ਨਾਵਲ

ਪਿਛਲਾ ਅੰਕ ਜੋੜਾਂ ਲਈ ਕਲਿਕ ਕਰੋ ( http://sanjhikalamdec2011.blogspot.com/p/blog-page.html)

ਸੱਜਰੀ ਪੈੜ ਦਾ ਰੇਤਾ (ਕਿਸ਼ਤ 3)

ਤੁਸੀਂ ਆਪਣੇ ਲਈ ਨਹੀਂ, ਤਾਂ ਘੱਟੋ ਘੱਟ ਮੇਰੇ ਬਾਰੇ ਤਾਂ ਸੋਚੋ ਜੱਸੀ...! ਕੀ ਖੱਟਿਆ ਕੱਲ੍ਹ ਸ਼ਰਾਬ ਪੀ ਕੇ...? ਸਰੀਰ ਦੀ ਜੱਖਣਾਂ ਹੀ ਪੱਟੀ..? ਥੋਡਾ ਮੂੰਹ ਦੇਖੋ ਕਿਵੇਂ ਪੀਲ਼ਾ ਪਿਆ ਹੋਇਐ... ਬੀਕੇ ਵਰਗੇ ਗੁੰਡੇ ਦਾ ਕੀ ਜਾਊ...? ਉਜੜੂੰ ਮੈਂ...! ਉਹਦੇ ਘਰੇ ਤਾਂ ਬਥੇਰਾ ਦੋ ਨੰਬਰ ਦਾ ਪੈਸਾ ਅੱਗ ਲੱਗਦੈ...! ਪਰ ਤੁਸੀਂ ਤਾਂ ਆਪਣੇ ਪਿਉ ਦੀ ਕਬੀਲਦਾਰੀ ਬਾਰੇ ਖਿਆਲ ਕਰੋ...! ਉਹ ਤਾਂ ਲੰਡਰ ...! ਉਹਦਾ ਪਿਉ ਓਦੂੰ ਗੁੰਡੈ...! ਪਰ ਤੁਸੀਂ ਤਾਂ ਆਪਣੇ ਸਾਊ ਬਾਪ ਦੀ ਇੱਜ਼ਤ ਬਾਰੇ ਸੋਚ ਕਰੋ...! ਤੁਸੀਂ ਹੁਣ ਨਿਆਣੇ ਨਹੀਂ...! ਚੰਗੇ ਭਲੇ ਪੜ੍ਹੇ ਲਿਖੇ ਹੋ..! ਛੱਡੋ ਐਹੋ ਜਿਹੇ ਲੰਡਰਾਂ ਦਾ ਖਹਿੜ੍ਹਾ ਤੇ ਸਿੱਧੇ ਹੋ ਕੇ ਆਪਣੇ ਘਰ ਨੂੰ ਸਮਰਪਤ ਹੋਵੋ...!" ਉਸ ਨੇ ਆਪਣੇ ਮਨ ਦਾ ਗੁਬਾਰ ਕੱਢ ਲਿਆ ਅਤੇ ਸੁਰਖ਼ਰੂ ਜਿਹੀ ਹੋ ਕੇ ਬੈਠ ਗਈ

-"ਮੈਨੂੰ ਮੁਆਫ਼ ਕਰ ਦੇਹ ਹਨੀ...! ਮੈਂ ਤੈਥੋਂ ਮੁਆਫ਼ੀ ਮੰਗਦਾ ਹਾਂ...! ਅੱਜ ਤੋਂ ਬਾਅਦ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਂਦਾ, ਇਹ ਮੇਰਾ ਤੇਰੇ ਨਾਲ਼ ਵਾਅਦਾ ਹੈ...!" ਗਿੱਲੇ ਝੰਡੇ ਵਾਂਗ ਮੂੰਹ ਲਟਕਾਈ ਬੈਠੇ ਜੱਸੀ ਨੇ ਕਿਹਾ ਉਹ ਸੱਚ ਹੀ ਸ਼ਰਮਿੰਦਾ ਸੀ ਪਰ ਮਜਬੂਰੀ ਵਿਚ ਉਸ ਨੂੰ ਪੀਣੀਂ ਪੈ ਗਈ ਸੀ ਪਰ ਉਹ ਕੀ ਦੱਸਦਾ...? ਇਹ ਤਾਂ ਸ਼ੁਕਰ ਸੀ ਕਿ ਵਿਦਿਅਰਥੀਆਂ ਦੇ ਮੂੰਹੋਂ ਮੂੰਹ ਚੱਲੀ ਗੱਲ ਹਨੀ ਜਾਂ ਕਿਸੇ ਹੋਰ ਕੁੜੀ ਕੋਲ਼ ਨਹੀਂ ਪੁੱਜੀ ਸੀ! ਇਸ ਨੂੰ ਉਹ ਜ਼ਰੂਰ ਆਪਣੀ ਪ੍ਰਾਪਤੀ ਸਮਝ ਰਿਹਾ ਸੀ ਕੀ ਹੋ ਚੱਲਿਆ ਸੀ ਇਕ ਦਿਨ ਦਾਰੂ ਪੀਣ ਨਾਲ਼...? ਪਰ ਹਨੀ ਦੀ ਗੱਲ ਦੱਬੀ ਗਈ... ਬੀਕੇ ਦੇ ਦਬਦਬੇ ਕਾਰਨ ਸਾਰਿਆਂ ਨੇ ਗੱਲ ਦਬਾ ਹੀ ਤਾਂ ਲਈ ਸੀ ਉਹ ਬੀਕੇ ਬਾਈ ਦਾ ਸ਼ੁਕਰਗੁਜ਼ਾਰ ਸੀ ਬੀਕਾ ਬਾਈ ਉਸ ਦੇ ਇਸ ਕੰਮ ਵਿਚ ਰੱਬ ਬਣ ਕੇ ਬਹੁੜਿਆ ਸੀ ਉਹ ਲੋਕਾਂ ਲਈ ਲੱਖ ਮਾੜਾ ਸੀ ਪਰ ਜੱਸੀ ਲਈ ਤਾਂ ਇਕ ਫ਼ਰਿਸ਼ਤਾ ਹੋ ਨਿੱਬੜਿਆ ਸੀ ਜਿਸ ਨੇ ਉਸ ਦੀ ਗੱਲ ਮੰਨ ਕੇ ਹਨੀ ਦੀ ਹੇਠੀ ਨਹੀਂ ਹੋਣ ਦਿੱਤੀ ਸੀ ਸਾਰੇ ਕਾਲਜ ਦੇ ਮੁੰਡਿਆਂ ਦੇ ਮੂੰਹ ਬੰਦ ਕਰ ਦਿੱਤੇ ਸਨ ਜੱਸੀ ਹੁਣ ਵੀ ਹਨੀ ਤੋਂ ਚੋਰੀ ਬੀਕੇ ਕੋਲ਼ ਢਾਬੇ 'ਤੇ ਜਾ ਵੜਦਾ ਅਤੇ ਗੱਲਾਂ ਬਾਤਾਂ ਕਰ ਕੇ ਮੁੜ ਆਉਂਦਾ ਪਰ ਸ਼ਰਾਬ ਨੂੰ ਉਸ ਨੇ ਮੁੜ ਕੇ ਹੱਥ ਨਾ ਲਾਇਆ ਵਾਅਦੇ ਦਾ ਪੱਕਾ ਰਿਹਾ ਬੀਕੇ ਨੇ ਵੀ ਉਸ ਨੂੰ ਮੁੜ ਪੀਣ ਲਈ ਮਜਬੂਰ ਨਾ ਕੀਤਾ



