Friday 16 December 2011

ਅਮਰਜੀਤ ਢਿੱਲੋਂ

ਪਹਾੜੀ ਟੂਰ ਦੇ ਬਹਾਨੇ ਸ਼ਰਾਬ ਦੇ ਦਰਿਆ 'ਚ ਡੁੱਬਕੀ

ਉਹ ਪਿਛਲੇ 12 ਸਾਲ ਤੋਂ ਪਹਾੜੀ ਟੂਰ 'ਤੇ ਜਾ ਰਹੇ ਸਨ। ਵਕੀਲ, ਪੱਤਰਕਾਰ, ਕਹਾਣੀਕਾਰ ਅਤੇ ਸ਼ਾਇਰ। ਡਲਹੌਜੀ ਤੋਂ ਸ਼ੁਰੂ ਹੋਇਆ ਇਹ ਟੂਰ ਇਸ ਵਾਰ ਦਾਰਜੀਲਿੰਗ ਨੇਪਾਲ ਤੱਕ ਜਾ ਪਹੁੰਚਿਆ ਸੀ। ਇਸ ਵਾਰ ਦੋ ਨਵੇਂ ਚਿਹਰੇ ਇੱਕ ਟਰੈਵਲ ਏਜੰਟ ਅਤੇ ਇੱਕ ਸਿਆਸੀ ਨੇਤਾ ਵੀ ਇਸ ਟੂਰ ਵਿੱਚ ਸ਼ਾਮਿਲ ਹੋ ਗਏ ਸਨ। ਟਰੈਵਲ ਏਜੰਟ ਸ਼ਰਾਬ ਨਹੀਂ ਸੀ ਪੀਂਦਾ, ਪਰ ਉਸ ਨੇ ਸਾਰਿਆਂ ਲਈ ਇੱਕ ਪੇਟੀ ਵਿਸਕੀ ਦੀ ਲੈ ਕੇ ਜ਼ਰੂਰ ਦੇ ਦਿੱਤੀ ਸੀ। ਜੈਤੋ ਮੰਡੀ ਤੋਂ ਤੁਰਨ ਸਮੇਂ ਹੀ ਚਾਰਾਂ ਜਾਣਿਆਂ ਨੇ ਵਿਸਕੀ ਦੀ ਇੱਕ ਬੋਤਲ ਖਾਲੀ ਕੀਤੀ ਅਤੇ ਸਿਆਸੀ ਨੇਤਾ ਦੇ ਘਰ ਬਠਿੰਡਾ ਜਾ ਪਹੁੰਚੇ। ਨੇਤਾ ਜੀ ਕੋਲ ਦੋ ਬੋਤਲਾਂ ਹੋਰ ਖਾਲੀ ਕੀਤੀਆਂ ਅਤੇ 23 ਬੋਤਲਾਂ ਬੈੱਗ 'ਚ ਪਾ ਕੇ ਪੰਜਾਬ ਮੇਲ 'ਚ ਜਾ ਸਵਾਰ ਹੋਏ। ਅੱਗੇ 25 ਜੂਨ ਨੂੰ ਰਾਜਧਾਨੀ ਐਕਸਪ੍ਰੈੱਸ ਦੇ ਵਾਤਾਨਕੂਲ ਡੱਬਿਆਂ ਵਿੱਚ ਸੀਟਾਂ ਮੱਲ ਲਈ ਸਾਰੀਆਂ ਸੀਟਾਂ ਦੁਆਲੇ ਪਰਦੇ ਲੱਗੇ ਹੋਏ ਸਨ। ਇਨ•ਾਂ ਉਹਲੇ 23 ਬੋਤਲਾਂ ਲੁਕਾ ਕੇ ਰੱਖ ਦਿੱਤੀਆਂ। ਜਦ ਸ਼ਾਮ ਨੂੰ ਰੇਲਵੇ ਦਾ ਖਾਨਸਾਮਾ ਖਾਣੇ ਦਾ ਆਰਡਰ ਲੈ ਕੇ ਗਿਆ ਤਾਂ ਪੰਜਾਂ ਜਣਿਆਂ ਨੇ ਪੈੱਗ ਲਗਾਉਣੇ ਸ਼ੁਰੂ ਕਰ ਦਿੱਤੇ। ਟਰੈਵਲ ਏਜੰਟ ਪੀਂਦਾ ਨਹੀਂ ਸੀ, ਪਰ ਚੁੱਟਕਲੇ ਅਤੇ ਗੱਲਾਂ ਬਹੁਤ ਸੁਣਾਉਂਦਾ ਸੀ। ਕਦੇ-ਕਦੇ ਉੱਚੀ-ਉੱਚੀ ਗੀਤ ਗਾਉਂਣ ਲੱਗ ਪੈਂਦਾ “ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਤਾਂ ਡਿੱਗ ਜਾਂਦੀਆਂ”। ਜਦ ਰੋਟੀ ਖਾ ਕੇ ਸਾਰੇ ਆਪੋ-ਆਪਣੀਆਂ ਸੀਟਾਂ 'ਤੇ ਪੈ ਗਏ ਤਾਂ ਸ਼ਾਇਰ ਉਰਦੂ ਦੇ ਸ਼ੇਅਰ ਗੁਣਗਨਾਉਣ ਲੱਗਾ। “ ਦਿਲੇ ਨਾਦਾਨ ਤੁਝੇ ਹੂਆ ਕਿਆ ਹੈ”। ਨਜਾਇਜ਼ ਸ਼ਰਾਬ ਹੋਣ ਕਾਰਨ ਵਕੀਲ ਸਾਹਿਬ ਡਰ ਰਹੇ ਸਨ। ਜਦ ਸ਼ਾਇਰ ਚੁੱਪ ਨਾ ਹੋਇਆ ਤਾਂ ਉਨ•ਾਂ ਨੇ ਪੁਲਿਸ ਲਿਆਉਣ ਦਾ ਡਰਾਵਾ ਦਿੱਤਾ ਤਾਂ ਸ਼ਾਇਰ ਸਾਹਿਬ ਚੁੱਪ ਕਰਕੇ ਸੌਂ ਗਏ। ਨੇਤਾ ਜੀ ਕਦੇ-ਕਦੇ ਕੋਈ ਗੰਭੀਰ ਚੁਟਕਲਾ ਸੁਣਾਉਂਦੇ। ਸ਼ਾਇਰ ਵੀ ਚੁਟਕਲੇਬਾਜ਼ੀ 'ਚ ਹਿੱਸਾ ਲੈ ਲੈਂਦਾ, ਪਰ ਪੱਤਰਕਾਰ ਸਾਹਿਬ ਗਹਿਰ ਗੰਭੀਰ ਬਣੇ ਰਹਿੰਦੇ। ਵਕੀਲ ਸਾਹਿਬ ਨਸ਼ੇ ਦੀ ਲੋਰ 'ਚ ਉੱਚੀ-ਉੱਚੀ ਹੱਸਣ ਲੱਗਦੇ। ਕਹਾਣੀਕਾਰ ਮਰੀ ਜਿਹੀ ਆਵਾਜ਼ 'ਚ ਮਸਾ ਹੀ ਕਦੇ-ਕਦੇ ਬੋਲਦਾ। 26 ਜੂਨ 5 ਵਜੇ ਪੱਛਮੀ ਬੰਗਾਲ ਦੇ ਸਟੇਸ਼ਨ ਸਿਲੀਗੂੜੀ ਪਹੁੰਚੇ, ਉੱਥੋਂ ਟੈਕਸੀ ਕਰਵਾਕੇ ਦਾਰਜੀਲਿੰਗ ਚੱਲ ਪਏ। ਕਹਾਣੀਕਾਰ ਨੂੰ ਉਸ ਦੇ ਬੇਟੇ ਦਾ ਫੋਨ ਆ ਗਿਆ, ਜਿਸ ਕਾਰਨ ਉਹ ਕਾਫੀ ਤਨਾਅ ਵਿੱਚ ਸੀ, ਪਰ ਸਾਰਿਆਂ ਨੇ ਉਸ ਨੂੰ ਹੌਂਸਲਾ ਦਿੱਤਾ ਅਤੇ ਪੈੱਗ ਲਾਉਣ ਲਈ ਕਿਹਾ। ਟਿਸਟਾ ਦਰਿਆ ਦੇ ਪੁਲ 'ਤੇ ਪਹੁੰਚ ਕੇ ਫਿਰ ਵਿਸਕੀ ਦੀ ਇੱਕ ਬੋਤਲ ਖਾਲੀ ਕੀਤੀ ਅਤੇ ਫਿਰ ਅੱਗੇ ਚੱਲ ਪਏ। ਸੜਕ ਦੇ ਦੋਵੇਂ ਪਾਸੇ ਚਾਹ ਦੇ ਬਾਗ ਸਨ। ਜਿਨ•ਾਂ ਵਿੱਚ ਸੁਹਾਜਣਾਂ, ਬਰਮਾਂ ਡੇਕ ਆਦਿ ਰੁੱਖ ਲੱਗੇ ਹੋਏ ਸਨ। ਔਰਤਾਂ ਝੋਲੀ ਬੰਨ• ਕੇ ਚਾਹ ਦੇ ਪੱਤੇ ਤੋੜ ਰਹੀਆਂ ਸਨ। ਸਾਰਿਆਂ ਨੇ ਚਾਹ ਦੇ ਬਾਗਾਂ 'ਚ ਖੜ• ਕੇ ਫੋਟੋ ਖਿਚਵਾਈਆਂ ਪੈੱਗ ਲਾਏ ਅਤੇ ਲਾਵਾ ਹਿੱਲ ਸਟੇਸ਼ਨ ਪਹੁੰਚ ਗਏ। ਟਰੈਵਲ ਏਜੰਟ ਤੋਂ ਕਿਸੇ ਨੂੰ ਵੀ ਬੀਤੇ ਕੱਲ• ਬਾਰੇ ਕੁਝ ਵੀ ਯਾਦ ਨਹੀਂ ਸੀ। 27 ਸ਼ਾਮ ਨੂੰ ਦਾਰਜੀਲਿੰਗ ਜਾ ਪਹੁੰਚੇ। ਚਾਰ-ਚੁਫੇਰੇ ਬਹੁਤ ਜ਼ਿਆਦਾ ਹਰਿਆਵਲ ਸੀ। ਐਨੀ ਹਰਿਆਵਲ ਹਿਮਾਚਲ ਵਿੱਚ ਵੀ ਕਿਤੇ ਨਹੀਂ ਸੀ। ਸਿਵਾਏ ਡਲਹੌਜੀ ਦੇ ਖਜਿਆਰ ਦੇ। ਦਾਰਜੀਲਿੰਗ ਵਿਖੇ ਇੱਕ ਰਾਤ ਬਿਤਾ ਕੇ ਵਿਸਕੀ ਦੀਆਂ 3-4 ਬੋਤਲਾਂ ਖਾਲੀ ਕਰਕੇ ਅਗਲੇ ਦਿਨ ਸਿਕਮ ਦੀ ਰਾਜਧਾਨੀ ਗੰਗਟੋਕ ਪਹੁੰਚ ਗਏ। 29 ਜੂਨ ਨੂੰ ਗੰਗਟੋਕ ਤੋਂ ਸਿਲੀਗੂੜੀ ਵਾਪਸੀ ਸਮੇਂ ਸ਼ਾਇਰ ਅਤੇ ਕਹਾਣੀਕਾਰ ਦੀ ਤਬੀਅਤ ਵਿਗੜਨ ਲੱਗੀ, ਸ਼ਾਇਰ ਨੂੰ ਉਲਟੀਆਂ ਲੱਗ ਗਈਆਂ ਅਤੇ ਕਹਾਣੀਕਾਰ ਦੀ ਦਿਲ ਦੀ ਧੜਕਣ ਵੱਧਣ ਲੱਗੀ। ਕਹਾਣੀਕਾਰ ਕਹਿਣ ਲੱਗਾ ਕਿ ਮੈਨੂੰ ਹੁਣੇ ਹੀ ਹਵਾਈ ਟਿਕਟ ਲੈ ਕੇ ਵਾਪਸ ਭੇਜੋ। ਸਿਲੀਗੁੜੀ ਮਿਲਟਰੀ ਕੈਂਪ ਰਿਹਾਇਸ਼ ਸਮੇਂ ਜਦ ਉਸ ਦਾ ਚੈੱਕਅੱਪ ਕਰਵਾਇਆ ਗਿਆ ਤਾਂ ਡਾਕਟਰ ਨੇ ਮੁਕੰਮਲ ਆਰਾਮ ਦੀ ਸਲਾਹ ਦਿੱਤੀ। ਹੁਣ ਵਿਸਕੀ ਪੀਣ ਵਾਲੇ ਤਿੰਨ ਹੀ ਰਹਿ ਗਏ ਸਨ। ਜਦ ਕਿ ਲਾਗਤ ਹਾਲੇ ਵੀ ਉਨੀ ਹੀ ਸੀ। 1 ਜੁਲਾਈ ਤੱਕ ਪੰਜਾਬ ਤੋਂ ਲਿਆਂਦੀਆਂ 23 ਦੀਆਂ 23 ਬੋਤਲਾਂ ਖਤਮ ਹੋ ਚੁੱਕੀਆਂ ਸਨ। ਹੁਣ ਨੇਤਾ ਜੀ ਅਤੇ ਪੱਤਰਕਾਰ 2-2 ਲੀਟਰ ਵਾਲੀ ਵਿਸਕੀ ਦੀ ਬੋਤਲ ਪੀਣ ਖਰੀਦਣ ਲੱਗੇ। ਸਿਲੀਗੁੜੀ ਵਿੱਚ ਰੋਟੀ ਬਹੁਤ ਘੱਟ ਮਿਲਦੀ ਸੀ। ਇਸ ਲਈ ਕਈ ਵਾਰ ਚਾਵਲ ਅਤੇ ਮੱਛੀ ਨਾਲ ਹੀ ਡੰਗ ਲਾਹੁਣਾ ਪਿਆ। 2 ਜੁਲਾਈ ਨੂੰ ਸਿਲੀਗੁੜੀ ਤੋਂ 35 ਕਿਲੋਮੀਟਰ ਦੂਰ ਨੇਪਾਲ ਚਲੇ ਗਏ। ਨੇਪਾਲ ਵਿਖੇ ਕੱਪੜੇ, ਬੂਟ ਆਦਿ ਖਰੀਦ ਕੇ ਸ਼ਾਮ ਨੂੰ ਵਾਪਸ ਫਿਰ ਸਿਲੀਗੁੜੀ ਆ ਗਏ। 3 ਦੀ ਸ਼ਾਮ ਨੂੰ 5 ਵਜੇ ਵਾਪਸੀ ਸੀ ਇਸ ਲਈ ਸੁਭਾ ਹੀ ਸਿਲੀਗੁੜੀ ਦੀ ਮਾਰਕਿਟ ਵਿੱਚ ਚੱਲੇ ਗਏ ਅਤੇ ਕਾਫੀ ਸਮਾਨ ਦੀ ਖਰੀਦੋ-ਫਰੋਖਤ ਕੀਤੀ। ਗਰਮੀ ਕਾਰਨ ਸਾਰੇ ਹੀ ਪਸੀਨੋ-ਪਸੀਨੀ ਹੋਏ ਪਏ ਸਨ, ਕਿਉਂਕਿ ਇੱਥੇ ਰਾਤ ਨੂੰ ਮੀਂਹ ਪੈਂਦਾ ਰਹਿੰਦਾ ਹੈ ਅਤੇ ਦਿਨੇ ਹੁੰਮਸ ਹੋ ਜਾਂਦਾ ਹੈ। ਜਦ 5 ਵਜੇ ਗੱਡੀ ਆਈ ਤਾਂ ਨੇਤਾ ਜੀ ਨੂੰ ਸਭ ਤੋਂ ਵੱਧ ਫਿਕਰ ਵਿਸਕੀ ਵਾਲੀਆਂ ਬੋਤਲਾਂ ਦੇ ਬੈੱਗ ਦਾ ਸੀ। 