Friday 16 December 2011

ਭੁਪਿੰਦਰ ਪੰਨੀਵਾਲੀਆ

ਮੇਰੀ ਧੀ

ਮੇਰੀ ਧੀ
ਮੈਨੂੰ ਜਹਾਨੋਂ ਪਿਆਰੀ
ਪਾਕ ਮੁਹੱਬਤ
... ਮੇਰੇ ਦੁੱਖ ਸੁੱਖ ਦੀ ਸੀਰੀ

ਸੁਗੜ ਸਿਆਣੀ
ਬੀਬੀ ਰਾਣੀ
ਹਿੰਮਤ ਵਾਲੀ
ਵਿਹੜੇ ਮਹਿਕਾਂ ਨੂੰ ਮਹਿਕਾਵੇ

ਵੀਰੇ ਦੀ ਸੁਖ ਮਨਾਵੇ
ਲਾਡ ਲਡਾਵੇ
ਉਸ ਦੇ ਵਾਰੇ ਵਾਰੇ ਜਾਵੇ
ਭਾਵੇਂ ਵੀਰਾ ਖਿਜ ਖਿਜ ਬੋਲੇ

ਮਾਂ ਦੇ ਕੰਮੀ ਹੱਥ ਵਟਾਵੇ
ਝਿੜਕਾਂ ਖਾਵੇ
ਪਰ ਦਿਲ 'ਤੇ ਨਾ ਲਾਵੇ
ਸਦਾ ਚਹਿਕਦੀ ਚਿੜੀ ਦੇ ਵਾਂਗੂੰ

ਕਵਿਤਾ ਵਰਗੀ
ਜਦੋਂ ਕਵਿਤਾ ਲਿਖਦੀ
ਤਾਰੀਫ਼ਾਂ ਵਟੋਰੇ
ਵਾਹ ਵਾਹ ਕਰਦੇ ਪਾਠਕ

ਮੇਰੀ ਧੀ
ਮੈਨੂੰ ਜਹਾਨੋਂ ਪਿਆਰੀ

ਭੁਪਿੰਦਰ ਪੰਨੀਵਾਲੀਆ


2 comments: