Friday 16 December 2011

'ਭੁੱਲਣਹਾਰ' ਗੁਰਮੇਲ

ਵਧਾਈਆਂ ਨਵੇਂ ਸਾਲ ਦੀਆਂ

ਵਧਾਈਆਂ ਨਵੇਂ ਸਾਲ ਦੀਆਂ
ਵਧਾਈਆਂ ਤੁਹਾਨੂੰ ਸਭ ਨੂੰ
ਰੱਬ ਸਭ ਨੂੰ ਵਧਾਵੇ  
ਕਿਸੇ ਨੂੰ ਹੱਦ 'ਚ
ਕਿਸੇ ਨੂੰ ਕੱਦ 'ਚ
ਸਭ ਨੂੰ ਜੱਗ 'ਚ...
ਬੋਹੜ ਦੀਆਂ ਛਾਵਾਂ ਰਹਿਣ
ਬਜੁਰਗਾਂ ਦੀਆਂ ਦੁਆਵਾਂ ਰਹਿਣ
ਸਭ ਦੀਆਂ ਮਾਵਾਂ ਰਹਿਣ
ਦੁੱਧ ਲਈ ਗਾਵਾਂ ਰਹਿਣ
ਪਹਾੜਾਂ ਤੇ ਚਰਗਾਵਾਂ ਰਹਿਣ
ਪੰਛੀ ਇੱਕਠੇ ਹੋ ਕੇ ਕਹਿਣ
ਵਧਾਈਆਂ ਤੁਹਾਨੂੰ ਸਭ ਨੂੰ...
ਨਵਾਂ ਸਾਲ ਸਾਡੇ ਚੋਂ ਘਟਾਵੇ
ਅੰਦਰਲੇ ਸੋਗ ਨੂੰ
ਤਿੱਖੀ ਜਿਹੀ ਚੋਵ ਨੂੰ
ਝੂਠੇ ਜਹੇ ਰੋਅਬ ਨੂੰ
ਬਿਨ੍ਹਾਂ ਵਜ੍ਹਾ ਪਾਲੇ ਨੂੰ
ਅੰਦਰਲੇ ਘਾਲੇ ਮਾਲੇ ਨੂੰ
ਹੱਦਾਂ ਤੇ ਆਸਲਿਆਂ ਨੂੰ
ਧਰਮ ਦੇ ਮਸਲਿਆਂ ਨੂੰ
ਖਾਲੀ ਤਸਲਿਆਂ ਨੂੰ
ਦੁਨੀਆਂ 'ਚੋ ਬੁਰਾਈਆਂ ਨੂੰ
ਸਾਡੀਆਂ ਊਣਤਾਈਆਂ ਨੂੰ
ਨਸ਼ੇ ਤੇ ਦਵਾਈਆਂ ਨੂੰ
ਉਮਰਾਂ ਦੇ ਘਾਟੇ ਨੂੰ
ਮੰਗਤਿਆਂ ਦੇ ਬਾਟੇ ਨੂੰ
ਦੁਆਵਾਂ ਮੇਰੀਆਂ ਰੱਬ ਨੂੰ
ਵਧਾਈਆਂ ਤੁਹਾਨੂੰ ਸਭ ਨੂੰ ...
ਹੋਵੇ ਚੰਗਿਆਂਈਆਂ ਦਾ ਸੰਗ
ਲ੍ਹਾਈਏ ਸੁਸਤੀ ਦੀ ਜੰਗ
ਉੱਠੇ ਨਵੀਂ ਹੀ ਤਰੰਗ
ਸਿਖੀਏ ਗੁਰੂ ਕੋਲੋਂ ਢੰਗ
ਰਹੇ ਪੀਰ ਅੰਗ-ਸੰਗ
ਬਣੀਏ ਮਸਤ ਮਲੰਗ
ਨੌਜਵਾਨ ਭੈਣੋ ਤੇ ਭਰਾਵੋ
ਅਰਜ਼ ਮੇਰੀ ਕੰਨੀ ਪਾਵੋ
ਕੋਈ ਚੰਗਾ ਰੰਗ ਲਵੋ
ਬਾਪੂ ਵਾਲੀ ਪੱਗ ਨੂੰ
ਵਧਾਈਆਂ ਤੁਹਾਨੂੰ ਸਭ ਨੂੰ ...
ਗੱਲ ਤੇਰੇ ਨਾਲ ਹੋਈ
ਮੇਰੀ ਸੁਣੋ ਅਰਜੋਈ
ਦੇਦੇ ਸਭ ਨੂੰ ਓਹ ਢੋਈ
ਠੱਗੀ ਤੋਂ ਬਚਾਵੇ ਰੱਬ
ਭੁੱਲਣਹਾਰੇ ਠੱਗ ਨੂੰ
ਵਧਾਈਆਂ ਨਵੇਂ ਸਾਲ ਦੀਆਂ
ਵਧਾਈਆਂ ਤੁਹਾਨੂੰ ਸਭ ਨੂੰ ....

'ਭੁੱਲਣਹਾਰ' ਗੁਰਮੇਲ
ਤਹਿਸੀਲਦਾਰ
ਬਾਉਂਡਰੀ ਸੈਲ , ਚੰਡੀਗੜ੍ਹ

No comments:

Post a Comment