24 ਘੰਟਿਆਂ ਵਿੱਚ ਤਿੰਨਾਂ ਜਣਿਆਂ ਵੱਲੋਂ 6 ਕੁ ਬੋਤਲਾਂ ਹੋਰ ਖਾਲੀ ਕਰ ਦਿੱਤੀਆਂ ਗਈਆਂ ਸਨ ਅਤੇ ਨਵੀਂ ਦਿੱਲੀ ਆ ਪਹੁੰਚੇ। ਇੱਥੇ ਪੰਜਾਬ ਮੇਲ 3 ਘੰਟੇ ਲੇਟ ਸੀ। ਜਿਸ ਕਾਰਨ ਸ਼ਰਾਬ ਪੀਣ ਵਾਲਿਆਂ ਨੂੰ ਖੁੱਲ•ਾ ਸਮਾਂ ਮਿਲ ਗਿਆ। ਵਕੀਲ ਸਾਹਿਬ ਲੋਕਾਂ ਦੀ ਭੀੜ ਤੋਂ ਬੇਖਬਰ ਆਪਣੀ ਮਸਤੀ 'ਚ ਕਲੀਆਂ ਲਾ ਰਹੇ ਸਨ ਅਤੇ ਨੇਤਾ ਜੀ ਉਨ•ਾਂ ਦਾ ਸਾਥ ਦੇ ਰਹੇ ਸਨ। ਸ਼ਰਾਬ ਨਾ ਪੀਣ ਵਾਲੇ ਤਿਨੇ ਜਾਣੇ ਉਨ•ਾਂ ਦੀਆਂ ਹਰਕਤਾਂ ਦੇਖ ਕੇ ਆਪਣੇ-ਆਪ ਸ਼ਰਮਸਾਰ ਹੋ ਰਹੇ ਸਨ। ਪੰਜਾਬ ਮੇਲ ਆਈ ਤਾਂ ਟੀ.ਟੀ. ਨੂੰ 6 ਹਜ਼ਾਰ ਰੁਪਏ ਦੇ ਕੇ ਏ.ਸੀ. ਸੀਟਾਂ ਬੁੱਕ ਕਰਵਾਈਆਂ ਗਈਆਂ ਕਿਉਂਕਿ ਪੀਣ ਵਾਲਿਆਂ ਦੀ ਜਿਦ ਸੀ ਕਿ ਉਹ ਏ.ਸੀ. ਸੀਟਾਂ ਬਗੈਰ ਨਹੀਂ ਜਾਣਗੇ। ਇਸ ਤਰ•ਾਂ ਇਸ ਪਹਾੜੀ ਸਫਰ ਦੇ ਬਹਾਨੇ 11 ਦਿਨਾਂ ਵਿੱਚ 36 ਬੋਤਲਾਂ ਵਿਸਕੀ ਦੀਆਂ ਪੀਤੀਆਂ ਗਈਆਂ। ਸਾਰਿਆਂ ਦੇ ਸਰੀਰ ਟੁੱਟ ਰਹੇ ਸਨ, ਜਦ ਜੈਤੋ ਸਟੇਸ਼ਨ 'ਤੇ ਉੱਤਰ ਕੇ ਟਰੈਵਲ ਏਜੰਟ ਸ਼ਾਇਰ ਨੂੰ ਉਸ ਦੇ ਪਿੰਡ ਛੱਡਣ ਗਿਆ ਤਾਂ ਉਸ ਨੇ ਪੁੱਛਿਆ ਕਿ ਅਗਲੇ ਟੂਰ 'ਤੇ ਕਦੋਂ ਜਾਣਾ ਹੈ ਤਾਂ ਸ਼ਾਇਰ ਨੇ ਕੰਨਾਂ ਨੂੰ ਹੱਥ ਲਾ ਕੇ ਕਿਹਾ “ਨੱਕ ਨਾਲ ਸੱਤ ਕੱਢੀਆਂ, ਮੁੜ ਭੂੰਦੜ ਨਹੀਂ ਜਾਣਾ”।
ਬਾਜਾਖਾਨਾ 9-1
ਨੇਪਾਲ ਤੋਂ ਸਿਲੀਗੁੜੀ ਦੇ ਰਸਤੇ ਆਉਂਦੇ ਚਾਹ ਦੇ ਬਾਗਾਂ ਵਿੱਚ ਖੜ•ੇ ਟੂਰਿਸਟ ਸੱਜਣ।

ਅਮਰਜੀਤ ਢਿੱਲੋਂ

No comments:

Post a Comment