ਸਾਂਝੀ ਕਲਮ ਵਿਸ਼ੇਸ਼

ਦਾਸਤਾਂ ਜੀਲ੍ਹਾ ਸਿੰਘ
ਇੱਕ ਅਧਿਆਪਕ ਜੀਲ੍ਹਾ ਸਿੰਘ ,ਜਿਸਨੇ 27 ਦਿਨ ਮਰਨ ਵਰਤ ਰੱਖਿਆ ਤੇ ਸ਼ਹੀਦੀ ਪ੍ਰਾਪਤ ਕੀਤੀ

9 ਦਸੰਬਰ ਨੂੰ ਜੀਲ੍ਹਾ ਸਿੰਘ ਅਪਣੀ ਜਿੰਦਗੀ ਦੀ ਲੜਾਈ ਹਾਰ ਗਿਆ ਤੇ ਉਸ ਦਿਨ ਹੀ ਸ੍ਰ:ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸੀ ਤੇ ਵਰਿੰਦਰ ਸਹਵਾਂਗ ਨੇ ਦੌਹਰਾ ਸੈਕੜਾ ਮਾਰਿਆ ਅਪਣੀ ਰਵਾਂਇਤ ਅਨੁਸਾਰ ਭਾਰਤੀ ਮੀਡੀਆ ਸਾਰਾ ਦਿਨ ਇਹਨਾ ਨੂੰ ਹੀ ਟੀ ਵੀ ਤੇ ਦਿਖਾ ਰਿਹਾ ਸੀ ਪਰ ਜੀਲ੍ਹੇ ਸਿੰਘ ਦੀ ਕੋਈ ਵੀ ਖ਼ਬਰ ਟੀ ਵੀ ੳਪਰ ਸੁਚੱਜੇ ਢੰਗ ਨਾਲ ਨਹੀ ਵਿਖਾਈ ਗਈ

ਜੀਲ੍ਹੇ ਪੈਰਾਂ 'ਚ ਟੁੱਟੀਆਂ ਜੱਤੀਆਂ ਹੀ ਪਾਈ ਫਿਰਦਾ ਏ 'ਬਸ ਬਾਈ ਜੀ ਊਈ' ਜੀਲ੍ਹੇ ਨੇ
ਕਿਹਾ ਤੇ ਉਸਦੇ ਚਿਹਰੇ ਤੇ ਗਰੀਬੀ ਤੇ ਲਾਚਾਰੀ ਮੈਨੂੰ ਦਿਖਾਈ ਦੇ ਰਹੀ ਸੀ, 'ਮੈ ਕਿਹਾ
ਕੀ ਖਾਣਾ ਹੈ ਤੁਸੀ ਮੇਰੇ ਘਰ ਪਹਿਲੀ ਵਾਰ ਆਏ ਹੋ 'ਕੋਈ ਡੂੰਗੀ ਭੁੱਖ ਉਸਦੇ ਚਿਹਰੇ ਤੋਂ
ਮੈਨੂੰ ਦਿਖਾਂਈ ਦੇ ਰਹੀ ਸੀ ,ਪਰ ਨਾਹ ਨੁੱਕਰ ਕਰਦਿਆਂ ਮੈ ਚਾਹ ਤੇ ਬਿਸਕੁਟ ਮੰਗਵਾ ਲਏ
ਇਹ ਮੇਰੀ ਪਹਿਲੀ ਮੁਲਾਕਾਤ ਸੀ ਜੀਲ੍ਹੇ ਸਿੰਘ ਨਾਲ ਉਹ ਏ ਆਈ ਈ ਵਲੰਟੀਅਰ ਦੇ
ਪ੍ਰਧਾਨ ਸੁਧੀਰ ਕੁਮਾਰ ਨਾਲ ਮੇਰੇ ਘਰ ਆਇਆ ਸੀ ਉਸ ਦਿਨ ਉਹ ਬਠਿੰਡੇ ਵਿੱਚ ਅਪਣੇ
ਹੱਕਾਂ ਲਈ ਮਰਨ ਵਰਤ ਤੇ ਬੈਠਣ ਲਈ ਤਿਆਰਆਂ ਕਰ ਰਹੇ ਸਨ ,ਕਿਉ ਕਿ ਮੇਰੇ ਘਰਵਾਲੀ ਵੀ
ਆਈ ਈ ਵਲੰਟੀਅਰ ਸੀ ਇਸ ਕਰਕੇ ਜੀਲ੍ਹੇ ਸਿੰਘ ਨਾਲ ਮੇਰੀ ਵਕਫੀਅਤ ਸੀ ਤੇ ਏ ਆਈ
ਵਲੰਟੀਅਰ ਦੀਆਂ ਜੋ ਵੀ ਸਰਗਰਮੀਆਂ ਹੁੰਦੀਆਂ ਉਹਨਾਂ ਨਾਲ ਮੈ ਥੋੜਾ ਥੋੜਾ ਜੁੜਿਆ
ਰਹਿੰਦਾ ਸੀ ਉਸ ਦਿਨ ਮੈ ਪਹਿਲੀ ਵਾਰ ਤੱਕਿਆ ਕਿ ਜੀਲ੍ਹੇ ਸਿੰਘ ਦੇ ਚੇਹਰੇ ਤੇ ਅਪਣੇ
ਹੱਕਾ ਦੀ ਲੜਾਈ ਲਈ ਪੂਰਾ ਆਤਮ ਵਿਸ਼ਵਾਸ਼ ਸੀ, ਤੇ ਉਹ ਮੇਰੀ ਘਰਵਾਲੀ ਨੂੰ ਕਹਿ ਰਿਹਾ ਸੀ
"ਦੀਦੀ ਸਭ ਤੋ ਪਹਿਲਾ ਭੁੱਖ ਹੜਤਾਲ ਤੇ ਮੈ ਬੈਠਾ ਗਾਰਸਮੀ ਗੱਲਾਂ ਕਰਨ ਤੋ ਬਾਅਦ ਉਹ
ਬਠਿੰਡੇ ਲਈ ਰਵਾਨਾ ਹੋ ਗਏ I ਉਹਨਾ ਦੇ ਜਾਣ ਤੋ ਬਾਅਦ ਮੇਰੀ ਘਰਵਾਲੀ
ਮੈਨੂੰ ਦੱਸਣ ਲੱਗੀ ਕਿ ਇਹ ਜੀਲ੍ਹਾ ਸਿੰਘ ਹੈ ਜੋ ਕਿ ਪਿੰਡ ਮਹਾਂ ਭੱਧਰ ਜਿਲਾ ਮੁਕਤਸਰ
ਦਾ ਰਹਿਣ ਵਾਲਾ ਹੈ ਤੇ ਇਕ ਦਲਿੱਤ ਪ੍ਰੀਵਾਰ ਨਾਲ ਸਬੰਧ ਰੱਖਦਾ ਹੈ ਇਸ ਨੂੰ ਪੜਨ ਦਾ ਇਸ
ਨੂੰ ਬਹੁਤ ਸ਼ੌਕ ਹੈ ਪੜਾਈ ਦੇ ਨਾਲ ਨਾਲ ਅਪਣੇ ਬੁੱਢੇ ਮਾਂ ਬਾਪ ਤੇ ਚਾਰ ਛੋਟੇ ਭੈਣ
ਭਰਾਵਾਂ ਦਾ ਖਰਚਾ ਵੀ ਆਪ ਹੀ ਉਠਾਉਦਾ ਹੈ ਛੁੱਟੀ ਵਾਲੇ ਦਿਨ ਦਿਹਾੜੀ ਕਰਨ ਵੀ ਚਲਾ
ਜਾਦਾ ਹੈ ਬਾਰਵੀ ਜਮਾਤ ਇਸ ਨੇ ਪਹਿਲੇ ਦਰਜੇ ਚ ਪਾਸ ਕੀਤੀ ਹੈ
ਘਰ ਦੀ ਆਰਥਿਕ ਤੰਗੀ ਕਾਰਨ ਜੀਲ੍ਹਾ ਸਿੰਘ ਅੱਗੇ ਪੜਾਈ ਜਾਰੀ ਨਾ ਰਖ ਸਕਿਆ ਤੇ ਬਤੌਰ
ਏ ਆਈ ਈ ਵਲੰਟੀਅਰ ਭਰਤੀ ਹੋ ਗਿਆ ਇਹ ਬੜਾ ਚੁਣੌਤੀ ਭਰਿਆ ਕੰਮ ਸੀ ਕਿਉ ਕਿ ਇਹਨਾ
ਵਲੰਟੀਅਰਾਂ ਦੀ ਡਿਊਟੀ ਸੀ ਕਿ ਜੋ ਬੱਚੇ 6ਤੋ 14 ਸਾਲ ਦੇ ਹਨ ਕਿਸੇ ਕਾਰਨ ਸਕੂਲਾ ਚ ਪੜਨ
