Friday 16 December 2011

ਮਨਪ੍ਰੀਤ ਗੋਸਲ

ਜ਼ਫਰਨਾਮਾ

ਹੀਰ ਸਲੇਟੀਏ..
ਤੂੰ ਵਟਾਓਣ ਦੀ ਕੋਸ਼ਿਸ਼ ਨਾ ਕਰ
ਆਪਣੀ ਮੁੰਦਰੀ ਨਾਲ ਮੇਰਾ ਕੜਾ
ਹੁਣ ਚਾਰਿਆ ਨਈ ਜਾਣਾ ਮੇਰੇ ਤੋਂ
ਤੇਰਾ ਵੱਗ
ਹੁਣ ਮੈ ਅੰਨਦਪੁਰ ਲੰਗਰ ਦੀ ਸੇਵਾ ਕਰਦਾ ਹਾਂ
ਤੇ ਮੈ ਵਟਾ ਲਏ ਨੇ ਸਿਦਕ ਵੱਟੇ
ਪੰਜ ਤੀਰ,ਪੰਜ ਕੱਕੇ
ਮੇਰੇ ਤੋਂ ਲਿਖ ਨਈ ਹੋਣਾ ਤੇਰੀ ਖੂਬਸੂਰਤੀ ਦੇ ਮੁਖਾਤਿਬ
ਕੁਝ ਵੀ
ਜਫ਼ਰਨਾਮੇ ਤੋਂ ਬਿਨਾ
ਨਾ ਹੀ ਪੜੇ ਜਾਣਗੇ ਤੇਰੇ ਕੋਹ ਕੋਹ ਲੰਮੇ ਖੱਤ
ਸਰਗੀ ਵੇਲੇ
ਜੱਪਜੀ ਸਾਹਿਬ ਤੋਂ ਪਹਿਲਾਂ
ਮੈ ਹੁਣ ਗੁਰੂ ਦਾ ਬੰਦਾ ਬਣ ਗਿਆ ਹਾਂ....

ਮਨਪ੍ਰੀਤ ਗੋਸਲ

No comments:

Post a Comment