Thursday 1 December 2011

ਜੱਸ ਚੌਧਰੀ

ਜੇ ਚਾਰ ਕਲਾਸਾਂ ਪੜ ਜਾਂਦੇ

 ਜੇ ਚਾਰ ਕਲਾਸਾਂ ਪੜ ਜਾਂਦੇ,,, ਕਿਸੇ ਮਹਿਕਮੈ ਅੰਦਰ ਵੜ ਜਾਂਦੇ...
ਹੁਣ ਨਿਤ ਹੀ ਕੰਮ ਬਦਲਦੇ ਹਾਂ,, ਕਿਸੇ ਇੱਕ ਮੁਕਾਮ ਤੇ ਖੜ ਜਾਂਦੇ,,

ਬੀਤੇ ਵਕਤ ਨੂੰ ਚੇਤੇ ਕਰਦੇ ਆਂ,, ਬੱਸ ਦਿਲ ਤੇ ਪੱਥਰ ਧਰਦੇ ਆਂ
ਨਾਂ ਘੁੰਮਣ ਘੇਰੀ ਵਿੱਚ ਪੈਦੈ,, ਤਾਂਹੀਓ ਹੁਣ ਦਿਲ ਤੇ ਜਰਦੇ ਆਂ
ਬੱਸ ਹੁਣ ਚੁੱਪ ਹੀ ਬੈਠੈ ਹਾਂ,, ਅੱਜ ਅਪਣੇ ਹੱਕ ਲਈ ਲੜ ਜਾਂਦੇ
ਜੇ ਚਾਰ ਕਲਾਸਾਂ ਪੜ ਜਾਂਦੇ,,,

ਆਂਉਦਾ ਚੇਤੇ ਗੁੱਸਾ ਬਾਪੂ ਦਾ ਜੋ ਲੱਗਦਾ ਸੀ ਬੇਕਾਰ ਕਦੇ
ਜਾਂ ਮਸਤੀ ਚੰਗੀ ਲੱਗਦੀ ਰਹੀ, ਸੀ ਚੰਗੇ ਲੱਗਦੇ ਯਾਰ ਕਦੇ
ਕਰ ਬੀਤੇ ਵਕਤ ਨੂੰ ਚੇਤੇ,,ਸਾਂਡੇ ਸਾਂਰੇ ਸੁਪਨੈ ਸੜ ਜਾਂਦੇ
ਜੇ ਚਾਰ ਕਲਾਸਾਂ ਪੜ ਜਾਂਦੇ,,,

ਮੇਰੇ ਜਮਾਤੀ ਕਈ ਅਫਸਰ ਬਣ ਗਏ ਨੈ
ਸਾਡੇ ਪਛਤਾਵੈ ਵਿੱਚ ਦਿਲ ਛਣ ਗਏ ਨੈ
ਹੁਣ ਰੋਜ ਨਮੋਸ਼ੀ ਝਲਦੇ ਆਂ,ਉਚੀ ਕਰਕੇ ਅਪਣੀ ਧੜ ਜਾਂਦੇ
ਜੇ ਚਾਰ ਕਲਾਸਾਂ ਪੜ ਜਾਂਦੇ,,,


ਜਿੰਨਾਂ ਵਕਤ ਦੀ ਕੀਤੀ ਕਦਰ ਯਾਰੋ-ਉਹ ਮੰਜਿਲਾਂ ਨੂੰ ਪਾਂ ਜਾਂਦੇ
ਮਗਰੋ ਕੋਈ ਨਾਲ ਖਲੋਦਾਂ ਨਈ-ਪੈ ਸੱਭ ਅਪਣੈ ਰਾਹ ਜਾਂਦੇ
ਹੁੰਦੀ ਗਲਤੀ ਸਭਦੀ ਅਪਣੀ ਹੀ-ਲੋਕੀ ਦੋਸ਼ ਕਿਸੇ ਸਿਰ ਮੜ ਜਾਂਦੇ
ਜੇ ਚਾਰ ਕਲਾਸਾਂ ਪੜ ਜਾਂਦੇ,,,