ਨਹੀ ਆਂਉਦੇ ਉਹਨਾ ਨੂੰ ਪੜਾਉਣਾ ਹੈ ਤੇ ਵਾਪਸ ਸਕੂਲਾ ਚ ਦਾਖਲ ਕਰਵਾਉਣਾ ਹੈਇਹ ਉਹ
ਬੱਚੇ ਸਨ ਜੋ ਹੋਟਲਾਂ ਤੇ ਭੱਠਿਆਂ ਆਦਿ ਤੇ ਲੇਬਰ ਕਰਦੇ ਸਨ ਇਸ ਦੇ ਬਦਲੇ ਜੀਲ੍ਹਾ ਸਿੰਘ
ਨੂੰ 1000 ਰੁਪੈ ਮਹੀਨਾ ਮਿਲਣਾ ਸੀ ਜੀਲ੍ਹਾ ਸਿੰਘ ਨੇ ਇਹ ਚਣੌਤੀ ਕਬੂਲ ਕੀਤੀ ਤੇ
ਅਪਣੇ ਕੰਮ ਵਿੱਚ ਜੁਟ ਗਿਆ ਪੈਰਾ ਚ ਟੁੱਟੀਆਂ ਚੱਪਲਾ ਤੇ ਮੂੰਹ ਤੇ ਭੁੱਖ ਦੇ ਨਿਸ਼ਾਨ ਪਰ
ਜੀਲ੍ਹਾ ਸਿੰਘ ਨੇ ਪਰਵਾਹ ਨਹੀ ਕੀਤੀ ਤੇ ਅਪਣੇ ਕੰਮ ਨੂੰ ਬਾਖੂਬੀ ਨਿਭਾਇਆ
ਕੁਝ ਸਮੇ ਬਾਅਦ ਸਿੱਖਿਆ ਵਿਭਾਗ ਅੰਕੜੇ ਆਉਣ ਲੱਗੇ ,ਅਖਬਾਰਾਂ ਚ ਚਰਚਾ ਆਉਣ ਲੱਗੀ ਕਿ
ਅਚਾਨਕ ਸਰਕਾਰੀ ਸਕੂਲਾ ਚ ਬਚਿਆਂ ਦੀ ਗਿਣਤੀ ਵਧਣ ਲੱਗ ਪਈ ਹੈ ਤੇ ਬੱਚਿਆ ਦੀ ਪੜਾਈ ਦਾ
ਮੀਆਰ ਵੀ ਉਚਾ ਹੋਇਆ ਹੈ ਚਾਰੇ ਪਾਸੇ ਬੱਲੇ ਬੱਲੇ ਹੋਣ ਲੱਗ ਪਈ, ਕੋਈ ਆਖੇ ਡੀ ਜੀ ਐਸ
ਨੇ ਬਹੁਤ ਵਧੀਆਂ ਕੰਮ ਕੀਤਾ ਹੈ, ਕਈ ਸਰਕਾਰ ਦੇ ਹੀ ਗੁਣ ਗਾਉਣ ਲੱਗੇ ,ਪਰ ਜਿਹੜੇ
ਜੀਲ੍ਹਾ ਸਿੰਘ ਵਰਗੇ ਵਲੰਟੀਅਰ ਇਸ ਪਿੱਛੇ ਕੰਮ ਕਰ ਰਹੇ ਸਨ ਉਹਨਾ ਦਾ ਕਿਸੇ ਨੇ ਨਾਮ
ਤੱਕ ਨਹੀ ਲਿਆ.  ਚਾਹੀਦਾ ਤਾਂ ਸਰਕਾਰ ਇਹ ਸੀ ਕਿ ਇਹਨਾ ਵਲੰਟੀਅਰ ਨੂੰ ਸਨਮਾਨ ਕਰਦੀ ਪਰ
ਸਰਕਾਰ ਨੇ ਇੱਕ ਨਵਾ ਫੁਰਮਾਣ ਜਾਰੀ ਕਰ ਦਿੱਤਾ ਕਿ ਹੁਣ ਜਿਹੜੇ ਵਲੰਟੀਅਰ ਰੱਖੇ ਜਾਣਗੇ
ਉਹ ਈ ਟੀ ਟੀ ਜਾ ਬੀ ਐਡ ਪਾਸ ਹੌਣੇ ਚਾਹੀਦੇ ਹਨ ਉਧਰ ਜੀਲ੍ਹਾ ਸਿੰਘ ਤੇ ਉਸਦੇ ਸਾਥੀ
ਵਲੰਟੀਅਰਾ ਦਾ ਸਕੂਲਾ ਚ ਪੜਾਉਣ ਦਾ ਸਮਾ ਖਤਮ ਹੋ ਚੱਲਿਆ ਸੀ ਕਿਉ ਕਿ ਇਹਨਾ ਵਲੰਟੀਅਰਾ
ਦਾ ਸਮਾ ਇੱਕ ਸਾਲ ਲਈ ਹੀ ਹੁੰਦਾ ਸੀ ਸਾਲ ਬਾਅਦ ਦੁਬਾਰਾ ਮਤਾ ਪਾ ਕਿ ਇਹਨਾ ਵਲੰਟੀਅਰਾ
ਨੂੰ ਰੱਖਿਆ ਜਾਦਾ ਸੀ ਇਸ ਵਾਰ ਵਲੰਟੀਅਰ ਰੱਖਣ ਦੀ ਯੋਗਤਾ ਈ ਟੀ ਟੀ ਜਾ ਬੀ ਐਡ ਪਾਸ
ਕਰ ਦਿਤੀ ਗਈ ਜੋ ਕਿ ਜੀਲ੍ਹਾ ਸਿੰਘ ਤੇ ਉਸ ਦੇ ਸਾਥੀਆ ਕੋਲ ਇਹ ਯੋਗਤਾ ਨਹੀ ਸੀ
ਇਸ ਤੋ ਬਾਅਦ ਸ਼ੁਰੂ ਹੁੰਦੀ ਹੈ ਜੀਲ੍ਹਾ ਸਿੰਘ ਦੀ ਸ਼ੰਘਰਸ਼ ਦੀ ਦਾਸਤਾਨ ਜੀਲ੍ਹਾ ਸਿੰਘ
ਇੱਕ ਵਧੀਆ ਅਧਿਆਪਿਕ ਬਣ ਚੁਕਿਆ ਸੀ ਪਰ ਇਸ ਵਾਸਤੇ ਈ ਟੀ ਟੀ ਜਾ ਬੀ ਐਡ ਦੀ ਡਿਗਰੀ
ਲੈਣੀ ਜਰੂਰੀ ਸੀ ਆਈ ਈ ਵਲੰਟੀਅਰ ਦੀ ਯੂਨੀਅਨ ਨੇ ਫੈਸਲਾ ਕੀਤਾ ਕਿ ਸਾਨੂੰ ਤਜਰਬੇ
ਦੇ ਅਧਾਰ ਤੇ ਈ ਟੀ ਟੀ ਕੋਰਸ ਕਰਵਾਏ ਜਾਣ,ਪਰ ਸਰਕਾਰ ਦੀਆਂ ਡੰਗ ਟਪਾਊ ਤੇ ਲਾਰੇ ਦੀਆਂ
ਨੀਤੀਆ ਨੇ ਜੀਲ੍ਹਾ ਸਿੰਘ ਨੂੰ ਮਰਨ ਵਰਤ ਤੇ ਬੈਠਣ ਲਈ ਮਜਬੂਰ ਕਰ ਦਿੱਤਾ ਜੀਲ੍ਹਾ
ਸਿੰਘ ਨੇ ਅਪਣੇ ਸਾਥੀਆਂ ਲਈ ਈ ਟੀ ਟੀ ਦੇ ਦਾਖ਼ਲੇ ਲਈ 27 ਦਿਨਾ ਦੀ ਭੁੱਖ ਹੜਤਾਲ ਰੱਖੀ
ਤੇ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ14 ਅਗਸਤ 2011 ਨੂੰ ਸਰਕਾਰ ਨੇ ਵਲੰਟੀਅਰਾ
ਲਈ ਦਾਖਲੇ ਦਾ ਐਲਾਨ ਕਰ ਦਿੱਤਾ ਤੇ ਜੀਲ੍ਹਾ ਸਿੰਘ ਦੀ ਜਿੱਤ ਹੋਈ,ਪਰ ਇਸ ਦੌਰਾਨ ਉਸਦੇ
ਗੁਰਦਿਆ ਤੇ ਦਿਮਾਂਗ ਉਪਰ ਭੁੱਖ ਹੜਤਾਲ ਕਾਰਨ ਨੁਕਸ ਪੈ ਗਿਆਂ ਮਰਨ ਤੋ ਪਹਿਲਾ ਹਰ ਕਿਸੇ