ਜੱਸੀ ਅਤੇ ਹਨੀ ਹੁਣ ਆਮ ਹੀ ਮਿਲ਼ਣ ਗਿਲ਼ਣ ਲੱਗ ਪਏ ਸਨ ਪਰ ਮਿਲ਼ਦੇ ਉਹ ਇਸ ਚੰਦਰੇ ਜੱਗ ਤੋਂ ਚੋਰੀ ਸਨ ਕਦੇ ਬੱਸ ਸਟੈਂਡ ਦੇ ਕੋਨੇ ਅਤੇ ਕਦੇ ਨਹਿਰੂ ਪਾਰਕ ਵਿਚ... ਕਦੇ ਲਾਇਬਰੇਰੀ ਅਤੇ ਕਦੇ ਕੇਲੀਆਂ ਦੇ ਪਿੱਛੇ ਛੋਟੇ ਬਾਗ ਵਿਚ, ਜਿੱਥੇ ਸਿਰਫ਼ ਮਾਲੀ ਹੀ ਕਦੇ ਕਦਾਈਂ ਹੁੰਦਾ ਸੀ
ਉਥੇ ਬੈਠ ਕੇ ਉਹ ਘੰਟਿਆਂ ਬੱਧੀ ਇਕ ਦੂਜੇ ਵਿਚ ਗੁਆਚੇ ਰਹਿੰਦੇ ਘੰਟਿਆਂ ਬੱਧੀ ਖੁੱਲ੍ਹੀਆਂ ਗੱਲਾਂ ਕਰਦੇ ਮਨ ਹੌਲ਼ਾ ਕਰਦੇ ਪਰ ਉਹਨਾਂ ਦੀਆਂ ਗੱਲਾਂ ਮੁੱਕਣ ਵਿਚ ਨਾ ਆਉਂਦੀਆਂ ਜਿਵੇਂ ਗੱਲਾਂ ਬਹੁਤੀਆਂ ਸਨ ਅਤੇ ਸਮਾਂ ਸੀਮਤ ਸੀ... ਗੱਲਾਂ ਕਰ ਕੇ ਕਿਸੇ ਨੂੰ ਵੀ ਰੱਜ ਨਾ ਆਉਂਦਾ ਹਨੀ ਗੱਲ ਕਰਦੀ ਤਾਂ ਜੱਸੀ ਕਥਾ ਸੁਣਨ ਵਾਲ਼ਿਆਂ ਵਾਂਗ ਸੁਣਦਾ...! ਜੱਸੀ ਬੋਲਦਾ ਤਾਂ ਹਨੀ ਦਰਗਾਹੀ ਬਚਨ ਜਾਣ ਕੇ ਧਿਆਨ ਦਿੰਦੀ...! ਦਿਲ ਸਾਂਝੇ ਹੁੰਦੇ ਰਹਿੰਦੇ...!
ਦਿਨ ਪਲਾਂ ਵਾਂਗ ਬੀਤਦੇ ਜਾ ਰਹੇ ਸਨ
-"ਸਾਨੂੰ ਕਿਤੇ ਭੈੜ੍ਹੇ ਜੱਗ ਦੀ ਨਜ਼ਰ ਨਾ ਲੱਗ ਜਾਵੇ ਜੱਸੀ...!" ਹਨੀ ਨੇ ਕਿਹਾ ਤਾਂ ਜੱਸੀ ਵਿਅੰਗਮਈ ਹੱਸ ਪਿਆ
-"ਨਜ਼ਰ ਕਾਹਦੀ ਲੱਗਣੀਂ ਐਂ...? ਜੇ ਨਜ਼ਰ ਲੱਗਦੀ ਹੁੰਦੀ ਤਾਂ ਦੁਨੀਆਂ 'ਤੇ ਹੁਣ ਨੂੰ ਸੂਰਜ ਚੰਦ ਨਾ ਕਾਇਮ ਹੁੰਦੇ...! ਇਹ ਨਿਰਾ ਵਹਿਮ ਐਂ...! ਤੂੰ ਵੀ ਵਹਿਮਾਂ ' ਫ਼ਸੀ ਫਿਰਦੀ ਐਂ...?"
-"ਨਹੀਂ ਵਹਿਮ ਨਹੀਂ ਜੱਸੀ...! ਲੋਕਾਂ ਦੀ ਦੰਦ ਕਥਾ ਤੋਂ ਦਿਲ ਡਰਦਾ ਰਹਿੰਦੈ...! ਦੁਨੀਆਂ ਦੋ ਮੂੰਹੀਂ ਸੱਪਣੀਂ ਐਂ...! ਦੋਨੇ ਪਾਸਿਆਂ ਤੋਂ ਡੰਗਦੀ !"
-"ਇਕ ਗੱਲ ਦੱਸਾਂ...?" ਹਨੀ ਨੇ ਅਚਾਨਕ ਕਿਹਾ
-"ਬੋਲ਼! ਵੀਹ ਦੱਸ਼...?"
-"ਪਹਿਲਾਂ ਗਲਵਕੜੀ ਪਾਓ...!"
-"ਪਾ ਲਈ...! ਹੁਣ ਬੋਲ਼...!"
-"ਸਾਡੀ ਕਲਾਸ ਐਨ. ਸੀ. ਸੀ. ਦੇ ਕੈਂਪ 'ਤੇ ਜਾ ਰਹੀ ...!"
-"ਕਦੋਂ...?"
-"ਅਗਲੇ ਹਫ਼ਤੇ!"
-"ਕਿੱਥੇ...?"
-"ਪੱਕਾ ਪਤਾ ਨਹੀਂ, ਜਾਂ ਤਾਂ ਸਿੱਧਵਾਂ ਬੇਟ ਤੇ ਜਾਂ ਫ਼ਿਲੌਰ...!"
-"ਸਿੱਧਵਾਂ ਬੇਟ ਤਾਂ ਮੇਰੇ ਇਕ ਮਿੱਤਰ ਦੀ ਮਾਸੀ ਵਿਆਹੀ ਵੀ ...! ਮੈਂ ਨਾਲ਼ ਚੱਲਾਂ?"
-"ਨਾਲ਼ ਤਾਂ ਨਹੀਂ ਚੱਲਿਆ ਜਾਣਾ, ਪਰ ਗੁਪਤ ਚੱਲ ਸਕਦੇ ...!"
