Friday 16 December 2011

ਗਗਨ ਬਰਾੜ

ਖਿਆਲ
ਮੇਰੇ ਖਿਆਲ
ਕੋਈ ਚਿਹਰਾ ਨੀ ਇਹਨਾ ਦਾ
ਫਿਰ ਵੀ
ਜਾਣੇ ਪਹਿਚਾਣੇ ਲੱਗਦੇ ਆ
ਦਰਿਆਵਾਂ ਵਾਂਗੂੰ ਵਗਦੇ ਆ
ਕਦੇ
ਹਨੇਰੀਆਂ ਵਾਂਗਰ ਵਰਦੇ ਆ
ਭੂਤਕਾਲ ਤੋਂ ਲੈ ਕੇ
ਭਵਿਖ ਤੱਕ
ਵਰਤਮਾਨ ਵਿਚ
ਪੱਤਿਆਂ ਥਾਨੀ ਲੰਘ
ਠੰਡੀਆਂ ਛਾਵਾਂ
ਦੁਖੀ ਮਾਵਾਂ
ਇਸ਼ਕ ਸਜਾਵਾਂ
ਦੀਆਂ ਗੱਲਾਂ ਕਰਦੇ ਆ
ਕਈਆਂ ਦੇ ਡੰਗ ਮਾਰਦੇ
ਵਿਚ ਕਲੇਜੇ
ਕਿਸੇ ਦੇ
ਦਿਲ ਵਿਚ ਰਾਹਵਾਂ
ਕਰਦੇ ਆ
ਫਿਰ ਵੀ ਕੋਈ ਚਿਹਰਾ ਨੀ ਇਹਨਾ ਦਾ

ਗਗਨ ਬਰਾੜ

No comments:

Post a Comment