ਨੂੰ ਪਹਿਚਾਣਨ ਤੇ ਬੌਲਣ ਤੋ ਅਸਮਰਥ ਹੋ ਗਿਆਂ ਸੀ 23 ਸਾਲ ਦੀ ਭਰ ਜਵਾਨੀ ਚ ਉਹ
ਸਾਥੀਆਂ ਲਈ ਸ਼ਹੀਦੀ ਪ੍ਰਾਪਤ ਕਰ ਗਿਆ

ਸਾਰੇ ਏ ਆਈ ਈ ਵਲੰਟੀਅਰਾ ਦੇ ਦਾਖਲੇ ਈ ਟੀ ਟੀ ਚ ਹੋ ਗਏ ਤੇ ਸਭ ਖ਼ੁਸ਼ ਸਨ ਪਰ ਜਿਸਨੇ ਇਹ
ਲੜਾਈ ਲੜੀ ਉਹ ਆਪ ਅਡਮਿਸ਼ਨ ਤੋ ਬਾਅਦ ਇੱਕ ਦਿਨ ਵੀ ਡਾਈਟ ਨਹੀ ਜਾ ਸਕਿਆ ਤੇ ਸਿੱਧੇ ਹੀ
ਉਸਦੀ ਅਡਮਿਸ਼ਨ ਗੁਰੂ ਗੌਬਿੰਦ ਸਿੰਘ ਮੈਡੀਕਲ ਕਾਲਜ਼ ਵਿੱਚ ਹੋ ਗਈਸਾਰੇ ਵਲੰਟੀਅਰ
ਜੀਲ੍ਹੇ ਸਿੰਘ ਨੂੰ ਭੁੱਲ ਗਏ ਤੇ ਈ ਟੀ ਟੀ ਕਰਨ ਲਈ ਅਪਣੀਆਂ ਅਪਣੀਆਂ ਡਾਈਟਾ 'ਚ ਕਲਾਸਾਂ
ਲਾਉਣ ਲੱਗੇ ਉਧਰ ਜ਼ੇਰੇ ਇਲਾਜ ਜੀਲ੍ਹਾ ਸਿੰਘ ਦੀ ਸਿਹਤ ਵਿਗੜਨ ਲੱਗੀ ਇਲਾਜ ਲਈ ਜੋ ਖ਼ਰਚ
ਹੋ ਰਿਹਾ ਸੀ ਉਸ ਦੇ ਪ੍ਰੀਵਾਰ ਤੇ ਭਾਰੀ ਪੈ ਰਿਹਾ ਸੀ ਜੀਲ੍ਹਾ ਸਿੰਘ ਦਾ ਪਿਤਾ ਬਲਵੀਰ
ਸਿੰਘ ਬਹੁਤ ਉਦਾਸ ਸੀ ਕਿ ਉਸ ਇੱਕੋ ਇੱਕ ਕਮਾਊ ਪੁੱਤਰ ਸੀ ਉਹ ਜਿੰਦਗੀ ਅਤੇ ਮੌਤ ਦੀ
ਲੜਾਈ ਲੜ ਰਿਹਾ ਸੀਜਦ ਹਾਲਾਤ ਜਿਆਦਾ ਵਿਗੜਨ ਲੱਗੇ ਤਾ ਏ ਆਈ ਈ ਵਲੰਟੀਅਰ ਦੇ ਪ੍ਰਧਾਨ
ਸੁਧੀਰ ਕੁਮਾਰ ਨੇ ਹਿੰਮਤ ਕੀਤੀ ਤੇ ਉਸ ਦੇ ਇਲਾਜ ਲਈ ਫੰਡ ਜਟਾਉਣਾ ਸ਼ੁਰੂ ਕੀਤਾ ਜੀਲ੍ਹੇ
ਸਿੰਘ ਲਈ ਹਰ ਕਿਸੇ ਨੇ ਦਿਲ ਖੋਹਲ ਕੇ ਫੰਡ ਦਿੱਤਾ ਪਰ ਸਾਰਾ ਜੋਰ ਲਾਉਣ ਤੇ ਵੀ ਉਹ
ਅਪਣੇ ਸਾਥੀਆ ਨੂੰ ਜਿਤਾ ਕੇ ਆਪ ਅਪਣੀ ਜਿੰਦਗੀ ਦੀ ਬਾਜੀ ਹਾਰ ਗਿਆ
9 ਦਸੰਬਰ ਨੂੰ ਜੀਲ੍ਹਾ ਸਿੰਘ ਅਪਣੀ ਜਿੰਦਗੀ ਦੀ ਲੜਾਈ ਹਾਰ ਗਿਆ ਤੇ ਉਸ ਦਿਨ ਹੀ ਸ੍ਰ:
ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸੀ ਤੇ ਵਰਿੰਦਰ ਸਹਵਾਂਗ ਨੇ ਦੌਹਰਾ ਸੈਕੜਾ ਮਾਰਿਆ
ਅਪਣੀ ਰਵਾਂਇਤ ਅਨੁਸਾਰ ਭਾਰਤੀ ਮੀਡੀਆ ਸਾਰਾ ਦਿਨ ਇਹਨਾ ਨੂੰ ਹੀ ਟੀ ਵੀ ਤੇ ਦਿਖਾ
ਰਿਹਾ ਸੀ ਪਰ ਜੀਲ੍ਹੇ ਸਿੰਘ ਦੀ ਕੋਈ ਵੀ ਖ਼ਬਰ ਟੀ ਵੀ ੳਪਰ ਸੁਚੱਜੇ ਢੰਗ ਨਾਲ ਨਹੀ
ਵਿਖਾਈ ਗਈਮੈ ਸੋਚ ਰਿਹਾ ਸੀ ਕਿ ਜੀਲ੍ਹਾ ਸਿੰਘ ਤੂੰ ਘਬਰਾ ਨਾ ਤੇਰੇ ਇਕੱਲੇ ਨਾਲ ਨਹੀ
ਸ੍ਰ ਭਗਤ ਸਿੰਘ ,ਸ੍ਰ ਸੁਖਦੇਵ ਸਿੰਘ ਤੇ ਚੰਦਰ ਸ਼ੇਖ਼ਰ ਅਜਾਦ ਵਰਗਿਆ ਨਾਲ ਵੀ ਇਹੀ ਕੁਝ
ਵਾਪਰਿਆ ਹੈ ਅੱਜ ਉਹਨਾ ਨੂੰ ਵੀ ਕੋਈ ਯਾਦ ਨਹੀ ਕਰਦਾ ਸਰਕਾਰ ਦਾ ਅਗਲਾ ਕਾਰਾ ਦੇਖੋ
ਜੀਲ੍ਹਾ ਸਿੰਘ ਦੀ ਮੌਤ ਤਾ 8 ਦਸੰਬਰ ਨੂੰ ਹੀ ਹੋ ਗਈ ਸੀ ਪਰ ਸਰਕਾਰ ਚੰਦਰ ਸ਼ੇਖ਼ਰ ਅਜਾਂਦ
ਦੀ ਲਾਂਸ਼ ਵਾਗੂੰ ਜੀਲ੍ਹਾ ਸਿੰਘ ਦੀ ਲਾਂਸ਼ ਤੋ ਵੀ ਡਰ ਰਹੀ ਸੀ ਕਿਉ ਕਿ ਇਸ ਦੀ ਲਾਸ਼ ਵੀ
ਸਰਕਾਰਾ ਲਈ ਆਫਤ ਹੋ ਸਕਦੀ ਸੀ ਤੇ ਆਖਿਰਕਰ 12 ਦਸੰਬਰ ਨੂੰ ਉਸਦੀ ਮੌਤ ਤਸਦੀਕ ਕੀਤੀ
ਗਈਇਹੀ ਜਿੰਦਗੀ ਹੈ ਜਿਲ੍ਹਾ ਸਿੰਘ ਕਿ ਸਰਕਾਰਾ ਜਿਉਦੇ ਤੋ ਤਾ ਡਰਨ ਮਰੇ ਤੋ ਵੀ ਇਹੀ
ਸੂਰਮਿਆ ਦਾ ਕੰਮ ਹੈਸ਼ਹੀਦ ਕਦੇ ਮਰਦੇ ਨਹੀ ਜੀਲ੍ਹਾ ਸਿੰਘ ਤੂੰ ਤਾ ਅਮਰ ਹੋ ਗਿਆ
ਹੈ
ਜੀਲ੍ਹਾ ਸਿੰਘ ਤੈਨੂੰ ਲਾਲ ਸਲਾਮ
ਪੂੰਨੀ ਧਰਮ ਪਾਲ ਜੈਤੋ
9417111181