-"ਤੂੰ ਮੈਨੂੰ ਪੱਕਾ ਪਤਾ ਕਰਕੇ ਦੱਸੀਂ...! ਜੇ ਸਿੱਧਵੀਂ ਕੈਂਪ ਹੋਇਆ ਤਾਂ ਆਪਾਂ ਉਥੇ ਮਿਲਾਂਗੇ...!" ਜੱਸੀ ਨੇ ਖ਼ੁਸ਼ੀ ਵਿਚ ਛਾਲ਼ ਮਾਰੀ
-"ਪਰ ਕਿਵੇਂ..?" ਹਨੀ ਅੱਗੇ ਵੱਡੀ ਮੁਸ਼ਕਿਲ ਖੜ੍ਹੀ ਸੀ
-"ਤੂੰ ਪ੍ਰੋਫ਼ੈਸਰ ਕੋਲ਼ ਕੋਈ ਪੜੁੱਲ ਸਿੱਟ ਬਈ ਓਥੇ ਮੇਰੀ ਮਾਸੀ ...! ਮੈਂ ਉਹਦੇ ਕੋਲ਼ੇ ਰਹੂੰਗੀ...! ਰਹਿਣ ਦਾ ਪ੍ਰਬੰਧ ਮੈਂ ਮਿੱਤਰ ਨੂੰ ਆਖ ਕੇ ਆਪੇ ਕਰ ਲਊਂਗਾ...! ਐਨ. ਸੀ. ਸੀ. ਵਾਲ਼ੇ ਕੈਂਪ 'ਤੇ ਲੈਕਚਰਾਰ ਗਿੱਲ ਜਾਂਦਾ ਹੁੰਦੈ...! ਉਹ ਬਹੁਤਾ ਕਿਸੇ ਗੱਲ ਦੀ ਪ੍ਰਵਾਹ ਨਹੀਂ ਕਰਦਾ! ਖਾਣ ਪੀਣ ਆਲ਼ਾ ਬੰਦੈ...!"
-"ਉਹ ਨਾ ਹੋਵੇ ਬਈ ਮਾਸੀ ਫ਼ਿਲੌਰ ਕਹਿ ਬੈਠੀਏ ਤੇ ਕੈਂਪ ਸਿੱਧਵੀਂ ਹੋਵੇ...?" ਹਨੀ ਹੱਸ ਪਈ
-"ਤੂੰ ਪਹਿਲਾਂ ਪਤਾ ਕਰ..! ਜੇ ਸਿੱਧਵੀਂ ਹੋਇਆ ਤਾਂ ਕੋਈ ਪ੍ਰਾਬਲਮ ਨਹੀਂ...! ਆਪਾਂ ਕਰਾਂਗੇ ਰੱਜ ਕੇ ਗੱਲਾਂ..! ਨਾ ਕਿਸੇ ਦਾ ਡਰ ਤੇ ਨਾ ਫ਼ਿਕਰ, ਲਾਹਾਂਗੇ ਦਿਲਾਂ ਦੀ ਜੰਗਾਲ਼...! ਮਨਾਵਾਂਗੇ ਰੰਗਰਲ਼ੀਆਂ...!" ਜੱਸੀ ਹੱਸਿਆ
-"ਕਿਤੇ ਮੈਥੋਂ ਛਿੱਤਰ ਖਾਣ ਦਾ ਇਰਾਦਾ ਤਾਂ ਨ੍ਹੀ...?" ਹਨੀ ਨੇ ਉਸ ਦੇ ਮੁੱਕੀ ਮਾਰੀ
-"ਖ਼ਤਰਾ...! ਹਨੀ ਮੁਰਦਾਬਾਦ...!!"
-"........." ਹਨੀ ਹੱਸ ਹੱਸ ਲੋਟ ਪੋਟ ਹੋ ਗਈ ਸੀ
-"ਨਹੀਂ...! ਹਨੀ ਤਾਂ ਮੇਰੀ ਜਿੰਦ ਜਾਨ ਐਂ...! ਮੇਰੀ ਹਨੀ....ਜ਼ਿੰਦਾਬਾਦ...!! ਮੇਰੀ ਹਨੀ ਜੁੱਗ ਜੁੱਗ ਜੀਵੇ...!"
-"ਕਿੱਡਾ ਪਾਖੰਡੀ ਬੰਦਾ ...!" ਹਨੀ ਨੇ ਇਕ ਮੁੱਕੀ ਹੋਰ ਛਾਤੀ ' ਦੇ ਮਾਰੀ
-"ਉਏ ਮਾਰਤਾ ਉਏ ਭੈਣ ਦਿਓ ਯਾਰੋ...!" ਉਹ ਮੋਢਾ ਪਲ਼ੋਸ ਰਿਹਾ ਸੀ
-"ਗਾਲ਼...? ਗਾਲ੍ਹ ਨ੍ਹੀ ਕੱਢਣੀ ਕਦੇ ਵੀ...!"
-"ਨਹੀਂ ਕੱਢਦਾ...ਮੁਆਫ਼ੀ...! ਹਨੀ ਜ਼ਿੰਦਾਬਾਦ...!!"
-"ਕਿੱਡਾ ਸੋਹਣਾਂ ਗੁਰ ਲੱਭੀ ਫਿਰਦੈ ਇਹ ਬੰਦਾ...? ਪਹਿਲਾਂ ਗਲਤੀ ਫੇਰ ਨਾਲ਼ ਦੀ ਨਾਲ਼ ਮੁਆਫ਼ੀ...!"
-"ਚੱਲ ਕਹਿਦੇ ਮੁਆਫ਼ ਕੀਤਾ...! ਤੇਰਾ ਕਿਹੜਾ ਤੇਲ ਮੱਚਦੈ...?"
-"ਚੱਲ ਮੁਆਫ਼ ਕੀਤਾ...!" ਉਸ ਨੇ ਜੱਸੀ ਦੇ ਇਕ ਹੋਰ ਮੁੱਕੀ ਮਾਰ ਦਿੱਤੀ
-"ਤੂੰ ਗੱਲੀਂ ਬਾਤੀਂ ਮੈਨੂੰ ਕੁੱਟੀ ਕਿਉਂ ਜਾਨੀ ਐਂ...?"
-"ਹੋਰ ਸਨਮਾਨਤ ਕਰਾਂ...? ਡਰਟੀ ਮਾਈਂਡ 'ਤੇ ਜੁੱਤੀਆਂ ਪੈਣਗੀਆਂ...!"
ਹੱਸਦੇ ਖੇਡਦੇ ਉਹ ਕਲਾਸਾਂ ਨੂੰ ਤੁਰ ਪਏ
ਰਾਹ ਵਿਚ ਜੱਸੀ ਨੂੰ ਬੀਕਾ ਮਿਲ਼ ਪਿਆ
ਜੱਸੀ ਦੀ ਖ਼ੁਸ਼ੀ 'ਤੇ ਇਕ ਤਰ੍ਹਾਂ ਨਾਲ਼ ਸੁਆਹ ਧੂੜ੍ਹੀ ਗਈ
-"ਬਣਗੀ ਗੱਲ਼...? ਕੀਲ ਕੇ ਪਟਾਰੀ ਵਿਚ ਵੀ ਸਿੱਟ ਲਿਆ...? ਕਰਤੇ ਦੰਦ ਖੱਟੇ...? ਵਾਹ ਜੀ ਵਾਹ...! ਸਦਕੇ ਤੇਰੇ ਬਾਈ ਸਿਆਂ...! ਕੈਂਪ 'ਤੇ ਨਾਲ਼ ਚੱਲਿਐਂ...?" ਜੱਸੀ ਹੈਰਾਨ ਰਹਿ ਗਿਆ ਕਿ ਇਸ ਬੁੱਚੜ ਨੂੰ ਕਿਸ ਨੇ ਟੈਲੀਗ੍ਰਾਮ ਕਰ ਦਿੱਤੀ...?
-"ਪੱਕਾ ਨਹੀਂ, ਅਜੇ ਤਾਂ ਗੱਲ ਜੀ ਚੱਲਦੀ ਬਾਈ...!" ਕਸੂਤੇ ਫ਼ਸੇ ਜੱਸੀ ਨੇ ਸੱਚ ਹੀ ਦੱਸ ਦਿੱਤਾ ਅਸਲ ਵਿਚ ਸਾਰੀ ਖ਼ਬਰ ਬੀਕੇ ਨੂੰ ਕਾਲਜ ਦਾ ਮਾਲੀ ਹੀ ਦਿੰਦਾ ਸੀ ਚੋਰੀ ਸੁਣ ਕੇ...! ਇਸ ਬਦਲੇ ਬੀਕੇ ਵੱਲੋਂ ਉਸ ਨੂੰ ਹੱਥ ਝਾੜ੍ਹਿਆ ਜਾਂਦਾ ਸੀ
-"ਲੁੱਟ ਲੈ ਬਹਾਰ ਜੈਮਲਾ ਦਿਨ ਰਹਿ ਗਏ ਤੀਆਂ ਦੇ ਥੋੜ੍ਹੇ...! ਇਹ ਦਿਨ ਵੀ ਬਾਈ ਸਿਆਂ ਕਿਸੇ ਕਿਸੇ 'ਤੇ ਆਉਂਦੇ ...! ਕਰਮਾਂ ਦੀਆਂ ਗੱਲਾਂ ਨੇ!" ਬੀਕੇ ਦਾ ਵਿੰਗਾ ਮੂੰਹ ਵਿਅੰਗ ਬਣ ਗਿਆ
-"............" ਜੱਸੀ ਆਦਤ ਮੂਜਬ ਚੁੱਪ ਸੀ
-"ਜੇ ਸਾਡੇ ਲਾਇਕ ਕੋਈ ਸੇਵਾ ਹੋਵੇ, ਜਰੂਰ ਦੱਸੀਂ ਜੱਸੀ...! ਬੀਕੇ ਦੀ ਥੋਡੇ ਲਈ ਜਾਨ ਹਾਜਰ ...!" ਉਸ ਨੇ ਵੱਡਾ ਸਾਰਾ ਆਪਣੀ ਹੱਥ ਛੱਜ ਵਰਗੀ ਛਾਤੀ 'ਤੇ ਮਾਰਿਆ
-"ਮਿਹਰਬਾਨੀ ਬਾਈ ਬੀਕਿਆ...!" ਜੱਸੀ ਦਾ ਉਖੜਿਆ ਦਿਲ ਥਾਵੇਂ ਗਿਆ
ਅਗਲੇ ਦਿਨ ਹਨੀ ਨੇ ਐੱਨ. ਸੀ. ਸੀ. ਦੇ ਕੈਂਪ ਬਾਰੇ ਪਤਾ ਕਰ ਲਿਆ ਕੈਂਪ ਸਿੱਧਵਾਂ ਬੇਟ ਹੀ ਲੱਗਣਾ ਸੀ ਜੱਸੀ ਨੇ ਕਨਸੋਅ ਲੈ ਕੇ ਹਨੀ ਨਾਲ਼ ਗੱਲ ਕੀਤੀ ਜੱਸੀ ਦੀ ਸਲਾਹ ਨਾਲ਼ ਕੁੜੀਆਂ ਵਿਚ ਗੱਲ ਧੁੰਮਾ ਦਿੱਤੀ ਗਈ ਕਿ ਸਿੱਧਵੀਂ ਹਨੀ ਦੀ 'ਮਾਸੀ' ਸੀ ਉਸ ਨੇ ਉਸ ਦੇ ਕੋਲ਼ ਹੀ ਰਹਿਣਾ ਸੀ ਮਿਲਣ ਦਾ ਸਾਰਾ ਪ੍ਰਬੰਧ ਜੱਸੀ ਨੇ ਅੱਗੇ ਦੀ ਅੱਗੇ ਮਿੱਤਰ ਰਾਹੀਂ ਕਰ ਰੱਖਿਆ ਸੀ ਮਾਲੀ ਰਾਹੀਂ ਸਾਰੀ ਗੱਲ ਬਾਤ ਨਿਰੰਤਰ ਬੀਕੇ ਤੱਕ ਪਹੁੰਚ ਰਹੀ ਸੀ ਖਚਰਾ ਮਾਲੀ 'ਮਾਊਂ' ਜਿਹਾ ਬਣਕੇ ਉਹਨਾਂ ਕੋਲ਼ ਬੂਟਿਆਂ ਨੂੰ ਪਾਣੀ ਪਾਉਂਦਾ ਅਤੇ ਗੱਲਾਂ ਨੋਟ ਕਰਦਾ ਰਹਿੰਦਾ ਫਿਰ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਗੱਲ ਤੁਰੰਤ ਬੀਕੇ ਤੱਕ ਪਹੁੰਚਾਉਂਦਾ ਬੀਕਾ ਮਾਲੀ ਨੂੰ ਪੈੱਗ ਸ਼ੈੱਗ ਵੀ ਲੁਆਈ ਰੱਖਦਾ ਸੀ ਬੀਕਾ ਮਾਲੀ 'ਤੇ ਪੂਰਨ ਤੌਰ 'ਤੇ ਮਿਹਰਵਾਨ ਸੀ, ਦਇਆਲੂ ਸੀ ਮਾਲੀ ਉਸ ਦਾ ਚੱਲਦਾ ਫਿਰਦਾ ਜਾਣਕਾਰੀ ਦਫ਼ਤਰ ਸੀ ਮਾਲੀ ਉਸ ਦਾ ਤਾਬਿਆਦਾਰ ਸੀ
ਤੀਜੇ ਦਿਨ ਕੈਂਪ 'ਤੇ ਜਾਣ ਦੀ ਤਿਆਰੀ ਹੋ ਗਈ ਮਾਸੀ ਕੋਲ਼ ਰਹਿਣ ਲਈ ਲਿਖੀ ਅਰਜ਼ੀ ਹਨੀ ਨੇ ਪ੍ਰੋਫ਼ੈਸਰ ਦੇ ਹੱਥ ਫੜਾ ਦਿੱਤੀ ਪ੍ਰੋਫ਼ੈਸਰ ਨੇ ਮਾਂ, ਜਾਂ ਬਾਪ ਵੱਲੋਂ ਨਿੱਜੀ ਤਸਦੀਕੀ ਦੀ ਮੰਗ ਕੀਤੀ, ਤਾਂ ਜੱਸੀ ਨੇ ਕਚਿਹਰੀਆਂ ਵਿਚੋਂ 'ਕਿਰਾਏ' ਦਾ ਨੰਬਰਦਾਰ ਲਿਆ ਕੇ, 'ਬਾਪੂ' ਬਣਾ ਕੇ ਪੇਸ਼ ਕਰ ਦਿੱਤਾ ਅਤੇ ਤਸਦੀਕ ਅਤੇ ਤਸੱਲੀ ਕਰਵਾ ਦਿੱਤੀ ਹੁਣ ਦੋਵਾਂ ਲਈ ਰਸਤੇ ਖੁੱਲ੍ਹ ਗਏ ਸਨ ਹੁਣ ਉਹਨਾਂ ਨੂੰ ਨਾ ਕਿਸੇ ਪ੍ਰੋਫ਼ੈਸਰ ਅਤੇ ਨਾ ਕਿਸੇ ਐੱਨ. ਸੀ. ਸੀ. ਦੇ ਅਫ਼ਸਰ ਦਾ ਡਰ ਸੀ ਕਿਰਾਏ ਦਾ ਨੰਬਰਦਾਰ ਕਾਲਜ ਵਿਚ ਫ਼ਰਜ਼ੀ ਬਾਪ ਬਣ ਕੇ ਉਹਨਾਂ ਲਈ ਸਾਰੇ ਰਸਤੇ ਖੋਲ੍ਹ ਗਿਆ ਸੀ ਪੰਜਾਹ ਰੁਪਏ ਚੋਖ਼ਾ ਰੰਗ ਲਿਆਏ ਸਨ ਅਤੇ ਨੰਬਰਦਾਰ ਦੀ 'ਦਿਵਾਲ਼ੀ' ਬਣ ਗਈ ਸੀ
ਹਨੀ ਸਮੇਤ ਸਾਰੀ ਕਲਾਸ ਕੈਂਪ 'ਤੇ ਜਾਣ ਲਈ ਤਿਆਰ ਸੀ
ਕੈਂਪ ਪੂਰੇ ਦਸ ਦਿਨ ਚੱਲਣਾ ਸੀ
ਕੋਚ ਚੁੱਕੀ ਸੀ
ਜੱਸੀ ਇਕ ਹੋਰ ਬੱਸ 'ਤੇ ਸਿੱਧਵਾਂ ਬੇਟ ਨੂੰ ਰਵਾਨਾ ਹੋ ਚੁੱਕਾ ਸੀ ਸ਼ਾਮ ਨੂੰ ਉਹਨਾਂ ਨੇ ਕਿਸੇ ਮਿਥੀ ਜਗਾਹ 'ਤੇ ਮਿਲਣਾ ਸੀ ਅਤੇ ਦਿਲਾਂ ਦੀਆਂ ਗੰਢਾਂ ਖੋਲ੍ਹਣੀਆਂ ਸਨ
ਸਾਰਾ ਦਿਨ ਕੈਂਪ ਦੀ ਕਾਰਵਾਈ ਚੱਲਦੀ ਰਹੀ ਜਨ, ਗਨ ਮਨ, ਦੇ ਗਾਇਨ ਬਾਅਦ ਪਰੇਡ ਕਰਵਾਈ ਗਈ ਅਤੇ ਦਸ ਦਿਨਾਂ ਦੇ ਕੈਂਪ ਅਨੁਸਾਸ਼ਨ ਬਾਰੇ ਸੰਖੇਪ ਚਾਨਣਾ ਪਾਇਆ
ਸ਼ਾਮ ਪੰਜ ਵਜੇ ਕੈਂਪ ਦੀ ਸਮਾਪਤੀ ਹੋਈ
ਜੱਸੀ ਦੇ ਦੋਸਤ ਦਾ ਬੱਗੀ, ਸਾਊ ਜਿਹੀ ਦਾਹੜੀ ਵਾਲ਼ਾ 'ਮਾਸੜ' ਸ਼ਾਮ ਨੂੰ ਹਨੀ ਨੂੰ ਮੋਟਰ ਸਾਈਕਲ 'ਤੇ ਲੈਣ ਗਿਆ ਜੱਸੀ ਨੇ ਰੰਗੀਨ ਮਿਜਾਜ਼ ਮਾਸੜ ਨੂੰ ਸਾਰਾ ਮਾਮਲਾ ਸਮਝਾ ਦਿੱਤਾ ਸੀ ਅਤੇ ਮੁੱਠੀ ਬੰਦ ਰੱਖਣ ਲਈ ਬੇਨਤੀ ਕੀਤੀ ਸੀ ਜੁਆਨੀ ਵੇਲ਼ੇ ਮਾਸੜ ਵੀ ਕਿੱਕਰ ਤੋਂ ਕਾਟੋ ਲਾਹੁੰਣ ਦਾ ਸ਼ੌਕੀਨ ਰਿਹਾ ਸੀ ਟੀਸੀ ਦਾ ਬੇਰ ਉਹ ਇੱਕੋ ਨਿਸ਼ਾਨੇ ਨਾਲ਼ ਸੁੱਟ ਲੈਂਦਾ ਉਸ ਨੇ ਬੇਫ਼ਿਕਰ ਹੋ ਜਾਣ ਦੀ ਬੜ੍ਹਕ ਮਾਰ ਦਿੱਤੀ ਸੀ ਅਤੇ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਓਟ ਲਈ ਸੀ
ਪੁਸ਼ਟੀ ਤੋਂ ਬਾਅਦ ਲੈਕਚਰਾਰ ਗਿੱਲ ਨੇ ਹਨੀ ਨੂੰ ਜਾਣ ਦੀ ਪ੍ਰਵਾਨਗੀ ਦੇ ਦਿੱਤੀ
ਜੱਸੀ ਦਾ ਪ੍ਰਬੰਧ ਮਾਸੜ ਨੇ ਆਪਣੇ ਫ਼ਾਰਮ ਹਾਊਸ 'ਤੇ ਕੀਤਾ ਹੋਇਆ ਸੀ ਤਿੰਨ ਦਿਨਾਂ ਦੀ ਜੱਦੋਜਹਿਦ ਬਾਅਦ ਜੱਸੀ ਨੇ ਆਪਣੇ ਮਿੱਤਰ ਰਾਹੀਂ ਇਹ ਜੁਗਾੜ ਗੰਢਿਆ ਸੀ ਲੋੜ ਕਾਢ ਦੀ ਮਾਂ ਹੁੰਦੀ ਹੈ...! ਜਿੱਥੇ ਚਾਹ, ਉਥੇ ਰਾਹ ਦੀ ਕਹਾਵਤ ਵਾਂਗ, ਇਕ ਦੂਜੇ ਨੂੰ ਚਾਹੁੰਣ ਵਾਲ਼ਿਆਂ ਲਈ ਰਸਤਾ ਨਿਕਲ਼ ਹੀ ਆਉਂਦਾ ਹੈ!
