ਫੋਟੋ ਕੈਪਸ਼ਨ




 ਬੱਦਲੀ ਆ ਗਈ ਕਾਲੀ ਕਿਸੇ ਪਾਸਿਓ,
ਨਾਲ ਲੈ ਆਈ ਤਿਖੀਆ ਕਣੀਆ, ਭਿੱਜ ਗਈ ਧੁਰ ਤੱਕ ਵੇ ਮੈਂ ਸਾਰੀ,
ਮੈਨੂੰ ਕਰਨ ਮਖੋਲ ਨਾਲ ਦੀਆਂ ਅੜੀਆਂ.

ਵਿਸ਼ਵ ਸਿੰਘ













++++++++++++++++++++



ਧਰਤੀ....
ਕਿਥੇ ਠੰਡੀ ਹੁੰਦੀ ਆ....
ਧਰਤੀ ਦੀ ਹਿੱਕ
ਜਦ ਲੰਘਦੀ ਆ ਕੋਈ ਤੇਜ ਰਫਤਾਰ
ਮੀਂਹ ਪੈਂਦੇ ਚ ਵੀ ਸੜਦਾ ਸੀਨਾ
ਕਾਲੇ ਗੋਰੇ ਜਿਸ੍ਮਾਂ ਚੋਂ ਨਿੱਕਲਦੇ ਲਾਲ ਰੰਗ
ਹੋ ਗਈ ਆ ਬਦਰੰਗੀ ਬਣ ਗਈ ਆ ਬਹਿਰੂਪਨ
ਦੋ ਮਾਸੂਮ ਪੈਰਾਂ ਦੀ ਠੁੱਕ ਠੁੱਕ ਪਿਛੇ ਹੁੰਦੈ
ਗਿੱਦੜਾਂ ਦੀ ਫੌਜ ਦਾ ਕਾਫਿਲਾ....
ਵੇਲ ਬੂਟੀਆਂ ਦੇ ਲਿਬਾਸ
ਭਿੱਜਦੇ ਆ ਹਵਸ ਦੇ ਮੁੜਕੇ ਵਿਚ
ਪੱਤ ਲੁੱਟ ਕੇ ਸਿੱਟ ਦਿੱਤੀ ਜਾਂਦੀ ਆ
ਨੀਲੀ ਚਾਦਰ ਥੱਲੇ
ਤੇ ਤੇਜ ਰਫਤਾਰ ਕੋਲ ਦੀ
ਹਿੱਕ ਚੀਰ ਕੇ ਲੰਘ ਜਾਂਦੀ ਆ ....
ਧਰਤੀ ਦੀ....
ਗਗਨ ਬਰਾੜ













++++++++++++++++++++
 
ਪਾਵੇ ਪਾਵੇ ਪਾਵੇ
ਲਾਲ ਸ੍ਕੂਟਰ ਤੇ
ਕੁੜੀ ਉੱਡ ਦੀ ਹਵਾ ਵਿਚ ਆਵੇ
ਚਿੱਤ ਕਰੇ ਲਿਫਟ ਮੰਗਾ
ਪਰ ਡਰਦਾਂ ਮੁੱਕਰ ਨਾ ਜਾਵੇ ....

ਬਲਵਿੰਦਰ ਸਿੰਘ ਸਮੁੰਦਰੀਆ

                 









++++++++++++++++++++


Focus to your destination,don't worry about problams !!



ਜਤਿੰਦਰ ਕੌਰ ਚੱਠਾ  Los Angeles, California  








 




++++++++++++++++++++

 ਧੀ ਨੂੰ ਮੈਂ ਪੜ੍ਹਾਵਣ ਖਾਤਿਰ
ਰਾਹਾਂ ਨੂੰ ਬੇਖੌਫ਼ ਰੁਸ਼ਨਾਵਾਂ
ਹੁਣ ਨਾ ਜੱਕਾਂ, ਨਾ ਤੱਕਾਂ ਮੈਂ ...
ਹੱਕ ਨੂੰ ਲਿਆਵਣ ਖਾਤਿਰ
ਮੀਂਹ, ਹਨੇਰੀ ਜਾਂ ਜ਼ਾਬਰ ਤੋਂ
ਹੁਣ ਨਾ ਅੱਕਾਂ , ਨਾ ਥੱਕਾਂ ਮੈਂ ...

ਅੰਜਨਾ ਮੈਨਨ   











++++++++++++++++++++

ਧੁੱਪ ਨੂੰ ਧੁਰ ਅੰਦਰ ਤੱਕ ਸੇਕੋ
ਘਟਾਵਾਂ ਵਿੱਚ ਨਹਾ ਕੇ ਵੇਖੋ
ਜਿੰਦਗੀ ਕੀ ਚੀਜ ਹੈ ..
ਕਿਤਾਬਾਂ ਨੂੰ ਹਟਾ ਕੇ ਵੇਖੋ .

ਪ੍ਰਭਜੋਤ ਕੌਰ













હઔહ═══■■═══હઔહ ═══■■═══ ═══■■═══હઔહ


ਇਹ ਤਸਵੀਰ ਫਰਵਰੀ ਅੰਕ 'ਫੋਟੋ ਕੈਪਸ਼ਨ' ਲਈ ਹੈ . ਤੁਸੀਂ ਇਸ ਤਸਵੀਰ ਬਾਰੇ ਰਚਨਾਵਾਂ ਸਾਂਝੀਆਂ ਕਰ ਸਕਦੇ ਹੋ