ਬੜੇ ਚੇਤੇ ਆਂਉਦੇ ਟੀਚਰ ਉਹ-ਗੱਲ ਜਿੰਨਾਂ ਦੀ ਪੱਲੇ ਬੰਨੀ ਨਈ
ਅਪਣੀ ਮਨਮਰਜੀ ਕਰਦੇ ਰਹੇ-ਕਦੇ ਉਸ ਗੁਰੂ ਦੀ ਮੰਨੀ ਨਈ
ਬੜਾ ਕਮਲਾ ਜੱਸੀ ਕੁੱਕੜ-ਸੂੱਹੀਆਂ-ਇਹਦੇ ਕੰਮ ਵਿਚਾਲੇ ਅੜ ਜਾਂਦੇ
ਜੇ ਚਾਰ ਕਲਾਸਾਂ ਪੜ ਜਾਂਦੇ,,,
****0****

ਰੱਬ ਹੀ ਰਾਖਾ ਏ, ਰੱਬ ਹੀ ਰਾਖਾ ਏ
 
ਅੰਬਰਾਂ ਤੋ ਟੁੱਟਿਆਂ ਦਾ
ਇਸ਼ਕ ਵਿੱਚ ਲੁੱਟਿਆਂ ਦਾ
ਜੜਾਂ ਤੋ ਪੁਟਿਆਂ ਦਾ
ਰੱਬ ਹੀ ਰਾਖਾ ਏ, ਰੱਬ ਹੀ ਰਾਖਾ ਏ
 
ਗਰੀਬ ਦੇ ਚਾਵਾਂ ਦਾ
ਡੁੱਬ ਰਹੇ ਨਾਵਾਂ ਦਾ
ਸੁੰਨਆਂ ਥਾਵਾਂ ਦਾ
ਰੱਬ ਹੀ ਰਾਖਾ ਏ, ਰੱਬ ਹੀ ਰਾਖਾ ਏ

ਹਾੜ ਵਿੱਚ ਸੜਦਿਆਂ ਦਾ
ਭੁੱਖ ਨਾਲ ਲੜਦਿਆਂ ਦਾ
ਆਸਾਂ ਕਰਦਿਆਂ ਦਾ
ਰੱਬ ਹੀ ਰਾਖਾ ਏ, ਰੱਬ ਹੀ ਰਾਖਾ ਏ

ਧੀਆਂ ਧਿਆਣੀਆਂ ਦਾ
ਜਹਿਰ ਬਣ ਰਹੇ ਪਾਣੀਆਂ ਦਾ
ਨਸ਼ੇ ਵਿੱਚ ਡੁੱਬੇ ਹਾਣੀਆਂ ਦਾ
ਰੱਬ ਹੀ ਰਾਖਾ ਏ, ਰੱਬ ਹੀ ਰਾਖਾ ਏ

ਸ਼ਹੀਦਾ ਦੀਆਂ ਸੋਚਾਂ ਦਾ
ਸੱਚੇ-ਪੱਕੇ ਲੋਕਾਂ ਦਾ
ਮੰਜਿਲ ਲਈ ਲੱਗੀਆਂ ਰੋਕਾਂ ਦਾ
ਰੱਬ ਹੀ ਰਾਖਾ ਏ, ਰੱਬ ਹੀ ਰਾਖਾ ਏ

ਸੱਚੀਆਂ ਨੀਤਾਂ ਦਾ
ਰੂਹ ਦੇ ਮੀਤਾਂ ਦਾ
ਕੁੱਕੜ-ਸੱਹੀਆਂ ਸੁਥਰੇ ਗੀਤਾਂ ਦਾ
ਰੱਬ ਹੀ ਰਾਖਾ ਏ, ਰੱਬ ਹੀ ਰਾਖਾ ਏ
ਜੱਸ ਚੌਧਰੀ 9988254689

3 comments:

  1. dove ee boht shi likhiyan ne.. te jehdi pehli likhi aa ode bare mai khungi ke,"ਬੇੜਾ ਬਨ ਨਾ ਸ੍ਕੇਯੋ ਬੰਧਨ ਕੀ ਵੇਲਾ..
    ਭਰ ਸਰਵਰ ਉਛਲੇ ਜਬ ਤਰੁਣ ਦੁਹੇਲਾ !! "
    te baki ta ਰੱਬ ਹੀ ਰਾਖਾ ਏ..

    ReplyDelete
  2. schi-muchi...bhut vdhia likhia h..

    ReplyDelete
  3. BAHUT VDHYA LIKHEA HAI.

    ReplyDelete