ਫ਼ਾਰਮ ਹਾਊਸ ਬਿਲਕੁਲ ਨਿਵੇਕਲ਼ਾ ਸੀ ਬਾਹਰ ਬਾਹਰ ਖੇਤਾਂ ਵਿਚ..! ਮੁੱਖ ਸੜਕ ਤੋਂ ਕਾਫ਼ੀ ਹਟਵਾਂ..! ਦੋ-ਦੋ ਕਿਲੋਮੀਟਰ ਤੱਕ ਫ਼ਸਲਾਂ ਹੀ ਫ਼ਸਲਾਂ..! ਲਹਿਲਹਾਉਂਦੇ ਖੇਤ...! ਕੁਦਰਤ ਦੀ ਹਰੀ ਚਾਦਰ ਵਿਛੀ ਹੋਈ... 'ਮਾਸੜ' ਹਨੀ ਨੂੰ ਲਾਹ ਕੇ ਮੁੜ ਗਿਆ ਉਸ ਦੇ ਮੁੜਨ ਤੋਂ ਬਾਅਦ ਜੱਸੀ ਨੇ ਹਨੀ ਨੂੰ ਗਲਵਕੜੀ ਵਿਚ ਘੁੱਟ ਲਿਆ ਸਾਰੇ ਜੋਰ ਨਾਲ਼..! ਜਿਵੇਂ ਉਹ ਜੁੱਗੜਿਆਂ ਤੋਂ ਹਾਬੜੇ ਪਏ ਸਨ ਹਨੀ ਵੀ ਚੰਦਨ ਦੇ ਰੁੱਖ਼ ਨਾਲ਼ ਸੱਪ ਲਿਪਟਣ ਵਾਂਗ, ਜੱਸੀ ਨਾਲ਼ ਲਿਪਟ ਗਈ
-"ਜੇ 'ਕੱਲੀ ਆਣ ਮਿਲ਼ੀ, ਤਾਂ ਅੱਜ ਘੁੱਟ ਕੇ ਮਾਰ ਤਾਂ ਨ੍ਹੀ ਦੇਣੀਂ...?" ਹਨੀ ਨੇ ਮਜ਼ਾਕ ਦਾ ਤੀਰ ਚਲਾਉਂਦਿਆਂ ਕਿਹਾ
-"ਧੱਕੇ ਤਾਂ ਜੱਟ ਦੇ ਅੱਜ ਚੜ੍ਹੀ ਐਂ...! ਅੱਜ ਤਾਂ ਕਸਰ ਪੂਰੀ ਕਰ ਕੇ ਹਟੂੰ...! ਬਥੇਰੀਆਂ ਚਲਾ ਲਈਆਂ ਤੂੰ ਚੰਮ ਦੀਆਂ...!" ਉਸ ਨੇ ਹਨੀ ਨੂੰ ਹੋਰ ਜੋਰ ਦੀ ਹਿੱਕ ਨਾਲ਼ ਘੁੱਟ ਲਿਆ ਛਾਤੀ ਨਾਲ਼ ਛਾਤੀ ਖਹੀ ਤਾਂ ਰੂਹਾਂ ਸਰਸ਼ਾਰ ਹੋ ਗਈਆਂ... ਦੁਖੜੇ ਟੁੱਟ ਗਏ... ਹਨੀ ਉਸ ਦੀਆਂ ਬਾਹਾਂ ਵਿਚ ਤੋਰੀ ਵਾਂਗ ਲਟਕੀ ਹੋਈ ਸੀ ਤਗ਼ਮਾਂ ਬਣ ਗਲ਼ ਵਿਚ ਪਈ ਹੋਈ ਸੀ
ਸ਼ਾਮ ਹੋਣ ਤੱਕ ਉਹਨਾਂ ਨੇ ਰੱਜ ਕੇ ਗੱਲਾਂ ਕੀਤੀਆਂ ਅਤੇ ਦਿਲਾਂ ਦੀ ਤਮਾਮ ਜਿਲਬ ਲਾਹ ਮਾਰੀ
ਸੂਰਜ ਛੁਪ ਗਿਆ ਸੀ
ਪ੍ਰਛਾਵੇਂ ਕੰਧਾਂ ਦੇ ਘਨ੍ਹੇੜ੍ਹੀਂ ਚੜ੍ਹ ਗਏ ਸਨ
ਹਨ੍ਹੇਰਾ ਛਾਲ਼ਾਂ ਮਾਰਦਾ ਅਸਮਾਨੋਂ ਧਰਤੀ 'ਤੇ ਉਤਰਿਆ ਸੀ
ਮਾਸੜ ਆਣ ਕੇ ਰੋਟੀ ਅਤੇ ਸਵੇਰ ਦੀ ਚਾਹ ਲਈ ਦੁੱਧ ਫੜਾ ਗਿਆ
-"ਕੱਲ੍ਹ ਨੂੰ ਮੈਂ ਨੌਂ ਵਜੇ ਕੈਂਪ ਪਹੁੰਚਣੈਂ ਜੱਸੀ, ਇਹਨਾਂ ਨੂੰ ਆਖ ਦਿਓ...!" ਹਨੀ ਨੇ ਦੱਬਵੀਂ ਅਵਾਜ਼ ਵਿਚ ਕਿਹਾ
-"ਮਾਸੜ ਜੀ, ਇਹਨੇ ਕੱਲ੍ਹ ਨੂੰ ਨੌਂ ਵਜੇ ਕੈਂਪ ਪਹੁੰਚਣੈਂ...!" ਨਾਲ਼ ਦੀ ਨਾਲ਼ ਜੱਸੀ ਨੇ ਅੱਗੇ ਬੋਲ ਦਿੱਤਾ
-"ਫ਼ਿਕਰ ਨਾ ਕਰੋ..! ਛੱਡ ਕੇ ਵੀ ਆਊਂ ਤੇ ਲੈ ਕੇ ਵੀ ਆਊਂ...! ਕਹੇਂ ਤਾਂ ਸਵੇਰੇ ਚਾਰ ਵਜੇ ਆਜੂੰ..? ਇਹ ਮੇਰਾ ਕੰਮ ਐਂ...! ਤੁਸੀਂ ਆਬਦਾ ਰੰਗ ਮਾਣੋਂ...! ਮਾਰੋ ਮਸਤੀ..! ਤੇ ਫ਼ਿਕਰ ਮੇਰੇ 'ਤੇ ਛੱਡੋ..!" ਰੰਗੀਲਾ ਮਾਸੜ ਗੱਲ 'ਚੋਂ ਆਨੰਦ ਲੈ ਗਿਆ ਸੀ ਉਹਨਾਂ ਨੂੰ ਰੋਟੀ ਖੁਆ ਕੇ, ਉਸ ਨੇ ਮੋਟਰ ਸਾਈਕਲ ਨੂੰ ਕਿੱਕ ਮਾਰੀ ਅਤੇ ਹਵਾ ਹੋ ਗਿਆ
ਜੱਸੀ ਮੁਸਕਰਾ ਪਿਆ
ਹੁਣ ਹਨੀ ਅਤੇ ਜੱਸੀ ਬਿਲਕੁਲ ਇਕੱਲੇ ਸਨ ਦੋ ਸਰੀਰ ਇਕ ਜਾਨ..! ਏਕਿ ਜੋਤਿ ਦੋਇ ਮੂਰਤੀ...!
ਫ਼ਾਰਮ ਹਾਊਸ ਤੋਂ ਬਾਹਰ ਨਿਕਲ ਕੇ ਜੱਸੀ ਨੇ ਦੂਰ ਤੱਕ ਨਿਗਾਹ ਮਾਰੀ ਹਨ੍ਹੇਰੇ ਦੀ ਚਾਦਰ ਦੂਰ ਦੂਰ ਤੱਕ ਫ਼ੈਲੀ ਹੋਈ ਸੀ.. ਜਿਸ ਨੂੰ ਬਿਜਲੀ ਦੀ ਰੌਸ਼ਨੀ ਕਿਤੇ ਕਿਤੇ ਪਾੜਦੀ ਸੀ... ਦੂਰ ਕਿਤੇ ਸਾਰਾ ਪਿੰਡ ਨੀਂਦ ਦੀ ਬੁੱਕਲ਼ ਵਿਚ ਡੁੱਬ ਚੁੱਕਾ ਸੀ... ਕਿਤੇ ਕਿਤੇ ਟਟੀਹਰ੍ਹੀ ਬੋਲਦੀ ਸੀ ਅਤੇ ਕਿਤੇ ਉੱਲੂ ਆਪਣੀ ਘੱਗੀ ਜਿਹੀ ਅਵਾਜ਼ ਕੱਢਦਾ ਸੀ... ਜੱਸੀ ਨੇ ਫ਼ਾਰਮ ਹਾਊਸ ਦੇ ਦੁਆਲ਼ੇ ਫ਼ਸਲਾਂ ਵਿਚ ਭਲਵਾਨੀ ਗੇੜਾ ਦਿੱਤਾ ਅਤੇ ਮੁੜ ਕੇ ਦਰਵਾਜੇ ਦੀ ਕੁੰਡੀ ਚਾੜ੍ਹ ਲਈ ਹਨੀ ਪਲੰਘ 'ਤੇ ਬੈਠੀ ਕਿਸੇ ਸ਼ਮ੍ਹਾਂ ਵਾਂਗ ਜਗ ਰਹੀ ਸੀ ਉਸ ਦੀਆਂ ਰਹੱਸਮਈ ਨਜ਼ਰਾਂ ਜੱਸੀ ਨੂੰ ਪਤਾ ਨਹੀਂ ਕੀ-ਕੀ ਬਿਆਨ ਰਹੀਆਂ ਸਨ..? ਜੱਸੀ ਨੇ ਉਸ ਨੂੰ ਆਪਣੀਆਂ ਬਾਹਾਂ ਵਿਚ ਘੁੱਟ ਲਿਆ ਅਤੇ ਬੇਸਬਰੀ ਵੱਸ ਉਸ ਦੇ ਪੱਤੀਆਂ ਬੁੱਲ੍ਹ 'ਪੀਣੇਂ' ਸ਼ੁਰੂ ਕਰ ਦਿੱਤੇ
-"ਵਿਆਹ ਤੋਂ ਪਹਿਲਾਂ ਆਹ ਸਾਰਾ ਕੁਛ..? ਪਾਪ ਹੁੰਦੈ...!" ਹਨੀ ਨੇ ਉਸ ਨੂੰ ਧੱਕ ਕੇ ਪਿੱਛੇ ਕਰਨਾ ਚਾਹਿਆ ਕਿਸੇ 'ਵੇਗ' ਵਿਚ ਉਸ ਦੀਆਂ ਅੱਖਾਂ ਮੱਲੋਮੱਲੀ ਬੰਦ ਹੁੰਦੀਆਂ ਜਾ ਰਹੀਆਂ ਸਨ
-"ਕੌਣ ਕਹਿੰਦੈ ਪਾਪ ਹੁੰਦੈ..? ਪ੍ਰੇਮ ਅਤੇ ਜੰਗ ਵਿਚ ਸਭ ਕੁਛ ਜਾਇਜ ਹੁੰਦੈ, ਜਿੰਦ ਮੇਰੀਏ...!" ਜੱਸੀ ਦੇ ਸਾਹਾਂ 'ਚੋਂ ਅੱਗ ਵਰ੍ਹ ਰਹੀ ਸੀ ਅਤੇ ਸਾਰਾ ਬਦਨ ਭੱਠ ਵਾਂਗ ਤਪ ਰਿਹਾ ਸੀ
-"ਲੋਕ ਕਹਿੰਦੇ ਨੇ...!" ਹਨੀ ਦੀ ਸੁਰਤ ਟਿਕਾਣੇਂ ਨਹੀਂ ਸੀ ਕਿਸੇ ਤਾਂਘ, ਕਿਸੇ ਜਲੌਅ ਵਿਚ ਉਹ ਵੀ ਪਾਗ਼ਲ ਹੋਈ ਪਈ ਸੀ ਬੇਸੁਰਤ ਜਿਹੀ..! ਉਸ ਦਾ ਦਿਮਾਗ ਸੱਤਾਂ ਸਵਰਗਾਂ ਦਾ ਆਨੰਦ ਮਾਣ ਰਿਹਾ ਸੀ ਅਤੇ ਉਹ ਸਭ ਚਿੰਤਾਵਾਂ ਤੋਂ ਮੁਕਤ, ਬੇਸੁੱਧ ਪਈ ਸੀ
-"ਸਭ ਬਕਵਾਸ਼...! ਕਾਮ ਦਾ ਨਾਂ ਪੰਜ ਵਿਕਾਰਾਂ ਵਿਚ ਸਭ ਤੋਂ ਅੱਗੇ ਆਉਂਦਾ ਹੈ ਹਨੀ..! ਦੇਵਤੇ ਹਜ਼ਾਰਾਂ ਸਾਲ ਦਰੱਖਤਾਂ ਹੇਠ ਤਪੱਸਿਆ ਕਰਦੇ ਰਹੇ..! ਪਰ ਇਸ ਪੱਖੋਂਂ ਉਹਨਾਂ ਨੇ ਵੀ ਮਾਰ ਖਾਧੀ..! ਜਿਹੜੇ ਬਚੇ ਰਹੇ, ਸਮਾਂ ਆਉਣ 'ਤੇ ਉਹ ਦਰੱਖਤਾਂ ਹੇਠ ਬੈਠੇ ਹੀ ਮੋਮ ਵਾਂਗ ਪਿਘਲ ਗਏ ਜਾਂ ਝਾੜ੍ਹਾਂ ਬੂਟੀਆਂ ਦਾ ਹੀ ਰੂਪ ਹੋ ਗਏ..! ਸਿਰ ਦੇ ਵਾਲ਼ ਵੀ ਜਟਾਂ ਬਣ ਗਏ ਤੇ ਟਾਹਣੀਆਂ ਸਿਰ ਵਿਚ ਉੱਗ ਪਈਆਂ...! ਜਿਹੜਾ ਇਸ ਤੋਂ ਮੁਨੱਕਰ ਹੁੰਦਾ ਹੈ, ਉਹ ਉਸ ਕੁਦਰਤ ਦੇ ਕਾਨੂੰਨ ਤੋਂ ਬਾਗੀ, ਭਗੌੜਾ ਹੁੰਦਾ ਹੈ...! ਇਹ ਇਕ ਕੁਦਰਤੀ ਕਾਂਡ ਹੈ ਹਨੀ..! ਜਿਹੜਾ ਦੋ ਸਰੀਰਾਂ ਦਾ ਅਸਲੀ ਮਿਲਾਪ ਕਰਦਾ ਹੈ..! ਜਿਸ ਨੇ ਸਰੀਰਕ ਸਾਂਝ ਨਹੀਂ ਰੱਖੀ, ਉਹਨਾਂ ਦਾ ਮਿਲਾਪ ਹਰ ਹੱਦ ਤੱਕ ਅਧੂਰਾ ਹੈ ਜਿੰਦ ਮੇਰੀਏ...! ਹਰ ਹਾਲਤ ਵਿਚ ਅਧੂਰਾ ਹੈ...!" ਹੌਲ਼ੀ ਹੌਲ਼ੀ ਜੱਸੀ ਨੇ ਹਨੀ ਨੂੰ ਨਿਰਵਸਤਰ ਕਰ ਲਿਆ ਉਹ ਇਕ ਦੂਜੇ ਨਾਲ਼ ਇਕ-ਮਿੱਕ ਹੋਏ, ਘੁਲ਼ੇ ਪਏ ਸਨ ਅਚਾਨਕ ਹਨੀ ਦੇ ਮੂੰਹੋਂ, "ਹਾਏ ਮਾਰਤੀ ਵੇ ਟੁੱਟ ਪੈਣਿਆਂ..! ਮਾਰਤੀ...!! ਮਰਗੀ ਵੇ ਰੱਬਾ...!!!" ਦੀ ਦੱਬਵੀਂ ਜਿਹੀ ਅਵਾਜ਼ ਨਿਕਲ਼ੀ ਅਤੇ ਉਸ ਨੇ ਜੱਸੀ ਨੂੰ ਹੋਰ ਘੁੱਟ ਕੇ ਜੱਫ਼ੀ ਪਾ ਲਈ ਉਸ ਦੇ ਮੱਥੇ 'ਤੇ ਪਸੀਨੇ ਦੇ ਕਣ ਸਿੰਮ ਆਏ ਸਨ ਅਤੇ ਅਜੀਬ ਜਿਹੀ ਪੀੜ ਸਿੱਧੀ ਦਿਲ ਦਿਮਾਗ ਨੂੰ ਗਈ ਸੀ ਮੱਥੇ ਦੀ ਤਿਊੜੀ ਘੁੱਟ ਕੇ ਉਸ ਨੇ ਆਪਣਾ ਹੇਠਲਾ ਬੁੱਲ੍ਹ ਘੁੱਟ ਕੇ ਦੰਦਾਂ ਵਿਚ ਲਿਆ ਹੋਇਆ ਸੀ ਸੁਆਦ ਅਤੇ ਪੀੜਾਂ ਦੀ ਸਾਂਝੀ ਲਹਿਰ ਵਿਚ ਰੁੜ੍ਹੀ ਉਹ ਦੱਬ ਕੇ ਅੱਖਾਂ ਮੀਟੀ ਪਈ ਸੀ ਮੁੱਠੀਆਂ ਉਸ ਨੇ ਘੁੱਟ ਕੇ ਮੀਟ ਰੱਖੀਆਂ ਸਨ ਅਤੇ ਅੰਗੂਠੇ ਮੁੱਠੀਆਂ ਵਿਚ ਦਿੱਤੇ ਹੋਏ ਸਨ
ਜਦੋਂ ਜੱਸੀ ਨੇ ਉਸ ਨੂੰ ਛੱਡਿਆ ਤਾਂ ਉਹ ਸੱਪ ਵਾਂਗ ਗੁੰਝਲ਼ੀ ਜਿਹੀ ਮਾਰ ਕੇ ਜਲੇਬੀ ਵਾਂਗ ਇਕੱਠੀ ਹੋ ਗਈ ਜਦ ਜੱਸੀ ਨੇ ਚਾਦਰ 'ਤੇ ਨਜ਼ਰ ਮਾਰੀ ਤਾਂ ਸਾਰੀ ਚਾਦਰ ਖ਼ੂਨ ਨਾਲ਼ ਲੱਥ-ਪੱਥ ਹੋਈ ਪਈ ਸੀ ਉਸ ਨੇ ਚਾਦਰ ਦਾ ਲੜ ਮੋੜ ਦਿੱਤਾ ਤਾਰ 'ਤੇ ਟੰਗਿਆ ਪਰਨਾਂ ਤਹਿਆਂ ਮਾਰ ਕੇ ਹਨੀ ਹੇਠ ਦੇ ਦਿੱਤਾ ਹਨੀ ਅਜੇ ਵੀ ਬੇਸੁਰਤਾਂ ਵਾਂਗ ਗੁੱਛ-ਮੁੱਛ ਹੋਈ ਪਈ ਸੀ ਉਸ ਦੇ ਭੋਲ਼ੇ ਜਿਹੇ ਅਤੇ ਸੁਰਖ਼ ਹੋਏ ਚਿਹਰੇ ਤੋਂ ਜੱਸੀ ਦਾ ਕੁਰਬਾਨ ਹੋ ਜਾਣ ਨੂੰ ਦਿਲ ਕੀਤਾ ਉਸ ਨੇ ਝੁਕ ਕੇ ਹਨੀ ਦਾ ਮੂੰਹ ਚੁੰਮ ਲਿਆ ਅਤੇ ਸਾਰੇ ਜੋਰ ਨਾਲ਼ ਬਾਂਹਾਂ ਵਿਚ ਘੁੱਟ ਲਿਆ ਉਸ ਨੂੰ ਹਨੀ ਦਾ ਅਥਾਹ ਮੋਹ ਆਇਆ ਸੀ ਤਨ ਦੇ ਮਿਲਾਪ ਨੇ ਮਨ ਵਿਚੋਂ 'ਤੇਰ-ਮੇਰ' ਅਤੇ 'ਮੈਂ-ਤੂੰ' ਦਾ ਖ਼ਾਤਮਾ ਕਰ ਦਿੱਤਾ ਸੀ ਕਿਨਾਰਿਆਂ ਦੇ ਫ਼ਰਕ ਨਬੇੜ ਦਿੱਤੇ ਸਨ ਅਤੇ ਇਕ ਵਹਿਣ ਬਣਨ ਦਾ ਵਰਦਾਨ ਬਖਸ਼ ਦਿੱਤਾ ਸੀ
ਸਾਰੀ ਰਾਤ ਹੀ ਸਰੀਰਾਂ ਅਤੇ ਆਤਮਾਵਾਂ ਦਾ ਖਿਲਾਅ ਭਰਦਾ ਅਤੇ ਡੁੱਲ੍ਹਦਾ ਰਿਹਾ
ਰੂਹਾਂ ਹਲਕੀਆਂ ਹੋ ਕੇ ਪਤਾ ਨਹੀਂ ਕਦ ਸੌਂ ਗਈਆਂ



ਸ਼ਿਵਚਰਨ ਜੱਗੀ ਕੁੱਸਾ