਦੋਂ ਇੰਸਪੈਕਟਰ ਦੇਖ ਕੇ ਮੁੜਜੂ...ਫੇਰ ਦੇਖੀਂ ਕਿਵੇਂ ਝਟ ' ਠੀਕ ਹੁੰਦੀ ਫੌਹੜ੍ਹੀਆਂ ਜਿਹੀਆਂ ਮਾਰੂ ਚਲਾ ਕੇ ਸਟੋਰ '...ਕਾਕਾ ਜੀ, ਏਹ ਤਾਂ ਏਥੇ ਅੱਧੇ ਲੋਕਾਂ ਨੇ ਧੰਦਾ ਫੜਿਆ ਵਾ...ਝੂਠ ਬੋਲ-ਬੋਲ ਕੇ ਪੈਨਸ਼ਨਾਂ ਤੇ ਭੱਤੇ ਲਈ ਜਾਂਦੇ ਸਰਕਾਰ ਤੋਂ...ਤੈਨੂੰ ਮੈਂ ਦੱਸੂੰ ਹੋਰ...ਸ਼ਾਮੀ ਪੱਬ ਚੱਲਾਂਗੇ ਜਦੋਂ..."
ਸੱਚੀ ਗੱਲ ਇੰਸਪੈਕਟਰ ਦੇ ਚਲੇ ਜਾਣ ਮਗਰੋਂ, ਘੰਟੇ ਕੁ ਬਾਅਦ ਅੰਟੀ ਠੀਕ ਹੋ ਗਈ ਸੀ ਸ਼ਾਮ ਹੋਈ ਅਸੀਂ ਪੱਬ ਚੱਲੇ ਸਾਂ ਅੰਕਲ ਕਹਿੰਦਾ,''ਏਧਰ ਜ਼ਰਾ...ਅਹੁ ਦੇਖ...ਅਹੁ ਦੇਖ...ਆਪਣੀ 'ਅੰਟੀ ਦੀਆਂ ਫੌਹੜ੍ਹੀਆਂ'..."
ਅੰਟੀ ਨੇ ਸਟੋਰ ਦੀ ਗੁੱਠ ਵਿੱਚ ਆਪਣੀਆਂ 'ਫੌਹੜ੍ਹੀਆਂ' ਸੰਭਾਲ ਦਿੱਤੀਆਂ ਸਨ
ਨਿੰਦਰ ਘੁਗਿਆਣਵੀ

No comments:

Post a Comment