Friday 16 December 2011

ਪ੍ਰਭਜੋਤ ਕੌਰ

ਕਿਸਮਤ ਦਾ ਖੇਲ
ਸੋਚਿਆ ਸੀ ਕਿ ਅੱਜ ਤੋਂ ਕੱਲੀ ਹੋਗੀ,
ਪਰ ਕਿਸਮਤ ਦਾ ਅਨੋਖਾ ਮੋੜ
ਨਵਾਂ ਰੂਪ ਜ਼ਿੰਦਗੀ ਚ' ਲੈ ਆਂਦਾ
ਸਵੀਕਾਰ ਕਰ ਲਿਆ
ਹੌਲੀ-ਹੌਲੀ
ਅੱਜ ਓਹੀ ਦਿਨ ਮੁੜ ਯਾਦਾਂ ਬਣ ਕੇ ਸਾਹਮਣੇ ਖੜ੍ਹ ਗਏ
ਡਰ ਲਗਦਾ ਹੈ
ਓਹੀ ਦਿਨ ਮੁੜ ਯਾਦ ਆਓਂਦਾ ਹੈ
ਹੁਣ ਕਿਸਮਤ ਦਾ ਖੇਲ ਹੈ
ਦੇਖੋ ਕਿਥੇ ਲੈਕੇ ਜਾਂਦਾ ਹੈ!!
****0****
ਜਿੱਤ
ਇੱਕ ਝਖੜ ਝੁੱਲਿਆ
ਮੁਸੀਬਤ ਆਈ
ਪਰ ਮੇਰਾ ਹੌਸਲਾ ਨਾ ਹਾਰਿਆ
ਮੰਜਿਲ ਮੇਰੇ ਸਾਹਮਣੇ ਸੀ
ਮੈਂ ਪਹੁੰਚਣਾ ਚਾਹਇਆ
ਝਖੜ ਤੋ ਬਚਣ ਲਈ
ਮੈ ਰਾਹ ਵੀ ਅਪਣਾਇਆ
ਕੁਵੀ ਸੀ
ਜ਼ਿੰਦਗੀ ਦਾ ਵੱਖਰਾ ਅਨੁਭਵ ਸੀ
ਮੈ ਹਾਰ ਕੇ ਨਹੀਂ  
ਸਗੋਂ ਜਿੱਤ ਕੇ ਪਾਇਆ..!!
ਪ੍ਰਭਜੋਤ ਕੌਰ, ਲੁਧਿਆਣਾ

3 comments: